ਮੁਹਾਲੀ ‘ਤੇ ਕੋਰੋਨਾ ਪੈ ਰਿਹਾ ਐ ਭਾਰੀ, ਵਧ ਰਹੇ ਹਨ ਮਰੀਜ਼, ਪੰਜਾਬ ‘ਚ ਹੋਈ ਗਿਣਤੀ 106

Corona India

ਤਾਜ਼ੇ ਮਾਮਲੇ ਮੁਹਾਲੀ ਵਿਖੇ 4, ਜਲੰਧਰ 2 ਅਤੇ ਫਰੀਦਕੋਟ ਤੋਂ ਆਇਆ 1 ਮਾਮਲਾ

ਚੰਡੀਗੜ੍ਹ, (ਅਸ਼ਵਨੀ ਚਾਵਲਾ) ਮੁਹਾਲੀ ‘ਚ ਕੋਰੋਨਾ ਦਾ ਕਹਿਰ ਸਾਰੇ ਜਿਲ੍ਹਿਆਂ ਤੋਂ ਜਿਆਦਾ ਢਹਿ ਰਿਹਾ ਹੈ, ਜਿਸ ਕਾਰਨ ਹੀ ਪਿਛਲੇ 4-5 ਦਿਨਾਂ ਵਿੱਚ ਮੁਹਾਲੀ ਤੋਂ ਜਿਆਦਾ ਕੇਸ ਆਉਣ ਕਰਕੇ ਮੁਹਾਲੀ ਸੂਬੇ ਵਿੱਚ ਕੋਰੋਨਾ ਮਰੀਜਾ ਦੀ ਗਿਣਤੀ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਆ ਗਿਆ ਹੈ। ਬੁਧਵਾਰ ਨੂੰ ਵੀ 7 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 4 ਮਾਮਲੇ ਸਿਰਫ਼ ਮੁਹਾਲੀ ਤੋਂ ਹੀ ਆਏ ਹਨ, ਜਦੋਂ ਬਾਕੀ ਦੇ ਤਿੰਨ ਮਾਮਲੇ ਵਿੱਚ 2 ਜਲੰਧਰ ਅਤੇ 1 ਫਰੀਦਕੋਟ ਤੋਂ ਆਇਆ ਹੈ।

ਬੁੱਧਵਾਰ ਤੱਕ ਮਰੀਜ਼ਾ ਦੀ ਗਿਣਤੀ ਵਧਦੇ ਹੋਏ 106 ਹੋ ਗਈ ਹੈ। ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਨੇ ਸੈਂਕੜਾ ਮਾਰਦੇ ਹੋਏ ਆਪਣੀ ਗਤੀ ਵਿੱਚ ਕੁਝ ਤੇਜੀ ਵੀ ਲਿਆਂਦੀ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਮਰੀਜਾ ਦੀ ਦੇਖਭਾਲ ਕਰਨ ਦੇ ਨਾਲ ਹੀ ਜਿਹੜੇ ਇਲਾਕੇ ਤੋਂ ਮਰੀਜ ਆ ਰਹੇ ਹਨ, ਉਨ੍ਹਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ।

ਇਸ ਨਾਲ ਹੀ ਉਨ੍ਹਾਂ ਨੂੰ ਹਾਟ ਸਪਾਟ ਵੀ ਘੋਸ਼ਿਤ ਕਰ ਦਿੱਤਾ ਹੈ, ਜਿਥੇ ਆਉਣ ਵਾਲੇ ਦਿਨਾ ਵਿੱਚ ਵੱਡੇ ਪੱਧਰ ‘ਤੇ ਆਮ ਲੋਕਾਂ ਦੇ ਟੈਸਟ ਕੀਤੇ ਜਾਣਗੇ, ਜਿਸ ਤੋਂ ਇਹ ਪਤਾ ਲੱਗੇਗਾ ਕਿ ਕੋਰੋਨਾ ਸਮਾਜਿਕ ਸਾਂਝ ਰਾਹੀਂ ਤਾਂ ਜਿਆਦਾ ਨਹੀਂ ਵਧ ਰਿਹਾ ਹੈ। ਜੇਕਰ ਇੰਝ ਹੋਇਆ ਤਾਂ ਇਹ ਪੰਜਾਬ ਲਈ ਵੱਡੇ ਪੱਧਰ ‘ਤੇ ਖਤਰੇ ਵਾਲੀ ਘੰਟੀ ਹੋਏਗਾ, ਕਿਉਂਕਿ ਹੁਣ ਤੱਕ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਪਹਿਚਾਣ ਅਨੁਸਾਰ ਉਨ੍ਹਾਂ ਤੱਕ ਸਰਕਾਰ ਅਤੇ ਸਿਹਤ ਵਿਭਾਗ ਪਹੁੰਚ ਰਿਹਾ ਸੀ ਪਰ ਸਮਾਜਿਕ ਸਾਂਝ ਨਾਲ ਵੱੱਧੇ ਮਾਮਲੇ ਵਿੱਚ ਹਰ ਕਿਸੇ ਤੱਕ ਪਹੁੰਚ ਕਰਨੀ ਸਰਕਾਰ ਲਈ ਮੁਸ਼ਕਿਲ ਹੋ ਸਕਦੀ ਹੈ

ਇਥੇ ਹੀ ਪੰਜਾਬ ਸਰਕਾਰ ਵਲੋਂ ਹੁਣ ਤੱਕ 2937 ਸ਼ੱਕੀ ਮਾਮਲੇ ਦੀ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ ਵਿੱਚੋਂ 2614 ਮਾਮਲੇ ਵਿੱਚ ਨੈਗਟਿਵ ਰਿਪੋਰਟ ਆਈ ਹੈ ਜਦੋਂ ਕਿ ਵੱਡੀ ਗਿਣਤੀ ਵਿੱਚ 217 ਸ਼ੱਕੀ ਮਰੀਜ਼ਾ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ

  • ਜਿਲ੍ਹਾ     ਕੋਰੋਨਾ ਪੀੜਤ
  • ਮੁਹਾਲੀ     30
  • ਐਸ.ਬੀ.ਐਸ. ਨਗਰ   19
  • ਅੰਮ੍ਰਿਤਸਰ   10
  • ਜਲੰਧਰ     8
  • ਹੁਸ਼ਿਆਰਪੁਰ    7
  • ਪਠਾਨਕੋਟ    7
  • ਲੁਧਿਆਣਾ    6
  • ਮਾਨਸਾ     5
  • ਮੋਗਾ     4
  • ਰੋਪੜ     3
  • ਫਤਿਹਗੜ੍ਹ ਸਾਹਿਬ    2
  • ਪਟਿਆਲਾ    1
  • ਫਰੀਦਕੋਟ    2
  • ਬਰਨਾਲਾ     1
  • ਕਪੂਰਥਲਾ    1
  • ਕੁਲ       106

ਸ਼ੱਕੀ ਮਰੀਜ਼ਾਂ ਦਾ ਵੇਰਵਾ

  • ਪੰਜਾਬ ‘ਚ ਕੁਲ ਸਕੀ ਮਰੀਜ਼  (ਹੁਣ ਤੱਕ)  2937
  • ਜਿਨ੍ਹਾਂ ਦੇ ਜਾਂਚ ਲਈ ਸੈਂਪਲ ਭੇਜੇ ਗਏ   2937
  • ਸਕੀ ਮਰੀਜ਼ ‘ਚ ਨੈਗਟਿਵ ਕੇਸ ਦੀ ਗਿਣਤੀ  2614
  • ਸਕੀ ਮਰੀਜ਼ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ    217
  • ਹੁਣ ਤੱਕ ਕੋਰੋਨਾ ਪੀੜਤ ਪਾਏ ਗਏ     106
  • ਗੰਭੀਰ ਸਥਿਤੀ ਵਿੱਚ ਮਰੀਜ਼      02
  • ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ     08
  • ਹੁਣ ਤੱਕ ਠੀਕ ਹੋਏ ਮਰੀਜ਼      14

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।