ਦੇਸ਼ ’ਚ ਕੋਰੋਨਾ ਦੇ ਰਿਕਾਡਰ 2.34 ਲੱਖ ਆਏ ਨਵੇਂ ਮਾਮਲੇ, 1341 ਲੋਕਾਂ ਦੀ ਮੌਤ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੀ ਕਰੋਪੀ ਦਿਨ ਪ੍ਰਤੀਦਿਨ ਕਾਫੀ ਤੇਜੀ ਨਾਲ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਰਿਕਾਰਡ 2.34 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 2,34, 692 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਨਾਲ ਹੀ ਸੰਕਰਮਿਤਾਂ ਦੀ ਗਿਣਤੀ ਇੱਕ ਕਰੋੜ 45 ਲੱਖ 26 ਹਜ਼ਾਰ 609 ਹੋ ਗਈ ਹੈ। ਇਸ ਦੌਰਾਨ ਰਿਕਾਰਡ 1, 23, 354 ਮਰੀਜ ਤੰਦਰੁਸਤ ਵੀ ਹੋਏ ਹਨ ਜਿਸ ਨੂੰ ਮਿਲਾ ਕੇ ਹੁਣ ਤੱਕ 1, 26, 71, 220 ਮਰੀਜ ਕੋਰੋਨਾ ਮੁਕਤ ਵੀ ਹੋ ਚੁੱਕੇ ਹਨ। ਦੇਸ਼ ’ਚ ਕਰੋਨਾ ਦੇ ਸਰਗਰਮ ਮਾਮਲੇ 16 ਲੱਖ ਨੂੰ ਪਾਰ ਕਰ ਕੇ 16, 79, 740 ਹੋ ਗਏ ਹਨ। ਇਯ ਸਮੇਂ 134 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1, 75, 649 ਹੋ ਗਈ ਹੈ। ਦੇਸ਼ ’ਚ ਰਿਕਵਰੀ ਦਰ ਘਟ ਕੇ 87.23 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ ਵਧ ਕੇ 11.56 ਫੀਸਦੀ ਹੋ ਗਈ ਹੈ, ਜਦੋਂ ਕਿ ਮ੍ਰਿਤਕ ਦਰ ਘਟ ਕੇ 1.21 ਫੀਸਦੀ ਰਹਿ ਗਈ ਹੈ।
ਚੰਡੀਗੜ੍ਹ ’ਚ ਹਫਤਾਵਾਰੀ ਲਾਕ ਡਾਊਨ
ਚੰਡੀਗੜ੍ਹ ਵਿਖੇ ਯੂ.ਕੇ. ਦਾ ਕੋਰੋਨਾ ਵਾਇਰਸ ਦਾ ਰੂਪ ਆਉਣ ਤੋਂ ਬਾਅਦ ਹਫਤਾਵਾਰੀ ਲਾਕਡਾਊਨ ਲਗਾ ਦਿੱਤਾ ਗਿਆ ਹੈ। ਹੁਣ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਸਾਰਾ ਕੁਝ ਬੰਦ ਰਹੇਗਾ। ਹਾਲਾਂਕਿ ਇਸ ਦੌਰਾਨ ਦੁੱਧ ਅਤੇ ਸਬਜ਼ੀ ਸਣੇ ਰਾਸ਼ਨ ਦੀਆਂ ਦੁਕਾਨਾਂ ਨੂੰ ਖ਼ੁਲਣ ਦੀ ਇਜਾਜ਼ਤ ਹੋਏਗਾ। ਇਨਾਂ ਦੋਵਾਂ ਦਿਨਾਂ ਵਿੱਚ ਐਮਰਜੈਂਸੀ ਸੇਵਾਵਾਂ ਦੇ ਨਾਲ ਹੀ ਦਵਾਈ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਹੋਏਗੀ। ਚੰਡੀਗੜ ਵਿਖੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਸਿਰਫ਼ ਖ਼ਰੀਦਾਰੀ ਕਰਨ ਲਈ ਹੀ ਆਉਣ ਵਾਲੇ ਆਮ ਲੋਕਾਂ ਨੂੰ ਮਾਰਕਿਟ ਅਤੇ ਸ਼ਾਪਿੰਗ ਮਾਲ ਬੰਦ ਹੀ ਮਿਲਣਗੇ। ਇਹ ਫੈਸਲਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਵਾਰ ਰੂਮ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਲਿਆ ਗਿਆ ਹੈ। ਚੰਡੀਗੜ ਵਿਖੇ ਸੁਖਨਾ ਲੇਕ, ਰਾਕ ਗਾਰਡਨ, ਸੈਕਟਰ 17, ਰੋਜ਼ ਗਾਰਡਨ ਸਣੇ ਸਾਰੀਆਂ ਘੁੰਮਣ ਵਾਲੀਆਂ ਥਾਂਵਾਂ ਬੰਦ ਰਹਿਣਗੀਆਂ।
ਮਹਾਰਾਸ਼ਟਰ ’ਚ ਕੋਰੋਨਾ ਦਾ ਕਹਿਰ ਜਾਰੀ
ਮਹਾਂਰਾਸ਼ਟਰ ਕੋਰੋਨਾ ਦੇ ਸਰਗਰਮ ਮਾਮਲਿਆਂ ’ਚ ਪਹਿਲੇ ਸਥਾਨ ’ਤੇ ਹੈ ਤੇ ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 17, 996 ਵਧ ਕੇ 6, 39, 642 ਹੋ ਗਏ ਹਨ। ਇਸ ਦੌਰਾਨ ਸੂਬੇ ’ਚ 45, 335 ਹੋਰ ਮਰੀਜ਼ ਤੰਦਰੁਸਤ ਹੋਏ, ਜਿਸ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਤਾਦਾਦ 30, 04, 391 ਪਹੁੰਚ ਗਈ ਹੈ ਜਦੋਂ 398 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 59, 551 ਹੋ ਗਿਆ ਹੈ।
ਕੋਰੋਨਾ ਦੀ ਸਥਿਤੀ
- ਕੁੱਲ ਕੇਸ:- 1 ਕਰੋੜ 45 ਲੱਖ 26 ਹਜ਼ਾਰ 609
- ਕੁੱਲ ਡਿਸਚਾਰਜ :- 1 ਕਰੋੜ 26 ਲੱਖ 71 ਹਜ਼ਾਰ 220
- ਐਕਟਿਵ ਕੇਸ:- 16 ਲੱਖ 79 ਹਜ਼ਾਰ 740
- ਕੁੱਲ ਮੌਤਾਂ :- 1 ਲੱਖ 75 ਹਜ਼ਾਰ 649
- ਕੁੱਲ ਟੀਕਾਕਰਨ : 11 ਕਰੋੜ 99 ਲੱਖ 37 ਹਜ਼ਾਰ 641 ਦਾ ਹੋਇਆ ਟੀਕਾਕਰਨ
ਇਦੌਰ ਜਿਲ੍ਹੇ ’ਚ ਬੀਤੇ ਚਾਰ ਦਿਨਾਂ ’ਚ ਕੋਰੋਨਾ ਦੇ ਨਵੇਂ ਮਾਮਲੇ 1600 ਤੋਂ ਪਾਰ
ਮੱਧ ਪ੍ਰਦੇਸ਼ ਦੇ ਇਦੌਰ ਜਿਲ੍ਹੇ ’ਚ ਪਿਛਲੇ ਚਾਰ ਦਿਨਾਂ ਤੋਂ ਕੋਰੋਨਾ ਸੰਕਰਮਣ ਦੇ ਲਗਾਤਾਰ 1600 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮੁੱਖ ਡਾਕਟਰੀ ਤੇ ਸਿਹਤ ਅਧਿਕਾਰੀ ਬੀ ਐੱਸ ਸੈਤਿਆ ਨੇ ਦੱਸਿਆ ਕਿ ਜਿਲ੍ਹੇ ’ਚ 13 ਅਰਪੈਲ ਨੂੰ 1611, 14 ਅਪਰੈਲ ਨੂੰ 1693, 15 ਅਪਰੈਲ ਨੂੰ 1679 ਨਵੇਂ ਮਾਮਲੇ ਤੇ 16 ਅਪਰੈਲ ਨੂੰ 1656 ਨਵੇਂ ਸੰਕਰਮਿਤਾਂ ਦੇ ਮਾਮਲੇ ਸਾਹਮਣੇ ਆਏ ਹਨ। ਜਿਲ੍ਹੇ ’ਚ ਇਲਾਜਅਧੀਨ ਸੰਕਰਮਿਤਾਂ ਦੀ ਗਿਣਤੀ ਪ੍ਰਤੀਦਿਨ ਤੇਜੀ ਨਾਲ ਵੱਧਣੀ ਹੋਈ ਵਰਤਮਾਨ ’ਚ 10, 605 ਤੱਕ ਜਾ ਪਹੁੰਚੀ ਹੈ। ਅਧਿਕਾਰਿਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਸ਼ਾਸਕੀ ਤੇ ਅਸ਼ਾਸਕੀ ਹਸਪਤਾਲਾਂ ਦੀ ਕੁੱਲ ਬਿਸਤਰ ਸਮਰੱਥਾਂ ਲਗਭਗ ਦਸ ਹਜ਼ਾਰ ਹੈ। ਜਿੱਥੇ 70 ਫੀਸਦੀ ਤੋਂ ਜ਼ਿਆਦਾ ਕੋਰੋਨਾ ਸੰਕਰਮਿਤ ਇਲਾਜ ਕਰਵਾ ਰਹੇ ਹਨ। ਕੋਰੋਨਾ ਕਰਫਿਊ ਦੌਰ ’ਚ ਵੀ ਕੋਰੋਨਾ ਦੀ ਵੱਧਣੀ ਗਿਣਤੀ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਡਾ. ਸੈਤਿਆ ਅਨੁਸਾਰ ਕੱਲ 7 ਸੰਕਰਮਿਤਾਂ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 1040 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.