ਧਰਮ, ਜਾਤੀ ਤੇ ਭਾਈਚਾਰੇ ਦੇ ਨਾਂਅ ‘ਤੇ ਵੋਟ ਮੰਗਣਾ ਗੈਰ ਕਾਨੂੰਨੀ : ਸੁਪਰੀਮ ਕੋਰਟ

ਧਰਮ, ਜਾਤੀ ਤੇ ਭਾਈਚਾਰੇ ਦੇ ਨਾਂਅ ‘ਤੇ ਵੋਟ ਮੰਗਣਾ ਗੈਰ ਕਾਨੂੰਨੀ : ਸੁਪਰੀਮ ਕੋਰਟ

ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਅੱਜ ਆਪਣੇ ਇੱਕ ਅਹਿਮ ਫੈਸਲੇ ‘ਚ ਉਮੀਦਵਾਰ ਜਾਂ ਉਸਦੇ ਹਮਾਇਤੀਆਂ ਦੇ ਧਰਮ, ਭਾਈਚਾਰੇ, ਜਾਤੀ ਤੇ ਭਾਸ਼ਾ ਦੇ ਅਧਾਰ ‘ਤੇ ਵੋਟਾਂ ਮੰਗਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਦਾਲਤ ਨੇ ਜਨ ਪ੍ਰਤੀਨਿਧੀਤਵ ਕਾਨੂੰਨ ਦੀ ਧਾਰਾ 123 (3 ਦੀ ਵਿਆਖਿਆ ਕਰਦਿਆਂ ਇਹ ਅਹਿਮ ਫੈਸਲਾ ਸੁਣਾਇਆ ਸੱਤ ਜੱਜਾਂ ਦੀ ਬੈਂਚ ਨੇ ਚਾਰ ਤਿੰਨ ਦੇ ਬਹੁਮਤ ਨਾਲ ਇਹ ਫੈਸਲਾ ਦਿੱਤਾ

ਮੁੱਖ ਜੱਜ ਟੀ. ਐਸ. ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ‘ਚ ਸੁਣਵਾਈ ਦੌਰਾਨ ਜਨ ਪ੍ਰਤੀਨਿਧੀ ਕਾਨੂੰਨ ਦੇ ਦਾਇਰੇ ਨੂੰ ਵਧਾਉਂਦਿਆਂ ਕਿਹਾ ਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਧਰਮ ਦੇ ਨਾਂਅ ‘ਤੇ ਵੋਟ ਮੰਗਣ ਲਈ ਅਪੀਲ ਕਰਨ ਦੇ ਮਾਮਲੇ ‘ਚ ਕਿਸ ਧਰਮ ਦੀ ਗੱਲ ਹੈ

ਫੈਸਲੇ ‘ਚ ਕਿਹਾ ਗਿਆ ਕਿ ਚੋਣ ਇੱਕ ਧਰਮਨਿਰਪੱਖ ਕਾਰਵਾਈ ਹੈ ਤੇ ਲੋਕਾਂ ਦੇ ਨੁਮਾਇੰਦਿਆਂ ਨੂੰ ਵੀ ਆਪਣੇ ਕੰਮ-ਕਾਜ ਧਰਮ ਨਿਰਪੱਖਤਾ ਦੇ ਅਧਾਰ ‘ਤੇ ਹੀ ਕਰਨੇ ਚਾਹੀਦੇ ਹਨ ਅਦਾਲਤ ਨੇ ਬਹੁਮਤ ਦੇ ਅਧਾਰ ‘ਤੇ ਦਿੱਤੇ ਗਏ ਫੈਸਲੇ ‘ਚ ਕਿਹਾ ਕਿ ਧਰਮ ਦੇ ਆਧਾਰ ‘ਤੇ ਵੋਟ ਦੇਣ ਦੀ ਕੋਈ ਵੀ ਅਪੀਲ ਚੋਣਾਵੀ ਕਾਨੂੰਨਾਂ ਦੇ ਤਹਿਤ ਭ੍ਰਿਸ਼ਟਾਚਾਰ ਦੇ ਸਮਾਨ ਹੈ ਅਦਾਲਤ ਨੇ ਕਿਹਾ ਕਿ ਪਰਮਾਤਮਾ ਤੇ ਮਨੁੱਖ ਦਾ ਰਿਸ਼ਤਾ ਵਿਅਕਤੀਗਤ ਮਾਮਲਾ ਹੈ ਕੋਈ ਵੀ ਸਰਕਾਰ ਕਿਸੇ ਇੱਕ ਧਰਮ ਦੇ ਨਾਲ ਵਿਸ਼ੇਸ਼ ਵਿਹਾਰ ਨਹੀਂ ਕਰ ਸਕਦੀ ਤੇ ਧਰਮ ਵਿਸ਼ੇਸ਼ ਦੇ ਨਾਲ ਖੁਦ ਨੂੰ ਨਹੀਂ ਜੋੜ ਸਕਦੀ

ਫੈਸਲੇ ਦੇ ਪੱਖ ‘ਚ ਜੱਜ ਠਾਕੁਰ ਤੋਂ ਇਲਾਵਾ ਜਸਟਿਸ ਐਮ. ਬੀ. ਲੋਕੁਰ, ਜਸਟਿਸ ਐਲ. ਐਲ. ਰਾਓ ਤੇ ਐਸ. ਏ. ਬੋਬੜੇ ਨੇ ਵਿਚਾਰ ਦਿੱਤਾ ਜਦੋਂਕਿ ਘੱਟ ਗਿਣਤੀ ‘ਚ ਜਸਟਿਸ ਯੂ. ਯੁ. ਲਲਿਤ, ਜਸਟਿਸ ਏ. ਕੇ. ਗੋਇਲ ਤੇ ਜਸਟਿਸ ਡੀ. ਵਾਈ. ਚੰਦਰਚੂਹੜ ਨੇ ਵਿਚਾਰ ਕੀਤਾ ਕੋਰਟ ਨੇ ਹਿੰਦੂਤਵ ਮਾਮਲੇ ‘ਚ ਦਾਇਰ ਕਈ ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਇਹ ਫੈਸਲਾ ਦਿੱਤਾ ਹੈ ਆਦਲਤ ਨੇ ਸਾਫ਼ ਕੀਤਾ ਕਿ ਜੇਕਰ ਕੋਈ ਉਮੀਦਵਾਰ ਅਜਿਹਾ ਕਰਦਾ ਹੈ ਤਾਂ ਇਹ ਜਨਪ੍ਰਤੀਨਿਧੀਤਵ ਕਾਨੂੰਨ ਤਹਿਤ ਭ੍ਹਿਸ਼ਟਾਚਾਰ ਆਚਰਨ ਮੰਨਿਆ ਜਾਵੇਗਾ ਤੇ ਇਹ ਕਾਨੂੰਨ ਦੀ ਧਾਰਾ 123 (3) ਦੇ ਦਾਇਰੇ ‘ਚ ਹੋਵੇਗਾ

ਇਸ ਮਾਮਲੇ ਨਾਲ ਸਬੰਧੀ ਪਟੀਸ਼ਨਾਂ ‘ਤੇ ਪਿਛਲੇ ਛੇ ਦਿਨਾਂ ‘ਚ ਲਗਾਤਾਰ ਸੁਣਵਾਈ ਹੋਈ ਸੀਨੀਅਰ ਵਕੀਲ ਕਪਿੱਲ ਸਿੱਬਲ, ਸਲਮਾਨ ਖੁਰਸ਼ੀਦ, ਸਿਆਮ ਦੀਵਾਨ, ਇੰਦਰਾ ਜੈ ਸਿੰਘ ਤੇ ਅਰਵਿੰਦ ਦਰਤਾਰ ਆਦਿ ਕਈ ਪ੍ਰਸਿੱਧ ਵਕੀਲਾਂ ਨੇ ਦਲੀਲਾਂ ਦਿੱਤੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ