ਆਈਸੋਲੇਟਿਡ ਵਾਰਡ ‘ਚ ਡਾਕਟਰਾਂ ਦੀ ਟੀਮ ਰੱਖ ਰਹੀ ਹੈ ਨਜਰ
ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ ਪੁਸ਼ਟੀ: ਸਿਵਲ ਸਰਜਨ
ਕੋਟਕਪੂਰਾ, (ਕਿਰਨ ਇੰਸਾਂ)ਪੰਜਾਬ ਦਾ ਕੋਰੋਨਾ ਵਾਇਰਸ (corona virus) ਦਾ ਪਹਿਲਾ ਸ਼ੱਕੀ ਮਰੀਜ ਕੋਟਕਪੂਰਾ ਤੋਂ ਮਿਲਿਆ ਹੈ ਜੋ ਥੋੜ੍ਹੇ ਦਿਨ ਪਹਿਲਾਂ ਹੀ ਚੀਨ ਦੇ ਰਸਤੇ ਤੋਂ ਹੁੰਦਾ ਹੋਇਆ ਕੈਨੇਡਾ ਤੋਂ ਭਾਰਤ ਆਇਆ ਹੈ, ਜਿਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕੀਤਾ ਗਿਆ ਹੈ ਤੇ ਡਾਕਟਰਾਂ ਦੀ ਟੀਮ ਉਸ ‘ਤੇ ਪੂਰੀ ਨਜ਼ਰ ਰੱਖ ਰਹੀ ਹੈ ਜਾਣਕਾਰੀ ਅਨੁਸਾਰ ਇਹ ਵਿਅਕਤੀ ਕੈਨੇਡਾ ਤੋਂ ਵਾਪਸੀ ਸਮੇਂ 9 ਘੰਟੇ ਚੀਨ ਦੇ ਸ਼ਿੰਗਾਈ ਸ਼ਹਿਰ ਵਿੱਚ ਰੁਕਿਆ ਸੀ ।
ਭਾਰਤ ਆਉਣ ‘ਤੇ ਇਸ ਨੇ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਦਿੱਕਤ ਦੀ ਸ਼ਿਕਾਇਤ ਕੀਤੀ ਜਿਸ ‘ਤੇ ਡਾਕਟਰਾਂ ਵੱਲੋਂ ਇਸ ਦੇ ਸੈਂਪਲ ਲੈਣ ਤੋਂ ਬਾਅਦ ਇਸ ਵਿਅਕਤੀ ਨੂੰ ਆਈਸੋਲੇਟਿਡ ਵਾਰਡ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ ਗਈ ਪਰ ਉਕਤ ਵਿਅਕਤੀ ਨੇ ਆਈਸੋਲੇਟਿਡ ਵਾਰਡ ਵਿੱਚ ਭਰਤੀ ਹੋਣ ਤੋਂ ਇੰਨਕਾਰ ਕਰ ਦਿੱਤਾ ਜਿਸ ਦੇ ਸਬੰਧ ‘ਚ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਜਿਲ੍ਹਾ ਮੈਜਿਸਟਰੇਟ ਨੂੰ ਜਾਣਕਾਰੀ ਦਿੱਤੀ ।
ਜਿਸ ‘ਤੇ ਜਿਲ੍ਹਾ ਮੈਜਿਸਟਰੇਟ ਨੇ ਇਸ ਮਰੀਜ ਨੂੰ ਪੁਲਿਸ ਦੀ ਨਿਗਰਾਨੀ ਵਿੱਚ ਆਈਸੋਲੇਟਿਡ ਵਾਰਡ ਵਿੱਚ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ। ਫਿਰ ਜਾ ਕੇ ਮਰੀਜ ਆਈਸੋਲੇਟਿਡ ਵਾਰਡ ਵਿੱਚ ਦਾਖਲ ਹੋਣ ਲਈ ਮੰਨਿਆ। ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਸ਼ੱਕੀ ਮਰੀਜ ਦੇ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿ ਮਰੀਜ ਕੋਰੋਨਾ ਵਾਇਰਸ ਤੋਂ ਪੀੜਤ ਹੈ ਜਾਂ ਨਹੀ ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਇਹ ਵਿਅਕਤੀ ਅੱਜ ਆਪਣੀ ਜਾਂਚ ਲਈ ਇੱਥੇ ਦਾਖਲ ਹੋਇਆ ਹੈ ਉਨ੍ਹਾਂ ਕਿਹਾ ਕਿ ਵਿਅਕਤੀ ਦੀ ਇਤਿਆਤ ਵਜੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਪ੍ਰਤੀ ਘਬਰਾਉਣ ਦੀ ਜ਼ਰੂਰਤ ਨਹੀਂ , ਅਜਿਹਾ ਪੰਜਾਬ ਤੇ ਭਾਰਤ ਸਰਕਾਰ ਦੇ ਆਦੇਸ਼ਾਂ ‘ਤੇ ਕੀਤਾ ਜਾ ਰਿਹਾ ਹੈ। ਜਾਂਚ ਰਿਪੋਰਟ ਆਉਣ ਉਪਰੰਤ ਹੀ ਇਸਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।