ਦੁਨੀਆ ’ਚ ਕੋਰੋਨਾ ਪੀੜਤਾਂ ਦੇ ਮਾਮਲੇ ’ਚ ਭਾਰਤ ਦੂਜੇ ਤੇ ਮੌਤ ਦੇ ਮਾਮਲੇ ’ਚ ਤੀਜੇ ਸਥਾਨ ’ਤ
ਵਾਸ਼ਿੰਗਟਨ/ਨਵੀਂ ਦਿੱਲੀ (ਏਜੰਸੀ)। ਵਿਸ਼ਵ ਭਰ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ ਮਰੀਜਾਂ ਦੀ ਗਿਣਤੀ ਵਧ ਕੇ 19.52 ਕਰੋੜ ਹੋ ਗਈ ਹੈ ਤੇ ਹੁਣ ਤੱਕ ਇਸ ਦੇ ਕਾਰਨ 41.76 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜੀਨੀਅਰਿੰਗ ਕੇਂਦਰ (ਸੀਐਸਐਸਈ) ਵੱਲੋਂ ਜਾਰੀ ਤਾਜ਼ਾ ਅਕੰੜਿਆਂ ਅਨੁਸਾਰ ਦੁਨੀਆ ਦੇ 192 ਦੇਸ਼ਾਂ ਤੇ ਖੇਤਰਾਂ ’ਚ ਪੀੜਤਾਂ ਦੀ ਗਿਣਤੀ ਵਧ ਕੇ 19 ਕਰੋੜ 52 ਲੱਖ 65 ਹਜ਼ਾਰ 112 ਹੋ ਗਈ ਹੈ ਜਦੋਂਕਿ 41 ਲੱਖ 76 ਹਜ਼ਾਰ 605 ਵਿਅਕਤੀ ਇਸ ਮਹਾਂਮਾਰੀ ਨਾਲ ਜਾਨ ਗੁਆ ਚੁੱਕੇ ਹਨ।
ਵਿਸ਼ਵ ਮਹਾਂਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ’ਚ ਕੋਰੋਨਾ ਵਾਇਰਸ ਦੀ ਰਫ਼ਤਾਰ ਫਿਰ ਤੋਂ ਤੇਜ਼ ਹੋ ਗਈ ਹੈ ਇੱਥੇ ਪੀੜਤਾਂ ਦੀ ਗਿਣਤੀ 3.46 ਕਰੋੜ ਤੋਂ ਵੱਧ ਹੋ ਗਈ ਹੈ ਤੇ 6.11 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ
ਦੁਨੀਆ ’ਚ ਕੋਰੋਨਾ ਪੀੜਤਾਂ ਦੇ ਮਾਮਲੇ ’ਚ ਭਾਰਤ ਦੂਜੇ ਤੇ ਮੌਤ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹੈ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 43,654 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਮਰੀਜ਼ਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 14 ਲੱਖ 84 ਹਜ਼ਾਰ 605 ਹੋ ਗਿਆ ਹੈ ਇਸ ਦੌਰਾਨ 41 ਹਜ਼ਾਰ 687 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 3,06,63147 ਹੋ ਗਈ ਹੈ ਸਰਗਰਮ ਮਾਮਲੇ 1336 ਘੱਟ ਕੇ ਤਿੰਨ ਲੱਖ 99 ਹਜ਼ਾਰ 436 ਹੋ ਗਏ ਹਨ ਇਸ ਦੌਰਾਨ 649 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮੌਤਾਂ ਦਾ ਅੰਕੜਾ ਵਧ ਦੇ ਚਾਰ ਲੱਖ 22 ਹਜ਼ਾਰ 22 ਹੋ ਗਿਆ ਹੈ।
ਬ੍ਰਾਜੀਲ ਹੁਣ ਪੀੜਤ ਮਾਮਲਿਆਂ ’ਚ ਤੀਜੇ ਸਥਾਨ ’ਤੇ ਹੈ, ਜਿੱਕੇ ਕੋਰੋਨਾ ਦੇ ਮਾਮਲੇ ਫਿਰ ਤੋਂ ਵਧ ਰਹੇ ਹਨ ਕੋਰੋਨਾ ਮਾਮਲੇ ’ਚ ਰੂਸ ਚੌਥੇ ਸਥਾਨ ’ਤੇ ਹੈ ਜਿੱਕੇ ਕੋਰੋਨਾਂ ਮਰੀਜ਼ਾਂ ਦੀ ਗਿਣਤੀ 60.94 ਲੱਖ ਤੋਂ ਵਧ ਹੋ ਗਈ ਹੈ। ਬ੍ਰਿਟੇਨ ’ਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 57.71 ਲੱਖ ਤੋਂ ਵੱਧ ਹੋ ਗਈ ਤੇ 129,591 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ