ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਪੰਜਾਬ ’ਚ ਕੋਰੋ...

    ਪੰਜਾਬ ’ਚ ਕੋਰੋਨਾ : 24 ਘੰਟਿਆਂ ’ਚ 92 ਮਰੀਜ ਮਿਲੇ

    Coronavirus Sachkahoon

    ਪੰਜਾਬ ’ਚ ਕੋਰੋਨਾ : 24 ਘੰਟਿਆਂ ’ਚ 92 ਮਰੀਜ ਮਿਲੇ

    ਚੰਡੀਗੜ੍ਹ। ਪੰਜਾਬ ’ਚ ਕੋਰੋਨਾ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ 24 ਘੰਟਿਆਂ ਦੌਰਾਨ 92 ਨਵੇਂ ਮਰੀਜ਼ ਮਿਲੇ ਹਨ। ਕਰੀਬ 2 ਮਹੀਨਿਆਂ ਤੋਂ ਪੰਜਾਬ ਵਿੱਚ ਮਰੀਜ਼ਾਂ ਦੀ ਗਿਣਤੀ 20 ਦੇ ਕਰੀਬ ਸੀ। ਇਸ ਨਾਲ ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ 430 ਹੋ ਗਈ ਹੈ। ਰਾਜ ਦੀ ਸਕਾਰਾਤਮਕਤਾ ਦਰ ਵੀ 1 ਫੀਸਦੀ ਤੋਂ ਵੱਧ ਗਈ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ 17 ਮਰੀਜ਼ ਜੀਵਨ ਬਚਾਓ ਸਹਾਇਤਾ ’ਤੇ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚੋਂ 14 ਮਰੀਜ਼ਾਂ ਨੂੰ ਆਕਸੀਜਨ ’ਤੇ 3 ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਵੀਰਵਾਰ ਨੂੰ, ਰਾਜ ਵਿੱਚ 8,973 ਨਮੂਨਿਆਂ ਦੇ ਨਾਲ 8,943 ਟੈਸਟ ਕੀਤੇ ਗਏ। ਮੋਹਾਲੀ ’ਚ ਕੋਰੋਨਾ ਦੇ ਮਾਮਲੇ ’ਚ ਚਿੰਤਾਜਨਕ ਸਥਿਤੀ ਬਣੀ ਹੋਈ ਹੈ।

    ਵੀਰਵਾਰ ਨੂੰ ਇੱਥੇ ਸਭ ਤੋਂ ਵੱਧ 34 ਮਰੀਜ਼ ਪਾਏ ਗਏ। ਇੱਥੇ ਸਕਾਰਾਤਮਕਤਾ ਦਰ ਵੀ 5.03 ਫੀਸਦੀ ਸੀ। ਲੁਧਿਆਣਾ 10 ਮਰੀਜ਼ਾਂ ਨਾਲ ਦੂਜੇ ਨੰਬਰ ’ਤੇ ਰਿਹਾ। ਜਲੰਧਰ ਅਤੇ ਫਰੀਦਕੋਟ ਵਿੱਚ 8-8 ਮਰੀਜ਼ ਮਿਲੇ ਹਨ। ਪਠਾਨਕੋਟ ਵਿੱਚ 7, ਅੰਮਿ੍ਰਤਸਰ ਅਤੇ ਪਟਿਆਲਾ ਵਿੱਚ 6-6 ਮਰੀਜ਼ ਪਾਏ ਗਏ ਹਨ। 1 ਅਪ੍ਰੈਲ ਤੋਂ ਪੰਜਾਬ ’ਚ 1925 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 3 ਮੌਤਾਂ ਮੁਹਾਲੀ ਵਿੱਚ ਹੋਈਆਂ ਹਨ। ਲੁਧਿਆਣਾ ’ਚ 2 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਲੰਧਰ, ਗੁਰਦਾਸਪੁਰ, ਕਪੂਰਥਲਾ, ਮਾਨਸਾ ਅਤੇ ਮੋਗਾ ਵਿੱਚ 1-1 ਮਰੀਜ਼ ਦੀ ਮੌਤ ਹੋ ਚੁੱਕੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here