ਕੋਰੋਨਾ ਬਦਲ ਰਿਹਾ ਸਰਮਾਇਅਕਾਰੀ ਦਾ ਬਜ਼ਾਰ
ਚੀਨ ਤੋਂ ਚੱਲੇ ਕੋਰੋਨਾ ਅਤੇ ਇਸ ਨਾਲ ਬੰਦ ਹੋਏ ਵਿਸ਼ਵ ਬਜਾਰਾਂ ਦੇ ਮੱਦੇਨਜ਼ਰ ਵਿਸ਼ਵ ਦੇ ਵੱਡੇ ਕਾਰੋਬਾਰੀ ਇਸ ਵਕਤ ਫੈਲੀ ਹਫੜਾ-ਦਫੜੀ ‘ਚ ਆਪਣੇ ਆਪਣੇ ਵਪਾਰਿਕ ਹਿੱਤ ਦੇਖ ਵੱਡੇ ਵੱਡੇ ਫੈਸਲੇ ਕਰ ਰਹੇ ਹਨ ਚੀਨੀ ਕੇਂਦਰੀ ਬੈਂਕ ਵੱਲੋਂ ਭਾਰਤੀ ਕੰਪਨੀ ਐਚਡੀਐਫ਼ਸੀ ‘ਚ ਲਏ ਗਏ ਸਰਮਾਏ ਨਾਲ ਇੱਕ ਆਰਥਿਕ ਸੁਨਾਮੀ ਵੀ ਚੱਲਣ ਦੀ ਸੰਭਾਵਨਾ ਹੈ, ਕਿਉਂਕਿ ਚੀਨ ਨੇ ਭਾਰਤੀ ਕੰਪਨੀ ਹੀ ਨਹੀਂ ਯੂਰਪ ਦੀਆਂ ਕਈ ਸਿਰਕੱਢ ਕੰਪਨੀਆਂ ਦੇ ਪ੍ਰੋਜੈਕਟ ਜਿਨ੍ਹਾਂ ‘ਚ ਯੂਨਾਨ ਦਾ ਪਾਇਰੇਅਸ ਬੰਦਰਗਾਹ, ਬੈਲਜੀਅਮ ਦੀਆਂ ਬੰਦਰਗਾਹਾਂ ਦਾ ਕੰਮਕਾਜ, ਸਪੇਨ ‘ਚ ਬੰਦਰਗਾਹਾਂ ਨੂੰ 60 ਤੋਂ 90 ਫੀਸਦੀ ਤੱਕ ਆਪਣੇ ਕੰਟਰੋਲ ‘ਚ ਕਰ ਲਿਆ ਹੈ
ਅਮਰੀਕਾ, ਯੂਰਪ, ਏਸ਼ੀਆ ‘ਚ ਜਪਾਨ ਦੀ ਇਸ ਨਾਲ ਚਿੰਤਾ ਵਧੀ ਹੈ, ਇਹ ਕੰਪਨੀਆਂ ਹੁਣ ਦੁਨੀਆ ਭਰ ‘ਚ ਉਨ੍ਹਾਂ ਦੇਸ਼ਾਂ ਦਾ ਰੁਖ ਕਰ ਰਹੀਆਂ ਹਨ ਜਿੱਥੇ ਹਾਲੇ ਚੀਨ ਨਹੀਂ ਪਹੁੰਚ ਸਕਿਆ ਭਾਰਤ ਹੁਣ ਅਜਿਹੇ ਦੇਸ਼ਾਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਜਿਸ ਦੀ ਸ਼ੁਰੂਆਤ ਫੇਸਬੁੱਕ ਅਤੇ ਰਿਲਾਇੰਸ ਦੀ ਜੀਓ ਕਮਿਓਨੀਕੇਸ਼ਨ ‘ਚ ਹੋਏ 45000 ਕਰੋੜ ਰੁਪਏ ਦੇ ਨਿਵੇਸ ਸਮਝੌਤੇ ਨਾਲ ਸ਼ੁਰੂ ਹੋ ਚੁੱਕੀ ਹੈ ਰਿਲਾਇੰਸ ਦਾ ਦੂਜਾ ਸਰਮਾਇਆਕਾਰੀ ਸੌਦਾ ਵਟਸਐਪ ਨਾਲ ਰਿਟੇਲ ਮਾਰਕਿਟ ‘ਚ ਉਤਰਨ ਦਾ ਲਗਭਗ ਤੈਅ ਹੈ
ਇਸ ਵਿਦੇਸ਼ੀ ਨਿਵੇਸ਼ ਨਾਲ ਭਾਰਤ ‘ਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਪਰ ਉਹ ਮੌਕੇ ਹਜਾਰਾਂ ਲੱਖਾਂ ਪਰੰਪਰਿਕ ਰੁਜ਼ਗਾਰਾਂ ਨੂੰ ਬਦਲਣਗੇ ਨਾ ਕਿ ਪਰੰਪਰਿਕ ਰੁਜ਼ਗਾਰਾਂ ਨੂੰ ਬਚਾ ਕੇ ਨਵੇਂ ਮੌਕੇ ਦੇਣਗੇ ਕੋਰੋਨਾ ਨਾਲ ਸੂਚਨਾ ਤਕਨੀਕ, ਫਾਰਮ ਖੇਤਰ, ਸਪਲਾਈ ਸੇਵਾਵਾਂ ‘ਚ ਰੁਜ਼ਗਾਰ ਵਧ ਰਿਹਾ ਹੈ ਪਰੰਤੂ ਬੁਨਿਆਦੀ ਉਦਯੋਗ ਇਸ ਨਾਲ ਟੁੱਟ ਰਹੇ ਹਨ ਭਾਰਤੀਆਂ ਦੇ ਸਭ ਤੋਂ ਪਸੰਦੀਦਾ ਖੇਤਰ ਜਿਨ੍ਹਾਂ ‘ਚੋਂ ਬਾਹਰ ਖਾਣਾ, ਫਾਸਟ ਫੂਡ, ਟਰਾਂਸਪੋਰਟ ਨੂੰ ਇਸ ਨਾਲ ਭਾਰੀ ਨੁਕਸਾਨ ਹੋਇਆ ਹੈ, ਇਨ੍ਹਾਂ ਖੇਤਰਾਂ ‘ਚ ਰੁਜ਼ਗਾਰ ਲੰਮੇ ਸਮੇਂ ਤੱਕ ਪ੍ਰਭਾਵਿਤ ਹੋਵੇਗਾ
ਇਸ ਤੋਂ ਇਲਾਵਾ ਸਿੱਖਿਆ ਦਾ ਕੋਚਿੰਗ ਕਾਰੋਬਾਰ, ਜ਼ਿੰਗਾਰ ਨਾਲ ਜੁੜੇ ਕਾਰੋਬਾਰ ਵੀ ਹੁਣ ਸਿਮਟਣਗੇ ਮਾਲ ਢੁਆਈ, ਸਾਫ਼ ਸਫ਼ਾਈ ਖੇਤਰਾਂ ‘ਚ ਰੁਜ਼ਗਾਰ ਵਧੇਗਾ ਕੁਝ ਨਵੇਂ ਖੇਤਰ ਵੀ ਉਭਰਣਗੇ, ਜਿਨ੍ਹਾਂ ‘ਚੋਂ ਹੁਣ ਘਰਾਂ, ਸੁਸਾਈਟੀਜ਼ ਦੀ ਰਗਾਣੂ ਮੁਕਤੀ ਦਾ ਕਾਰੋਬਾਰ ਵਧੇਗਾ ਫੁੱਲੇਗਾ ਪਰ ਬਦਲੇ ਬਜ਼ਾਰ ‘ਚ ਇੱਥੇ ਕੇਂਦਰੀ ਸਰਕਾਰ ਦੀਆਂ ਨਿਵੇਸ਼ ਨੀਤੀਆਂ, ਨਿਵੇਸ ਨਾਲ ਸਬੰਧਿਤ ਕਾਨੂੰਨਾਂ ਅਤੇ ਮਾਹਿਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹਿਣ ਵਾਲੀ ਹੈ ਪੂਰਾ ਵਿਸ਼ਵ ਹੁਣ ਭਾਰਤ ਨੂੰ ਦੇਖ ਰਿਹਾ ਹੈ ਭਾਵੇਂ ਉਹ ਕੋਰੋਨਾ ਨਾਲ ਭਾਰਤ ਦੀ ਜੰਗ ਹੋਵੇ ਜਾਂ ਭਵਿੱਖ ‘ਚ ਆਰਥਿਕ ਜਗਤ ‘ਚ ਭਾਰਤ ਦੀ ਸਮਰੱਥਾ ਹੋਵੇ ਦੇਸ਼ ਅਤੇ ਨਾਗਰਿਕ ਉਦਯੋਗਪਤੀ ਰਤਨ ਟਾਟਾ ਦੀਆਂ ਪ੍ਰੇਰਨਾਦਾਇਕ ਗੱਲਾਂ ਨੂੰ ਜ਼ਰੂਰ ਸੁਣਨ ਜੋ ਉਦਾਹਰਨ ਦਿੰਦੀਆਂ ਹਨ ਕਿ ਹੀਰੋਸ਼ੀਮਾ-ਨਾਗਾਸਾਕੀ ਤੋਂ ਜਾਪਾਨ ਉਭਰ ਸਕਦਾ ਹੈ, ਦੋਫ਼ਾੜ ਹੋਣ ‘ਤੇ ਜਰਮਨੀ ਇੱਕ ਹੋ ਕੇ ਬੁਲੰਦੀਆਂ ਛੋਹ ਸਕਦਾ ਹੈ ਫ਼ਿਰ ਭਾਰਤ ਅਤੇ ਇਸਦੇ ਲੋਕ ਵੀ ਬਹੁਤ ਕੁਝ ਕਰ ਸਕਦੇ ਹਨ ਬੱਸ ਉਤਸ਼ਾਹ ਹੋਵੇ, ਟੀਚਾ ਸਪੱਸ਼ਟ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।