217 ਠੀਕ ਹੋ ਕੇ ਪਰਤੇ ਆਪਣੇ ਘਰਾਂ ਨੂੰ ਤਾਂ 2 ਦੀ ਹੋਈ ਮੌਤ
ਚੰਡੀਗੜ, (ਅਸ਼ਵਨੀ ਚਾਵਲਾ)। ਮੰਗਲਵਾਰ ਨੂੰ ਵੀ ਕੋਰੋਨਾ ਦਾ ਕਹਿਰ ਪਹਿਲਾਂ ਵਾਂਗ ਹੀ ਜਾਰੀ ਰਿਹਾ। ਇੱਕ ਵਾਰ ਫਿਰ ਤੋਂ ਰਿਕਾਰਡ 381 ਨਵੇਂ ਕੇਸ ਦਰਜ਼ ਕੀਤੇ ਗਏ ਹਨ। ਨਵੇਂ ਕੇਸਾਂ ਵਿੱਚ ਲਗਾਤਾਰ ਪਟਿਆਲਾ, ਲੁਧਿਆਣਾ ਅਤੇ ਜਲੰਧਰ ਸਣੇ ਅੰਮ੍ਰਿਤਸਰ ਅੱਗੇ ਹਨ ਅਤੇ ਇਨਾਂ ਚਾਰਾਂ ਵੱਡੇ ਸ਼ਹਿਰਾਂ ਵਿੱਚੋਂ ਹੀ ਜਿਆਦਾ ਕੇਸ ਮਿਲੇ ਹਨ। ਜਿਹੜਾ ਕਿ ਹੁਣ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਵੀ ਬਣਦਾ ਨਜ਼ਰ ਆ ਰਿਹਾ ਹੈ। ਮੌਤਾਂ ਦੇ ਮਾਮਲੇ ਵਿੱਚ ਕੁਝ ਰਾਹਤ ਜਰੂਰ ਮਿਲੀ ਹੈ। ਅੱਜ 2 ਮੌਤ ਹੋਈਆ ਹਨ, ਜਦੋਂ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ 8-9 ਮੌਤਾਂ ਦਰਜ਼ ਕੀਤੀਆਂ ਜਾ ਰਹੀਆਂ ਸਨ।
ਨਵੇਂ ਆਏ 381 ਕੇਸਾਂ ਵਿੱਚ ਸੰਗਰੂਰ ਤੋਂ 74, ਪਟਿਆਲਾ ਤੋਂ 69, ਲੁਧਿਆਣਾ ਤੋਂ 63, ਅੰਮ੍ਰਿ੍ਰਤਸਰ ਤੋਂ 56, ਜਲੰਧਰ ਤੋਂ 33, ਮੁਹਾਲੀ ਤੋਂ 25, ਰੋਪੜ ਤੋਂ 14, ਗੁਰਦਾਸਪੁਰ ਤੋਂ 10, ਫਤਿਹਗੜ ਸਾਹਿਬ ਤੋਂ 8, ਮੋਗਾ ਤੋਂ 8, ਮਾਨਸਾ ਤੋਂ 5, ਬਠਿੰਡਾ ਤੋਂ 5, ਹੁਸ਼ਿਆਰਪੁਰ ਤੋਂ 2, ਫਿਰੋਜ਼ਪੁਰ ਤੋਂ 2, ਕਪੂਰਥਲਾ ਤੋਂ 1 ਅਤੇ ਬਰਨਾਲਾ ਤੋਂ 1 ਮਰੀਜ਼ ਆਇਆ ਹੈ।
ਇਸ ਦੇ ਨਾਲ ਹੀ ਠੀਕ ਹੋਣ ਵਾਲੇ 271 ਮਰੀਜ਼ਾਂ ਵਿੱਚੋਂ ਜਲੰਧਰ ਤੋਂ 110, ਲੁਧਿਆਣਾ ਤੋਂ 70, ਮੁਹਾਲੀ ਤੋਂ 16, ਫਿਰੋਜ਼ਪੁਰ ਤੋਂ 16, ਹੁਸ਼ਿਆਰਪੁਰ ਤੋਂ 9, ਪਠਾਨਕੋਟ ਤੋਂ 9, ਗੁਰਦਾਸਪੁਰ ਤੋਂ 8, ਬਠਿੰਡਾ ਤੋਂ 7, ਮਾਨਸਾ ਤੋਂ 7, ਫਤਹਿਗੜ੍ਹ ਸਾਹਿਬ ਤੋਂ 6, ਮੁਕਤਸਰ ਤੋਂ 4, ਬਰਨਾਲਾ ਤੋਂ 3, ਮੋਗਾ ਤੋਂ 1, ਕਪੂਰਥਲਾ ਤੋਂ 1 ਅਤੇ ਫਾਜਿਲਕਾ ਤੋਂ 1 ਮਰੀਜ਼ ਠੀਕ ਹੋ ਕੇ ਘਰ ਵਾਪਸ ਪਰਤ ਗਿਆ ਹੈ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 10889 ਹੋ ਗਈ ਹੈ, ਜਿਸ ਵਿੱਚੋਂ 7389 ਠੀਕ ਹੋ ਗਏ ਹਨ ਅਤੇ 263 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 3237 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ।
- ਜਿਲਾ ਕੋਰੋਨਾ ਪੀੜਤ ਇਲਾਜ਼ ਅਧੀਨ ਠੀਕ ਹੋਏ ਮੌਤਾਂ
- ਲੁਧਿਆਣਾ 1989 632 1309 48
- ਜਲੰਧਰ 1736 552 1151 33
- ਅੰਮ੍ਰਿਤਸਰ 1348 292 992 64
- ਪਟਿਆਲਾ 1081 644 421 16
- ਸੰਗਰੂਰ 827 170 635 22
- ਮੁਹਾਲੀ 574 178 384 12
- ਗੁਰਦਾਸਪੁਰ 322 22 288 12
- ਪਠਾਨਕੋਟ 291 36 245 10
- ਹੁਸ਼ਿਆਰਪੁਰ 289 80 199 10
- ਐਸ.ਬੀ.ਐਸ. ਨਗਰ 265 73 190 2
- ਤਰਨਤਾਰਨ 234 19 209 6
- ਫਿਰੋਜ਼ਪੁਰ 234 113 117 4
- ਫਤਿਹਗੜ ਸਾਹਿਬ 225 54 169 2
- ਫਰੀਦਕੋਟ 212 61 151 0
- ਮੋਗਾ 225 76 144 5
- ਬਠਿੰਡਾ 199 63 132 4
- ਮੁਕਤਸਰ 184 30 153 1
- ਰੋਪੜ 177 39 137 1
- ਕਪੂਰਥਲਾ 158 28 122 8
- ਫਾਜ਼ਿਲਕਾ 154 44 109 1
- ਬਰਨਾਲਾ 84 12 70 2
- ਮਾਨਸਾ 81 19 62 0
- ਕੁਲ 10889 3237 7389 263
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ