ਦੇਸ਼ ‘ਚ ਕੋਰੋਨਾ ਦੇ 45,903 ਨਵੇਂ ਮਾਮਲੇ ਮਿਲੇ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਰਹਿਣ ਕਾਰਨ ਸਰਗਰਮ ਮਾਮਲਿਆਂ ਦੀ ਦਰ ਡਿੱਗ ਕੇ ਛੇ ਫੀਸਦੀ ਤੋਂ ਹੇਠਾਂ ਆ ਗਈ ਹੈ, ਜਦੋਂਕਿ ਰਿਕਵਰੀ ਰੇਟ 92.5 ਫੀਸਦੀ ਤੋਂ ਵਧ ਹੋ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ ਨਵੇਂ ਮਾਮਲਿਆਂ ‘ਚ ਮਾਮੂਲੀ ਵਾਧਾ ਹੋਇਆ ਤੇ ਸ਼ਨਿੱਚਰਵਾਰ ਦੇ 45,674 ਦੇ ਮੁਕਾਬਲੇ ‘ਚ 45,903 ਸਾਹਮਣੇ ਆਏ। ਇਸ ਨਾਲ ਪੀੜਤਾਂ ਦੀ ਗਿਣਤੀ 85.53 ਲੱਖ ਤੋਂ ਵਧ ਹੋ ਗਈ ਹੈ। ਇਸ ਦੌਰਾਨ 48.405 ਮਰੀਜ਼ ਠੀਕ ਹੋਏ ਤੇ 490 ਮਰੀਜ਼ਾਂ ਦੀ ਮੌਤ ਹੋਈ ਹੈ। ਦੇਸ਼ ‘ਚ ਹੁਣ ਤੱਕ 79.13 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ ਤੇ 1,26,611 ਵਿਅਕਤੀਆਂ ਨੇ ਜਾਨ ਗਵਾਈ ਹੈ। ਨਵੇਂ ਮਾਮਲਿਆਂ ਦੇ ਮੁਕਾਬਲੇ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਸਰਗਰਮ ਮਾਮਲੇ 2,992 ਘੱਟ ਕੇ ਹੁਣ 5,09,673 ਰਹਿ ਗਏ ਹਨ। ਇਸ ਸਮੇਂ ਠੀਕ ਹੋਣ ਵਾਲਿਆਂ ਦੀ ਦਰ 92.56, ਮ੍ਰਿਤਕ ਦਰ 1.48 ਤੇ ਸਰਗਰਮ ਮਾਮਲਿਆਂ ਦੀ ਦਰ 5.96 ਫੀਸਦੀ ਰਹਿ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.