ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home ਇੱਕ ਨਜ਼ਰ ਨਵਾਂ ਸ਼ਹਿਰ &#8...

    ਨਵਾਂ ਸ਼ਹਿਰ ‘ਚ 4 ਹਫ਼ਤਿਆਂ ਦੀ ਬੱਚੀ ਨੂੰ ਹੋਇਆ ਕੋਰੋਨਾ

    ਨਵਾਂ ਸ਼ਹਿਰ ‘ਚ 4 ਹਫ਼ਤਿਆਂ ਦੀ ਬੱਚੀ ਨੂੰ ਹੋਇਆ ਕੋਰੋਨਾ

    ਨਵਾਂ ਸ਼ਹਿਰ। ਪੰਜਾਬ ‘ਚ ਦਿਨੋ-ਦਿਨ ਵਧ ਰਿਹਾ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਬਿਮਾਰੀ ਨਾਲ ਜਿੱਥੇ ਨੌਜਵਾਨ, ਬਜ਼ੁਰਗ ਪੀੜਤ ਹਨ ਉੱਥੇ ਇਹ ਛੋਟੇ ਮਾਸੂਮ ਬੱਚਿਆਂ ‘ਤੇ ਵੀ ਕਹਿਰ ਵਰ੍ਹਾ ਰਿਹਾ ਹੈ। ਜ਼ਿਲ੍ਹਾ ਨਵਾਂ ਸ਼ਹਿਰ ‘ਚ ਅੱਜ ਇੱਕ ਚਾਰ ਹਫ਼ਤਿਆਂ ਦੀ ਬੱਚੀ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ।

    Corona

    ਇਹ ਜਾਣਕਾਰੀ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਹੀਉਂ ਦੀ ਇੱਕ ਚਾਰ ਹਫ਼ਤਿਆਂ ਦੀ ਬੱਚੀ ਰਿਪੋਰਟ ਪਾਜ਼ਿਟਿਵ ਪਾਏ ਜਾਣ ‘ਤੇ ਉਸ ਨੂੰ ਇਲਾਜ ਲਈ ਪੀ. ਜੀ. ਐਮ. ਆਰ. ‘ਚ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਪਿੰਡ ਨੈਨਾਬੇਟ ਵਾਸੀ 40 ਸਾਲਾ ਵਿਅਕਤੀ ਦੀ ਵੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਮਰੀਜ਼ਾਂ ਦੀ ਗਿਣਤੀ 517 ਹੋ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.