ਅੱਵਲ ਓਪਨਰ ਦੇ ਤੌਰ ਂਤੇ ਸਮਾਪਤ ਹੋਇਆ ਕੁਕ ਦਾ ਕਰੀਅਰ

ਓਪਨਰ ਦੇ ਤੌਰ ‘ਤੇ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼

 

ਲੰਦਨ, 11 ਸਤੰਬਰ। 

ਇੰਗਲਿਸ਼ ਬੱਲੇਬਾਜ਼ ਅਲਿਸਟਰ ਕੁਕ ਨੇ ਆਪਣੇ ਆਖ਼ਰੀ ਟੈਸਟ ਦੀ ਆਖ਼ਰੀ ਪਾਰੀ ‘ਚ ਸੈਂਕੜਾ ਲਾਇਆ ਉਹ ਓਪਨਰ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਉਹਨਾਂ ਆਪਣੇ ਕਰੀਅਰ ‘ਚ 154 ਟੈਸਟ ਮੈਚਾਂ ‘ਚ ਓਪਨਿੰਗ ਕਰਦੇ ਹੋਏ ਕੁੱਲ 11845 ਦੌੜਾਂ ਬਣਾਈਆਂ ਹਨ ਉਹਨਾਂ ਦੀ ਔਸਤ 44.86 ਰਹੀ ਅਤੇ ਉੱਚ ਸਕੋਰ 294 ਦੌੜਾਂ ਰਿਹਾ ਉਹਨਾਂ ਆਪਣੇ ਕਰੀਅਰ ‘ਚ 33 ਸੈਂਕੜੇ ਅਤੇ 55 ਅਰਧ ਸੈਂਕੜੇ ਲਾਏ ਕੁਕ ਦੇ ਇਸ ਰਿਕਾਰਡ ਨੂੰ ਤੋੜਨਾ ਬੱਲੇਬਾਜ਼ਾਂ ਲਈ ਆਸਾਨ ਨਹੀਂ ਹੋਵੇਗਾ

 

ਦੂਸਰੇ ਨੰਬਰ ‘ਤੇ ਸਾਬਕਾ ਭਾਰਤੀ ਓਪਨਰ ਸੁਨੀਲ ਗਾਵਸਕਰ ਹਨ ਗਾਵਸਕਰ ਨੇ 119 ਟੈਸਟ ਮੈਚਾਂ ‘ਚ 50.29 ਦੀ ਔਸਤ ਨਾਲ 9607 ਦੌੜਾਂ ਬਣਾਈਆਂ ਉਹਨਾਂ ਦੇ ਨਾਂਅ 33 ਸੈਂਕੜੇ ਅਤੇ 42 ਅਰਧ ਸੈਂਕੜੇ ਹਨ ਗਾਵਸਕਰ ਦਾ ਉੱਚ ਸਕੋਰ 221 ਦੋੜਾਂ ਹੈ ਓਪਨਰ ਦੇ ਤੌਰ ‘ਤੇ ਟੇਸਟ ਮੈਚਾਂ ‘ਚ ਤੀਸਰੇ ਨੰਬਰ ‘ਤੇ ਦੱਖਣੀ ਅਫ਼ਰੀਕਾ ਦੇ ਕਪਤਾਨ ਅਤੇ ਓਪਨਰ ਰਹਿ ਚੁੱਕੇ ਗ੍ਰੀਮ ਸਮਿੱਥ ਹਨ ਉਹਨਾਂ 114 ਟੈਸਟ ਮੈਚਾਂ ‘ਚ 49.07 ਦੀ ਔਸਤ ਨਾਲ 9030 ਦੌੜਾਂ ਬਣਾਈਆਂ

 

 

ਸਾਬਕਾ ਆਸਟਰੇਲੀਆਈ ਓਪਨਰ ਮੈਥਿਊ ਹੇਡਨ ਚੌਥੇ ਨੰਬਰ ‘ਤੇ ਹਨ ਹੇਡੇਨ ਨੇ 103 ਟੈਸਟ ਮੈਚਾਂ ‘ਚ 50.73 ਦੀ ਔਸਤ ਨਾਲ 8625 ਦੌੜਾਂ ਬਣਾਈਆਂ ਹਨ ਉਹਨਾਂ ਦੇ ਨਾਂਅ 30 ਸੈਂਕੜੇ ਅਤੇ 29 ਅਰਧ ਸੈਂਕੜੇ ਹਨ ਹੇਡੇਨ ਦਾ ਉੱਚ ਸਕੋਰ 380 ਦੌੜਾਂ ਰਿਹਾ ਹੈ ਧਾਕਰ ਭਾਰਤੀ ਓਪਨਰ ਵਰਿੰਦਰ ਸਹਿਵਾਗ ਨੇ ਭਾਰਤ ਲਈ 99 ਟੈਸਟ ਖੇਡਦੇ ਹੋਏ 50.04 ਦੀ ਔਸਤ ਨਾਲ ਕੁਲ 8203 ਦੌੜਾਂ ਬਣਾਈਆਂ ਉਹ ਇਸ ਲਿਸਟ ‘ਚ 5ਵੇਂ ਨੰਬਰ ‘ਤੇ ਹਨ ਉਹਨਾਂ ਆਪਣੇ ਟੈਸਟ ਕਰੀਅਰ ‘ਚ 22 ਸੈਂਕੜੇ ਅਤੇ 33 ਅਰਧ ਸੈਂਕੜਾ ਲਾਏ ਸਹਿਵਾਗ ਦਾ ਉੱਚ ਸਕੋਰ 319 ਦੌੜਾਂ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।