ਅੱਗ ਵਰਾਉਂਦੀ ਗਰਮੀ ’ਚ ਬਲਬੇੜਾ ਦੀ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ

Cool Water
ਅੱਗ ਵਰਾਉਂਦੀ ਗਰਮੀ ’ਚ ਬਲਬੇੜਾ ਦੀ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ

(ਰਾਮ ਸਰੂਪ ਪੰਜੋਲਾ) ਬਲਬੇੜਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਜੋ ਕੋਈ ਵੀ ਮਾਨਵਤਾ ਭਲਾਈ ਕਰਨ ਦਾ ਸੁਨੇਹਾ ਦਿੰਦੇ ਹਨ ਸਾਧ-ਸੰਗਤ ਉਸ ਸੁਨੇਹੇ ’ਤੇ ਵੱਧ ਚੜ੍ਹ ਕੇ ਅਮਲ ਕਰਦੀ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆ ਰਾਹੀਗਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਗਾਉਣ ਲਈ ਪਵਿੱਤਰ ਬਚਨ ਕੀਤੇ ਹਨ। ਇਸੇ ਕੜੀ ਤਹਿਤ ਬਲਬੇੜਾ ਦੀ ਸਾਧ-ਸੰਗਤ ਨੂੰ ਠੰਢੇ ਪਾਣੀ ਦੀ ਛਬੀਲ ਲਗਾਈ। Cool Water

ਇਹ ਵੀ ਪੜ੍ਹੋ: ਪੌਦੇ ਲਗਾਉਣ ਨਾਲ ਹੀ ਘੱਟੇਗਾ ਪਾਰਾ, ਵਾਤਾਵਰਣ ਦਿਵਸ ਮੌਕੇ ਪੌਦੇ ਲਾਏ

ਅੱਗ ਵਰਾਉਂਦੀ ਗਰਮੀ ਵਿੱਚ ਪਾਰਾ 45 ਡਿਗਰੀ ਨੂੰ ਪਾਰ ਹੋ ਰਿਹਾ ਹੈ। ਜੇਠ ਮਹੀਨੇ ਦੀ ਤਪਸ ’ਚ ਡੇਰਾ ਸਰਧਾਲੂਆਂ ਵੱਲੋਂ ਰਾਹਗੀਰਾਂ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ ਹੈ। ਇਹ ਠੰਢੇ ਪਾਣੀ ਦੀ ਛਬੀਲ ਪਟਿਆਲਾ ਦੇ ਮੁੱਖ ਮਾਰਗ ’ਤੇ ਲਗਾਈ ਗਈ ਹੈ। ਅੱਤ ਦੀ ਪੈ ਰਹੀ ਇਸ ਗਰਮੀ ਵਿੱਚ ਆਉਣ ਜਾਣ ਵਾਲੇ ਲੋਕਾਂ ਛਬੀਲ ’ਤੇ ਆ ਕੇ ਰੁਕਦੇ ਅਤੇ ਪਿਆਸ ਬੁਝਾਉਦੇ ਅਤੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕਰਦੇ । ਇਸ ਮੌਕੇ ਬਲਬੇੜਾ ਦੀ ਸਾਧ-ਸੰਗਤ ਨੇ ਵਧ-ਚੜ੍ਹ ਕੇ ਸੇਵਾ ਕੀਤੀ। Cool Water

LEAVE A REPLY

Please enter your comment!
Please enter your name here