ਕੋਰੋਨਾ ਫਿਰ ਜਾਨਲੇਵਾ, ਦੇਸ਼ ’ਚ 805 ਹੋਰ ਵਿਅਕਤੀਆਂ ਨੇ ਤੋੜਿਆ ਦਮ

ਕੋਰੋਨਾ ਦੇ 14,348 ਨਵੇਂ ਮਾਮਲੇ ਮਿਲੇ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਦਰ ਮਾਰਚ 2020 ਤੋਂ ਬਾਅਦ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਤੇ ਮੌਜ਼ੂਦਾ ਸਮੇਂ ’ਚ ਇਹ 0.47 ਫੀਸਦੀ ਹੈ। ਇਸ ਦਰਮਿਆਨ ਦੇਸ਼ ’ਚ ਵੀਰਵਾਰ ਨੂੰ 74 ਲੱਖ 33 ਹਜ਼ਾਰ 392 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ ਇੱਕ ਅਰਬ ਚਾਰ ਕਰੋੜ ਤੋਂ ਵੱਧ ਕੋਵਿਡ ਟੀਕੇ ਲੱਗੇ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਦੀ ਸਵੇਰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 14,348 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 42 ਲੱਖ 16 ਹਜ਼ਾਰ 550 ਹੋ ਗਿਆ ਹੈ ਇਸ ਦੌਰਾਨ 13 ਹਜ਼ਾਰ 198 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 3,35,96,516 ਹੋ ਗਈ ਹੈ ਸਰਗਰਮ ਮਾਮਲੇ 345 ਵਧ ਕੇ ਇੱਕ ਲੱਖ 64 ਹਜ਼ਾਰ 161 ਹੋ ਗਏ ਹਨ।

ਇਸ ਦੌਰਾਨ 805 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ 55 ਹਜ਼ਾਰ 873 ਹੋ ਗਿਆ ਹੈ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 0.47 ਫੀਸਦੀ, ਰਿਕਵਰੀ ਦਰ 98.19 ਫੀਸਦੀ ਤੇ ਮਿ੍ਰਤਕ ਦਰ 1.34 ਫੀਸਦੀ ਹੈ। ਸਰਗਰਮ ਮਾਮਲਿਆਂ ’ਚ ਕੇਰਲ ਹਾਲੇ ਦੇਸ਼ ’ਚ ਪਹਿਲੇ ਸਥਾਨ ’ਤੇ ਹੈ ਸੂਬੇ ’ਚ ਪਿਛਲੇ 24 ਘੰਟਿਆਂ ’ਚ 1570 ਸਰਗਰਮ ਮਾਮਲੇ ਵਧਣ ਨਾਲ ਇਨ੍ਹਾਂ ਦੀ ਗਿਣਤੀ ਹੁਣ 78728 ਹੋ ਗਈ ਹੈ। ਓਧਰ 5460 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 4836928 ਹੋ ਗਈ ਹੈ ਇਸ ਦੌਰਾਨ 708 ਮਰੀਜ਼ਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦੀ ਗਿਣਤੀ ਵਧ ਕੇ 30685 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ