ਪੀਸੀਐੱਸ ਅਧਿਕਾਰੀ ਦੀ ਕੋਠੀ ‘ਚ ਰਹਿੰਦੇ ਮਾਲੀ ਦੇ ਸੰਪਰਕ ਵਾਲੇ ਵਿਅਕਤੀਆਂ ਦੇ ਸੈਂਪਲ ਆਏ ਨੈਗੇਟਿਵ

Corona

ਰਾਜਿੰਦਰਾ ਹਸਪਤਾਲ ਤੋਂ ਕੀਤੀ ਛੁੱਟੀ, ਘਰ ਵਿੱਚ ਹੀ ਕੀਤੇ ਇਕਾਂਤਵਾਸ

ਪਟਿਆਲਾ,(ਖੁਸ਼ਵੀਰ ਸਿੰਘ ਤੂਰ)। ਪੀਸੀਐਸ ਅਧਿਕਾਰੀ ਦੀ ਕੋਠੀ ਦੇ ਸਰਵੈਂਟ ਕੁਆਟਰ ਵਿੱਚ ਰਹਿਣ ਵਾਲੇ ਮਾਲੀ ਦੀ ਕੋਰੋਨਾ ਪਾਜਿਟਿਵ ਰਿਪੋਰਟ ਆਉਣ ਤੋਂ ਬਾਅਦ ਉਸਦੇ ਨੇੜਲੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ, ਜਿਸ ਨਾਲ ਕਿ ਸਿਹਤ ਵਿਭਾਗ ਨੂੰ ਸੁੱਖ ਦਾ ਸਾਹ ਆਇਆ ਹੈ। ਨੈਗਟਿਵ ਰਿਪੋਰਟ ਆਉਣ ਵਾਲੇ ਇਨ੍ਹਾਂ ਵਿਅਕਤੀਆਂ ਨੂੰ ਘਰ ‘ਚ ਇਕਾਂਤਵਾਸ ਕਰ ਦਿੱਤਾ ਹੈ। ਇੱਧਰ ਪਟਿਆਲਾ ਵਿਖੇ ਘਨੌਰ ਦੇ ਰਾਮਨਗਰ ਸੈਣੀਆ ਦੇ ਜਿਸ ਨੌਜਵਾਨ ਦਾ ਕੇਸ ਪਾਜਟਿਵ ਆਇਆ ਸੀ, ਹੁਣ ਉਸਦੀਆਂ ਦੋਵੇਂ ਰਿਪੋਰਟਾਂ ਨੈਗਟਿਵ ਆਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ  ਬੀਤੇ ਦਿਨੀਂ ਸਿਵਲ ਲਾਈਨ ਏਰੀਏ ਵਿਚ ਪੀ.ਸੀ.ਐਸ. ਅਧਿਕਾਰੀ ਦੀ ਸਰਕਾਰੀ ਕੋਠੀ ਦੇ ਕੁਆਟਰ ਵਿਚ ਰਹਿਣ ਵਾਲੇ ਮਾਲੀ ਦੇ ਕੋਵਿਡ ਪਾਜਟਿਵ ਆਉਣ ਤੇਂ ਉਸ ਦੇ ਨੇੜੇ ਦੇ ਸੰਪਰਕ ਵਿਚ ਆਏ 7 ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ਼ ਕਰਵਾ ਕੇ ਕੋਵਿਡ ਜਾਂਚ ਲਈ ਸੈਂਪਲ ਲੈ ਕੇ ਲ਼ੈਬ ਵਿਚ ਭੇਜੇ ਗਏ ਸਨ ਅਤੇ ਲੈਬ ਤੋਂ ਆਈ ਜਾਂਚ ਰਿਪੋਰਟ ਅਨੁਸਾਰ ਇਹ ਸਾਰੇ ਵਿਅਕਤੀ ਕੋਵਿਡ ਨੈਗਟਿਵ ਪਾਏ ਗਏ ਹਨ, ਜਿਸ ਵਿਚ ਕੋਵਿਡ ਪਾਜਟਿਵ ਵਿਅਕਤੀ ਦਾ ਭਾਈ,ਪਤਨੀ ਅਤੇ ਬੱਚਾ ਵੀ ਸ਼ਾਮਲ ਹਨ ਉਹਨਾਂ ਕਿਹਾ ਕਿ ਨੈਗਟਿਵ ਆਏ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਵਿਚੋ ਛੁੱਟੀ ਕਰਕੇ ਆਪਣੇ ਘਰ ਭੇਜ ਦਿੱਤਾ ਗਿਆ ਅਤੇ ਇਹਨਾਂ ਨੂੰ ਘਰ ਵਿਚ ਹੀ ਕੁਅਰੰਟੀਨ ਰਹਿ ਕੇ ਇਹਤਿਆਤ ਵਰਤਣ ਲਈ ਕਿਹਾ ਗਿਆ ਹੈ, ਬੁਖਾਰ, ਖਾਂਸੀ ਹੋਣ ਤੇ ਤੁੰਰਤ ਸਿਹਤ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ

ਉਨ੍ਹਾਂ ਦੱਸਿਆ ਕਿ ਦੇਸੀ ਮਹਿਮਾਨਦਾਰੀ ਦਾ ਕੋਵਿਡ ਪਾਜਟਿਵ ਕੇਸ ਬਿੱਲਕੁਲ ਠੀਕ-ਠਾਕ ਹੈ ਅਤੇ ਬੀਤੇ ਦਿਨੀ ਉਸਦਾ ਕੋਵਿਡ ਜਾਂਚ ਲਈ ਲਿਆ ਸੈਂਪਲ ਨੈਗਟਿਵ ਆਇਆ ਹੈ ਅਤੇ ਕੱਲ੍ਹ ਫਿਰ ਇੱਕ ਵਾਰ ਉਸਦਾ ਕੋਵਿਡ ਜਾਂਚ ਲਈ ਸੈਂਪਲ ਲਿਆ ਜਾਵੇਗਾ ਜੇਕਰ ਇਸ ਸੈਂਪਲ ਦੀ ਰਿਪੋਰਟ ਵੀ ਨੈਗਟਿਵ ਆਈ ਤਾਂ ਇਸ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿਤਾ ਜਾਵੇਗਾ ਉਹਨਾਂ ਇਹ ਵੀ ਦੱਸਿਆ ਕਿ ਰਾਮਨਗਰ ਸੈਣੀਆ ਦਾ ਕੋਵਿਡ ਪਜੀਟਿਵ ਕੇਸ, ਜੋ ਕਿ ਸਿਵਲ ਹਸਪਤਾਲ ਅੰਬਾਲਾ ਵਿਚ ਦਾਖਲ ਹੈ, ਦੇ ਕੋਰੋਨਾ ਸਬੰਧੀ ਕਰਵਾਏ ਦੋਨੋ ਟੈਸਟ ਨੈਗਟਿਵ ਆਏ ਹਨ ਅਤੇ ਜਲਦੀ ਹੀ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਤੋਂ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਜਾਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।