ਸਾਡੇ ਨਾਲ ਸ਼ਾਮਲ

Follow us

16.9 C
Chandigarh
Thursday, February 19, 2026
More
    Home Breaking News ਕੋਰੋਨਾ ਵਾਇਰਸ ...

    ਕੋਰੋਨਾ ਵਾਇਰਸ : ਮੋਹਾਲੀ ‘ਚ ਇੱਕ ਹੋਰ ਪੋਜ਼ੀਟਿਵ ਕੇਸ ਆਇਆ

    Corona India

    coronavirus : ਮੋਹਾਲੀ ‘ਚ ਇੱਕ ਹੋਰ ਪੋਜ਼ੀਟਿਵ ਕੇਸ ਆਇਆ

    ਮੋਹਾਲੀ, (ਕੁਲਵੰਤ ਕੋਟਲੀ) ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਕੁਲਵੰਤ ਕੌਰ ਨਾਮੀ ਇੱਕ ਮਹਿਲਾ ਦਾ ਕੋਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈ ਇਹ ਮਹਿਲਾ 80 ਸਾਲਾਂ ਦੀ ਹੈ ਅਤੇ ਉਸਨੂੰ ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਇਸ ਦੇ ਨਾਲ ਜ਼ਿਲ੍ਹੇ ਵਿੱਚ ਸਕਾਰਾਤਮਕ ਮਾਮਲਿਆਂ ਦੀ ਕੁੱਲ ਗਿਣਤੀ 5 ਹੋ ਗਈ ਹੈ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਉੱਚ ਪੱਧਰੀ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਅੱਗੇ ਕਿਹਾ ਕਿ ਜਿਹੜਾ ਵਿਅਕਤੀ ਕੋਰੋਨਾ ਵਾਇਰਸ ਸਕਾਰਾਤਮਕ ਜਾਂ ਕੋਰੋਨਾ ਵਾਇਰਸ ਦੇ ਲੱਛਣ ਵਾਲੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦਾ ਹੈ, ਉਸਨੂੰ ਸਾਵਧਾਨੀ ਲਈ ਹੋਰਾਂ ਨਾਲੋਂ ਵੱਖ ਰਹਿਣਾ ਪੈਂਦਾ ਹੈ ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੋਮ ਕੋਆਰੰਟੀਨ (ਘਰ ਵਿੱਚ ਅੱਡ ਰੱਖਣਾ) ਦਾ ਇਹ ਮਤਲਬ ਨਹੀਂ ਹੈ ਕਿ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਹਨ ਜਾਂ ਉਹ ਕੋਰੋਨਾ ਵਾਈਰਸ ਤੋਂ ਪੀੜਤ ਹੈ ਇਹ ਸਿਰਫ਼ ਇੱਕ ਸਾਵਧਾਨੀ ਉਪਾਅ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here