ਪੰਜਾਬ ‘ਚ ਕੋਰੋਨਾ 9 ਹਜ਼ਾਰੀ ਤੇ ਹੋਈ 9 ਦੀ ਮੌਤ

ਵੀਰਵਾਰ ਨੂੰ ਵੀ ਕੋਰੋਨਾ ਦਾ ਕਹਿਰ ਰਿਹਾ ਜਾਰੀ, 298 ਆਏ ਨਵੇ ਕੇਸ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਵੀਰਵਾਰ ਨੂੰ 9 ਨਵੇਂ 298 ਕੇਸ ਆਉਣ ਨਾਲ ਜਿਥੇ ਸੂਬੇ ਵਿੱਚ ਕੁਲ ਕੇਸ ਦੀ ਗਿਣਤੀ 9 ਹਜ਼ਾਰ ਨੂੰ ਪਾਰ ਕਰ ਗਈ ਹੈ ਉੱਥੇ 9 ਕੋਰੋਨਾ ਦੇ ਮਰੀਜ਼ਾ ਨੇ ਜਿੰਦਗੀ ਦੀ ਜੰਗ ਹਾਰਦੇ ਹੋਏ ਮੌਤ ਦਾ ਸ਼ਿਕਾਰ ਹੋਏ ਹਨ। ਪੰਜਾਬ ਵਿੱਚ ਜਿਥੇ ਲਗਾਤਾਰ ਕੋਰੋਨਾ ਦੇ ਮਰੀਜ਼ ਵਧ ਰਹੇ ਹਨ ਤਾਂ ਉਥੇ ਲਗਾਤਾਰ ਮੌਤਾਂ ਦਾ ਅੰਕੜਾ ਵੀ ਤੇਜੀ ਨਾਲ ਵੱਧ ਰਿਹਾ ਹੈ।  ਹੁਣ ਤੱਕ 230 ਮੌਤਾਂ ਹੋ ਚੁੱਕੀਆ ਹਨ।

ਵੀਰਵਾਰ ਨੂੰ ਆਏ 298 ਨਵੇ ਕੇਸ ਵਿੱਚ ਲੁਧਿਆਣਾ ਤੋਂ 49, ਜਲੰਧਰ ਤੋਂ 39, ਅੰਮ੍ਰਿਤਸਰ ਤੋਂ 28, ਪਟਿਆਲਾ ਤੋਂ 28, ਫਾਜਿਲਕਾ ਤੋਂ 24, ਮੁਹਾਲੀ ਤੋਂ 23, ਬਠਿੰਡਾ ਤੋਂ 17, ਮੋਗਾ ਤੋਂ 16, ਸੰਗਰੂਰ ਤੋਂ 15, ਫਤਿਹਗੜ ਸਾਹਿਬ ਤੋਂ 14, ਐਸ.ਬੀ.ਐਸ. ਨਗਰ ਤੋਂ 12, ਫਿਰੋਜਪੁਰ ਤੋਂ 9, ਫਰੀਦਕੋਟ ਤੋਂ 8, ਗੁਰਦਾਸਪੁਰ ਤੋਂ 4, ਹੁਸ਼ਿਆਰਪੁਰ ਤੋਂ 4, ਮੁਕਤਸਰ ਤੋਂ 3, ਕਪੂਰਥਲਾ ਤੋਂ 3, ਪਠਾਨਕੋਟ ਤੋਂ 1 ਅਤੇ ਰੋਪੜ ਤੋਂ 1 ਕੇਸ ਆਇਆ ਹੈ।

ਇਸ ਦੇ ਨਾਲ ਹੀ 9 ਮੌਤਾ ਵਿੱਚ ਲੁਧਿਆਣਾ ਤੋਂ 4, ਜਲੰਧਰ ਤੋਂ 2, ਗੁਰਦਾਸਪੁਰ ਤੋਂ 1, ਪਟਿਆਲਾ ਤੋਂ 1, ਕਪੂਰਥਲਾ ਤੋਂ 1 ਦੀ ਮੌਤ ਹੋਈ ਹੈ।ਦੂਜੇ ਪਾਸੇ ਹੀ 410 ਠੀਕ ਹੋ ਕੇ ਘਰਾਂ ਵਿੱਚ ਪਰਤਣ ਵਾਲੀਆ ਵਿੱਚ ਲੁਧਿਆਣਾ ਤੋਂ 84, ਜਲੰਧਰ 122, ਪਟਿਆਲਾ ਤੋਂ 103, ਅੰਮਿਤਸਰ ਤੋਂ 13, ਬਠਿੰਡਾ ਤੋਂ 13, ਕਪੂਰਥਲਾ ਤੋਂ 13, ਫਰੀਦਕੋਟ ਤੋਂ 14, ਮੋਗਾ ਤੋਂ 12, ਮੁਹਾਲੀ ਤੋਂ 7, ਗੁਰਦਾਸਪੁਰ ਤੋਂ 8, ਐਸ.ਬੀ.ਐਸ. ਨਗਰ ਤੋਂ 8, ਹੁਸ਼ਿਆਰਪੁਰ ਤੋਂ 6, ਪਠਾਨਕੋਟ ਤੋਂ 3, ਫਤਹਿਗੜ੍ਹ ਸਾਹਿਬ ਤੋਂ 3, ਅਤੇ ਬਰਨਾਲਾ ਤੋਂ 1 ਮਰੀਜ਼ ਠੀਕ ਹੋਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 9094 ਹੋ ਗਈ ਹੈ, ਜਿਸ ਵਿੱਚੋਂ 6267 ਠੀਕ ਹੋ ਗਏ ਹਨ ਅਤੇ 230 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 2587 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

Corona

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ।

  • ਜਿਲਾ    ਕੋਰੋਨਾ ਪੀੜਤ ਇਲਾਜ਼ ਅਧੀਨ ਠੀਕ ਹੋਏ  ਮੌਤਾਂ
  • ਲੁਧਿਆਣਾ  1632  498  1095  39
  • ਜਲੰਧਰ   1467  548  886  33  
  • ਅੰਮ੍ਰਿਤਸਰ  1160  159  942  59
  • ਪਟਿਆਲਾ  776  437  326  13
  • ਸੰਗਰੂਰ   687  120  546  21
  • ਮੁਹਾਲੀ    478  172  297   9
  • ਗੁਰਦਾਸਪੁਰ  297  27  261   9
  • ਪਠਾਨਕੋਟ  264  31  224   9
  • ਤਰਨਤਾਰਨ  221  11  205   5
  • ਹੁਸ਼ਿਆਰਪੁਰ  212  22  183   7
  • ਐਸ.ਬੀ.ਐਸ. ਨਗਰ  254  100  153   1
  • ਫਿਰੋਜ਼ਪੁਰ  199  101  95   3
  • ਫਤਿਹਗੜ ਸਾਹਿਬ  192  60  130   2
  • ਫਰੀਦਕੋਟ  183  54  129   0
  • ਮੁਕਤਸਰ   162  19  142   1
  • ਮੋਗਾ   169  41  124   4
  • ਕਪੂਰਥਲਾ  145  31  107   7
  • ਬਠਿੰਡਾ    171  59  108   4
  • ਰੋਪੜ   144  37  106   1
  • ਫਾਜ਼ਿਲਕਾ  138  35  102   1
  • ਬਰਨਾਲਾ   79  12  65   2
  • ਮਾਨਸਾ   64  13  51   0
  • ਕੁਲ    9094  2587  6277  230

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ