ਕੋਰੋਨਾ ਨਾਲ ਜੰਗ : ਹੁਣ ਨਹੀਂ ਹੋਵੇਗੀ ਕੋਰੋਨਾ ਰੋਕੂ ਟੀਕੇ ਦੀ ਕਮੀ

ਦੇਸ਼ ’ਚ ਮਾਸਿਕ 21 ਕਰੋੜ ਕੋਰੋਨਾ ਟੀਕਾ ਉਤਪਾਦਨ ਦੀ ਤਿਆਰੀ

ਏਜੰਸੀ, ਨਵੀਂ ਦਿੱਲੀ। ਸਰਕਾਰ ਨੇ ਦੇਸ਼ ’ਚ ਕੋਰੋਨਾ ਟੀਕਾ ਉਤਪਾਦਨ ਸਬੰਧੀ ਫੈਲਾਏ ਜਾ ਰਹੇ ਵਹਿਮ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਸਵਦੇਸ ਨਿਰਮਤ ਦੋਵੇਂ ਕੋਰੋਨਾ ਟੀਕਿਆਂ ਦਾ ਉਤਪਾਦਨ ਵਧਾ ਕੇ 11 ਕਰੋੜ ਡੋਜ ਕਰਨ ਦੀ ਤਿਆਰੀ ਹੋ ਚੁੱਕੀ ਹੈ। ਨੀਤੀ ਕਮਿਸ਼ਨ ’ਚ ਮੈਂਬਰ (ਸਿਹਤ) ਅਤੇ ਕੋਵਿਡ-19 (ਐਨਈਜੀਵੀਏਸੀ) ਲਈ ਵੈਕਸੀਨ ਪ੍ਰਬੰਧਨ ’ਤੇ ਕੌਮੀ ਮਾਹਿਰ ਸਮੂਹ ਦੇ ੍ਰਪ੍ਰਧਾਨ ਡਾ. ਵਿਨੋਦ ਪਾਲ ਨੇ ਕੋਰੋਨਾ ਟੀਕਾਕਰਨ ਦੇ ਮਿੱੱਥਕਾਂ ਨਾਲ ਜੁੜੇ ਝੂਠ ਨੂੰ ਖਾਰਜ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ 2020 ਦੀ ਸ਼ੁਰੂਆਤ ਤੋਂ ਹੀ ਜ਼ਿਆਦਾ ਕੰਪਨੀਆਂ ਨੂੰ ਟੀਕੇ ਦਾ ਉਤਪਾਦਨ ਕਰਨ ’ਚ ਸਮਰੱਥ ਬਣਾਉਣ ਲਈ ਇੱਕ ਪ੍ਰਭਾਵੀ ਸੂਤਰ ਦੀ ਭੂਮਿਕਾ ਨਿਭਾ ਰਹੀ ਹੈ ਸਿਰਫ 1 ਭਾਰਤੀ ਕੰਪਨੀ (ਭਾਰਤ ਬਾਇਓਟੈਕ) ਹੈ ਜਿਸ ਕੋਲ ਆਈਪੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਯਕੀਨੀ ਕੀਤਾ ਹੈ ਕਿ ਭਾਰਤ ਬਾਇਓਟੈਕ ਦੇ ਆਪਣੇ ਪਲਾਂਟਾਂ ਨੂੰ ਵਧਾਉਣ ਤੋਂ ਇਲਾਵਾ 3 ਹੋਰ ਕੰਪਨੀਆਂ ਸ਼ੁਰੂ ਕਰਨਗੀਆਂ, ਜੋ ਹੁਣ 1 ਤੋਂ ਵਧ ਕੇ 4 ਹੋ ਗਈਆਂ ਹਨ ਭਾਰਤੀ ਬਾਇਓਟੈਕ ਵੱਲੋਂ ਕੋਵੈਕਸੀਨ ਦਾ ਉਤਪਾਦਨ ਅਕਤੂਬਰ ਤੱਕ 1 ਕਰੋੜ ਪ੍ਰਤੀ ਮਹੀਨੇ ਤੋਂ ਵਧਾ ਕੇ 10 ਕਰੋੜ ਮਹੀਨਾ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ, ਤਿੰਨਾਂ ਜਨਤਕ ਉਪਕ੍ਰਮਾਂ ਦਾ ਟੀਚਾ ਦਸੰਬਰ ਤੱਕ 4.0 ਕਰੋੜ ਖੁਰਾਕ ਤੱਕ ਉਤਪਾਦਨ ਕਰਨ ਦਾ ਹੋਵੇਗਾ ਸਰਕਾਰ ਦੇ ਲਗਾਤਾਰ ਉਤਸ਼ਾਹ ਨਾਲ, ਸੀਰਮ ਇੰਸਟੀਟਿਊਟ ਪ੍ਰਤੀ ਮਹੀਨਾ 6.5 ਕਰੋੜ ਖੁਰਾਕ ਦੇ ਕੋਵਿਸ਼ੀਲਡ ਉਤਪਾਦਨ ਨੂੰ ਵਧਾ ਕੇ 11.0 ਕਰੋੜ ਖੁਰਾਕ ਪ੍ਰਤੀ ਮਹੀਨਾ ਕਰ ਰਿਹਾ ਹੈ।

ਵਿਦੇਸ਼ ਤੋਂ ਟੀਕਾ ਖਰੀਦਣਾ ਆਫ ਦਾ ਸੇਲਫ ਵਸਤੂ ਖਰੀਦਣ ਵਾਂਗ ਨਹੀਂ: ਕੇਂਦਰ

ਦੇਸ਼ ਵਿਦੇਸ਼ੀ ਕੋਰੋਨਾ ਟੀਕਿਆਂ ਦੀ ਸਪਲਾਈ ਵਧਾਉਣ ਸਬੰਧੀ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਟੀਕੇ ਖਰੀਦਣਾ ‘ਆਫ ਦਾ ਸੇਲਫ’ ਵਸਤੂ ਖਰੀਦਣ ਦੇ ਸਮਾਨ ਨਹੀਂ ਹੈ ਨੀਤੀ ਕਮਿਸ਼ਨ ’ਚ ਮੈਂਬਰ (ਸਿਹਤ) ਅਤੇ ਕੋਵਿਡ-19 (ਐਨਈਜੀਵੀਏਸੀ) ਲਈ ਵੈਕਸੀਨ ਪ੍ਰਬੰਧਨ ’ਤੇ ਕੌਮੀ ਮਾਹਿਰ ਸਮੂਹ ਦੇ ਮੁਖੀ ਡਾ. ਵਿਨੋਦ ਪਾਲ ਨੇ ਕੋਰੋਨਾ ਟੀਕਾਕਰਨ ਦੇ ਮਿੱਥਕਾਂ ਨਾਲ ਜੁੜੇ ਝੂਠ ਨੂੰ ਖਾਰਜ ਕਰਦਿਆਂ ਕਿਹਾ ਕਿ ਕੇਂਦਰ 2020 ਦੇ ਮੱਧ ਤੋਂ ਹੀ ਸਾਰੇ ਮੁੱਖ ਕੌਮਾਂਤਰੀ ਵੈਕਸੀਨ ਨਿਰਮਾਤਾਵਾਂ ਨਾਲ ਲਗਾਤਾਰ ਸੰਪਰਕ ’ਚ ਹੈ ਫਾਈਜਰ, ਜੇਐਂਡਜੇ ਅਤੇ ਮਾਡਰਨਾ ਨਾਲ ਕਈ ਗੇੜ ਦੀ ਗੱਲਬਾਤ ਹੋ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।