ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ, 25 ਦੀ ਮੌਤ
ਪੀੜਤਾਂ ਦੀ ਗਿਣਤੀ ਹੋਈ 830
ਬੀਜਿੰਗ, ਏਜੰਸੀ। ਚੀਨ ਦੇ ਵੁਹਾਨ ਪ੍ਰਾਂਤ ‘ਚ ਤੇਜੀ ਨਾਲ ਫੈਲ ਰਹੇ ਜਾਨ ਲੇਵਾ ਕੋਰੋਨਾ ਵਾਇਰਸ (Corona virus) ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਅਤੇ ਇਸ ਦੇ ਲਗਭਗ 830 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਚੀਨ ਦੀ ਰਾਸ਼ਟਰੀ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੀਨ ਦੇ 29 ਵੱਖ-ਵੱਖ ਪ੍ਰਾਂਤਾਂ ‘ਚ ਕੋਰੋਨਾ ਵਾਇਰਸ ਦੇ 830 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ‘ਚੋਂ 25 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਫਿਲਹਾਲ ਇਸ ਵਾਇਰਸ ਨੂੰ ਵਿਸ਼ਵ ਪੱਧਰ ‘ਤੇ ਸਿਹਤ ਐਮਰਜੈਂਸੀ ਐਲਾਨਣ ਤੋਂ ਮਨ੍ਹਾ ਕਰ ਦਿੱਤਾ ਹੈ। ਡਬਲਿਊਐਚਓ ਨੇ ਕਿਹਾ ਕਿ ਇਸ ਵਾਇਰਸ ਨੂੰ ਵਿਸ਼ਵਕ ਸਿਹਤ ਐਮਰਜੈਂਸੀ ਐਲਾਨਣਾ ਜਲਦਬਾਜੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।