ਸਮਾਜਵਾਦੀ ਪਾਰਟੀ ਦੇ ਨਾਂਅ ਤੇ ਚੋਣ ਨਿਸ਼ਾਨ ‘ਤੇ ਸੰਕਟ

ਸਮਾਜਵਾਦੀ ਪਾਰਟੀ ਦੇ ਨਾਂਅ ਤੇ ਚੋਣ ਨਿਸ਼ਾਨ ‘ਤੇ ਸੰਕਟ

ਨਵੀਂ ਦਿੱਲੀ, | ਉੱਤਰ ਪ੍ਰਦੇਸ਼ ‘ਚ ਪਿਤਾ ਮੁਲਾਇਮ ਸਿੰਘ ਯਾਦਵ ਤੇ ਪੁੱਤਰ ਅਖਿਲੇਸ਼ ਯਾਦਵ ਦਰਮਿਆਨ ਚੱਲ ਰਹੇ ਸਿਆਸੀ ਕਲੇਸ਼ ‘ਚ ਸਮਾਜਵਾਦੀ ਪਾਰਟੀ (ਸਪਾ) ਦੇ ਨਾਂਅ ਤੇ ਉਸਦੇ ਚੋਣ ਨਿਸ਼ਾਨ ਸਾਈਕਲ ‘ਤੇ ਰੋਕ ਲਾਈ ਜਾ ਸਕਦੀ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਚੋਣ ਕਮਿਸ਼ਨ ਹਾਲਾਤਾਂ ਦੀ ਨਾਜੁਕਤਾ ਨੂੰ ਦੇਖਦਿਆਂ ਦੋਵੇਂ ਧਿਰਾਂ ਨਵੇਂ ਨਾਂਅ ਤੇ ਨਵੇਂ ਚੋਣ ਨਿਸ਼ਾਨ ਦੇ ਸਕਦਾ ਹੈ ਸਾਬਕਾ ਮੁੱਖ ਚੋਣ ਕਮਿਸ਼ਨ ਐਸ. ਵਾਈ. ਕੁਰੈਸ਼ੀ ਨੇ ਕਿਹਾਕਿ ਸਪਾ ਦੇ ਚੋਣ ਚਿਨ੍ਹਾਂ ‘ਤੇ ਰੋਕ ਲਾਈ ਜਾ ਸਕਦੀ ਹੈ ਤੇ  ਦੋਵਾਂ ਪੱਖਾਂ ਨੂੰ ਅਸਥਾਈ ਤੌਰ ‘ਤੇ ਚਿੰਨ੍ਹ ਦਿੱਤੇ ਜਾ ਸਕਦੇ ਹਨ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਰਾਮ ਗੋਪਾਲ ਯਾਦਵ ਵੱਲੋਂ ਲਖਨਊ ‘ਚ ਹੋਏ ਸਪਾ ਦੇ ਐਮਰਜੰਸੀ ਕੌਮੀ ਸੰਮੇਲਨ ‘ਚ ਮੁਲਾਇਮ ਸਿੰਘ ਯਾਦਵ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਅਹੁਦੇ ਤੋਂ ਹਟਾ ਕੇ ਨਿਗਰਾਨ ਬਣਾਇਆ ਸੀ ਅਧਿਵੇਸ਼ਨ ‘ਚ ਅਖਿਲੇਸ਼ ਯਾਦਵ ਨੂੰ ਨਵਾਂ ਕੌਮੀ ਪ੍ਰਧਾਨ ਐਲਾਨ ਕੀਤਾ ਗਿਆ ਸੀ ਮੁਲਾਇਮ ਸਿੰਘ ਯਾਦਵ ਨੇ ਇਸ ਕਦਮ ਨੂੰ ਗੈਰਸੰਵਿਧਾਨਿਕ ਤੇ ਗੈਰ ਕਾਨੂੰਨੀ ਦੱਸਿਆ ਹੈ ਇਸ ਘਟਨਾਕ੍ਰਮ ਤੋਂ ਬਾਅਦ ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਪਾਰਟੀ ਦੇ ਨਾਂਅ ਤੇ ਚੋਣ ਚਿੰਨ੍ਹ ‘ਤੇ ਦਾਅਵੇਦਾਰੀ ਲਈ ਚੋਣ ਕਮਿਸ਼ਨ ਦਾ ਦਰਵਾਜਾ ਖੜਕਾਉਣ ਦੀ ਤਿਆਰੀ ‘ਚ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here