31,923 ਮਾਮਲੇ ਸਾਹਮਣੇ ਆਏ
(ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ’ਚ ਇੱਕ ਵਾਰ ਫਿਰ ਵਾਧਾ ਵੇਖਣ ਨੂੰ ਮਿਲਿਆ ਇਸ ਦਰਮਿਆਨ ਦੇਸ਼ ’ਚ ਬੁੱਧਵਾਰ ਨੂੰ 71 ਲੱਖ 38 ਹਜ਼ਾਰ 205 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 83 ਕਰੋੜ 39 ਲੱਖ 90 ਹਜ਼ਾਰ 49 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 31,923 ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦਾ ਅੰਕੜਾ ਵਧ ਕੇ 3 ਕਰੋੜ 35 ਲੱਖ 63 ਹਜ਼ਾਰ 421 ਹੋ ਗਿਆ ਹੈ। ਇਸ ਦੌਰਾਨ 31,990 ਮਰੀਜਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3 ਕਰੋੜ 28 ਲੱਖ 15 ਹਜ਼ਾਰ 711 ਹੋ ਗਈ ਹੈ ਸਰਗਰਮ ਮਾਮਲੇ 349 ਵਧ ਕੇ 3 ਲੱਖ 2 ਹਜ਼ਾਰ 338 ਰਹਿ ਗਏ ਹਨ ਤੇ 282 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4,46,050 ਹੋ ਗਿਆ ਹੈ ਦੇਸ਼ ’ਚ ਰਿਕਵਰੀ ਦਰ ਵਧ ਕੇ 97.77 ਫੀਸਦੀ, ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 0.90 ਫੀਸਦੀ ਅਤੇ ਮ੍ਰਿਤਕ ਦਰ 1.33 ਫੀਸਦੀ ’ਤੇ ਬਰਕਰਾਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ