ਬਿਗ ਬੀ ਦੇ ਘਰ ਆਇਆ ਕੋਰੋਨਾ: ਅਮਿਤਾਭ ਬੱਚਨ ਦੇ ਘਰ ਦੇ ਇੱਕ ਕਰਮਚਾਰੀ ਨੂੰ ਹੋਇਆ ਕੋਰੋਨਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ‘ਚ ਕੋਰੋਨਾ ਨੇ ਫਿਰ ਤੋਂ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 58 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਇਸ ਦੌਰਾਨ ਮੰਗਲਵਾਰ ਨੂੰ 96 ਲੱਖ 43 ਹਜ਼ਾਰ 238 ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਬੁੱਧਵਾਰ ਸਵੇਰੇ 7 ਵਜੇ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 147 ਕਰੋੜ 72 ਲੱਖ 8 ਹਜ਼ਾਰ 846 ਟੀਕੇ ਲਗਾਏ ਜਾ ਚੁੱਕੇ ਹਨ।
ਇਸ ਦੇ ਨਾਲ ਹੀ ਮੁੰਬਈ ਵਿੱਚ ਅਮਿਤਾਭ ਬੱਚਨ ਦੇ ਘਰ ਦਾ ਇੱਕ ਕਰਮਚਾਰੀ ਕੋਰੋਨਾ ਪਾਜ਼ਿਟਿਵ ਨਿਕਲਿਆ। ਅਮਿਤਾਭ ਦੇ ਘਰ ਕੁੱਲ 31 ਸਟਾਫ ਮੈਂਬਰਾਂ ਦਾ ਕਰੋਨਾ ਟੈਸਟ ਕੀਤਾ ਗਿਆ ਸੀ, ਜਿਸ ਵਿੱਚੋਂ ਇੱਕ ਪਾਜ਼ੇਟਿਵ ਆਇਆ ਹੈ। ਇੰਨਾ ਹੀ ਨਹੀਂ, ਐਮਐਨਐਸ ਨੇਤਾ ਰਾਜ ਠਾਕਰੇ ਦੇ ਸਟਾਫ ਮੈਂਬਰ ‘ਚੋਂ ਇਕ ਨੂੰ ਕੋਰੋਨਾ ਹੋ ਗਿਆ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵਧ ਰਹੇ ਹਨ ਮਾਮਲੇ
ਇਸੇ ਸਮੇਂ ਦੌਰਾਨ 3903 ਐਕਟਿਵ ਕੇਸਾਂ ਦੇ ਵਧਣ ਨਾਲ, ਉਨ੍ਹਾਂ ਦੀ ਕੁੱਲ ਗਿਣਤੀ 14889 ਹੋ ਗਈ ਹੈ। ਰਾਜਧਾਨੀ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1423699 ਹੋ ਗਈ ਹੈ। ਇਸ ਦੌਰਾਨ ਇਸ ਘਾਤਕ ਵਾਇਰਸ ਕਾਰਨ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 25,113 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ