ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਾਹਿਤਿਕ ਅਦਾਰਿਆਂ ਦਾ ਯੋਗਦਾਨ

Contribution, Literary, Institutions, Promotion, Punjabi Language

ਭਾਸ਼ਾ ਨੇ ਮਨੁੱਖ ਨੂੰ ਆਪਣੇ ਹਾਵ-ਭਾਵ ਦੇ ਸੰਚਾਰ ਲਈ ਸਾਹਿਤ ਸਿਰਜਣ ਦੀ ਪ੍ਰਕਿਰਿਆ ਲਈ ਪ੍ਰੇਰਿਆ ਜਿਸ ਦੇ ਸਦਕਾ ਆਦਿ-ਕਾਲ ਤੋਂ ਵਰਤਮਾਨ ਕਾਲ ਤੱਕ ਮਨੁੱਖੀ ਪ੍ਰਾਪਤੀਆਂ ਤੇ ਪ੍ਰਗਤੀਆਂ ਨੂੰ ਇਤਿਹਾਸ ਤੇ ਸੱਭਿਆਚਾਰ ਦੇ ਰੂਪ ‘ਚ ਸਾਂਭਿਆ ਗਿਆ ਇਸੇ ਕਰਕੇ ਮੈਕਸਿਮ ਗੋਰਕੀ ਸਾਹਿਤ ਸਿਰਜਣਾ ਨੂੰ ਸੂਰਮਗਤੀ ਮੰਨਦਾ ਹੈ ਸਦੀਵੀ ਸਾਹਿਤ ਲੋਕ ਮੁਖੀ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ ‘ਚ ਮਾਨਵ-ਜਾਤੀ ਦੇ ਅੰਗ-ਸੰਗ ਮੌਖਿਕ ਜਾਂ ਸ਼ਬਦੀ ਰੂਪ ‘ਚ ਮਨੁੱਖੀ ਕਦਰਾਂ-ਕੀਮਤਾਂ ਦੀ ਅਗਵਾਈ ਕਰਦਾ ਰਹਿੰਦਾ ਹੈ

ਪੰਜਾਬੀ ਭਾਸ਼ਾ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਵੀ ਇਹੋ ਗੱਲ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ ਜੀਵਨ ਦੀ ਸੋਝੀ ਕਰਾਉਣ ਲਈ ਤੇ ਸਮਾਜਿਕ-ਸੱਚ ਦੀ ਪ੍ਰਮਾਣਿਕਤਾ ਨੂੰ ਸਾਰਥਿਕ-ਪਰਿਪੇਖਤਾ ਦੇਣ ਲਈ ਪੰਜਾਬੀ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਪੂਰਵ ਮੁਗਲ-ਕਾਲ, ਮੁਗਲ-ਕਾਲ, ਪਿਛਲੇਰੇ ਮੁਗਲ-ਕਾਲ, ਸਿੱਖ-ਰਾਜ ਕਾਲ ਤੇ ਅੰਗਰੇਜ਼-ਕਾਲ ‘ਚ ਸਰਕਾਰੀ ਸਰਪ੍ਰਸਤੀ ਰਾਹੀਂ ਨਹੀਂ ਹੋ ਸਕਿਆ ਇਸ ਗੱਲੋਂ ਪੰਜਾਬੀ ਭਾਸ਼ਾ ਨੂੰ ਬਣਦੀ ਮਾਣਤਾ ਨਹੀਂ ਮਿਲ ਸਕੀ ਸਮਾਜਿਕ ਲਹਿਰਾਂ ਦੇ ਪ੍ਰਭਾਵ ਹੇਠ ਸੂਫ਼ੀ-ਕਾਵਿ-ਧਾਰਾ, ਗੁਰਮਤਿ ਕਾਵਿ-ਧਾਰਾ, ਕਿੱਸਾ ਕਾਵਿ-ਧਾਰਾ, ਬੀਰ ਰਸ ਕਾਵਿ-ਧਾਰਾ ਨੇ ਹੀ ਪੰਜਾਬੀ ਦੇ ਵਿਰਸੇ ਨੂੰ ਭਰਪੂਰ ਕੀਤਾ

ਅੰਗਰੇਜ਼-ਯੁੱਗ ਦੇ ਅਧੋਗਤੀ-ਕਾਲ ਦੌਰਾਨ ਭਾਵ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆ ‘ਚ ਪੰਜਾਬੀ ਦੇ ਵਿਦਵਾਨ ਅਤੇ ਸੂਝਵਾਨ ਲੇਖਕਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਹੱਕ ‘ਚ ਆਵਾਜ਼ ਉਠਾ ਕੇ ਪੰਜਾਬੀ ਸਾਹਿਤ ਦਾ ਆਧੁਨਿਕ-ਯੁੱਗ ਸਿਰਜਣ ਵਿੱਚ ਸਲਾਹੁਣਯੋਗ ਪ੍ਰਾਰੰਭ ਕੀਤਾ, ਜਿਨ੍ਹਾਂ ‘ਚ ਭਾਈ ਵੀਰ ਸਿੰਘ, ਬਾਵਾ ਬੁੱਧ ਸਿੰਘ, ਪ੍ਰੋ. ਈਸ਼ਵਰ ਚੰਦਰ ਨੰਦਾ, ਪ੍ਰੋ. ਤੇਜਾ ਸਿੰਘ, ਪ੍ਰੋ. ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮੌਲਾ ਬਖ਼ਸ਼ ਕੁਸ਼ਤਾ, ਧਨੀ ਰਾਮ ਚਾਤ੍ਰਿਕ, ਫਿਰੋਜ਼ਦੀਨ ਸ਼ਰਫ, ਲਾਲ ਕਿਰਪਾ ਸਾਗਰ, ਗਿਆਨੀ ਹੀਰਾ ਸਿੰਘ ਦਰਦ, ਭਾਈ ਕਾਨ੍ਹ ਸਿੰਘ ਨਾਭਾ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫ਼ੀਰ ਆਦਿ ਦੇ ਨਾਂਅ ਲਏ ਜਾ ਸਕਦੇ ਹਨ

ਲੇਖਕਾਂ ਵੱਲੋਂ ਪੰਜਾਬੀ ਸਾਹਿਤ ਨੂੰ ਜੰਥੇਬੰਦਕ ਤੌਰ ‘ਤੇ ਉਤਸ਼ਾਹਿਤ ਕਰਨ ਲਈ ਜਦੋਂ ਅਸੀਂ ਬੀਤੇ ਇਤਿਹਾਸ ‘ਤੇ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਸਾਡਾ ਸਿਰ ਉੱਚਾ ਕਰਦੀ ਹੈ ਕਿ ਇਸ ਕਾਰਜ ਲਈ ਹਿੰਦੂ, ਮੁਸਲਮਾਨ ਅਤੇ ਸਿੱਖ ਲੇਖਕਾਂ ਨੇ ਬਹੁਤ ਹਾਂ-ਪੱਖੀ ਭੂਮਿਕਾ ਨਿਭਾਈ ਹੈ ਉਸ ਵੇਲੇ ਦੇਸ਼ ਗੁਲਾਮ ਹੋਣ ਕਾਰਨ, ਦੇਸ਼ ਪਿਆਰ ਅਤੇ ਦੇਸ਼ ਭਗਤੀ ਦਾ ਜਜ਼ਬਾ ਪ੍ਰਧਾਨ ਸੀ ਜਿਸ ਕਾਰਨ ਪੰਜਾਬੀਆਂ ਤੇ ਪੰਜਾਬੀ ਲੇਖਕਾਂ ਨੇ ਜਲਸਿਆਂ ਅਤੇ ਕਾਨਫਰੰਸਾ ‘ਚ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਲਈ ਪ੍ਰੇਰਤ ਕਰਨ ਲਈ ਪੰਜਾਬੀ ਕਵਿਤਾ ਰਾਹੀਂ ਉਭਾਰਿਆ ਤੇ ਜਗਾਇਆ

ਅਜਿਹੇ ਹਾਲਾਤਾਂ  ਕਰਨ ਹੀ ਪੰਜਾਬੀ ਬੋਲੀ ਦੀ ਹਰ ਪੱਖੋਂ ਉੱਨਤੀ ਲਈ ਤੇ ਪੰਜਾਬੀਆਂ ਨੂੰ ਮਾਤ-ਭਾਸ਼ਾ ਦਾ ਦਰਜਾ ਦਿਵਾਉਣ ਲਈ ਅਕਤੂਬਰ, 1962 ਵਿੱਚ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ‘ਚ ਪੰਜਾਬੀ ਸਾਹਿਤਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਚੋਟੀ ਦੇ ਪੰਜਾਬੀ ਲੇਖਕ ਤੇ ਵਿਦਵਾਨ ਸ਼ਾਮਲ ਹੋਏ ਇੰਜ ਪੰਜਾਬੀ ਸਾਹਿਤ ਸਭਾ ਦੀ ਨੀਂਹ ਅੰਮ੍ਰਿਤਸਰ ਵਿੱਚ ਰੱਖੀ ਗਈ ਇਸ ਦੇ ਫਲਸਰੂਪ 12 ਨਵੰਬਰ, 1962 ਨੂੰ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੀ ਪ੍ਰਧਾਨਗੀ ਹੇਠ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੇ ਹਾਲ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ

ਲੋਕਾਂ ਅੰਦਰ ਇੱਕ ਚੇਤਨਾ ਜਗਾਉਣ ਲਈ ਲਾਲਾ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ 25 ਅਕਤੂਬਰ, 1927 ਨੂੰ ਅੰਮ੍ਰਿਤਸਰ ‘ਚ ਪਹਿਲੀ ਸੂਬਾ ਪੰਜਾਬੀ ਕਾਨਫਰੰਸ ਕੀਤੀ ਗਈ ਪੰਜਾਬੀ ਭਾਸ਼ਾ ਦੀ ਹਰਮਨਪਿਆਰਤਾ ਵਿਗਸਣ ਦੇ ਸਿੱਟੇ ਵੱਜੋਂ ਇਸ ਕਾਨਫਰੰਸ ਤੋਂ ਮਗਰੋਂ ਪ੍ਰੋ. ਈਸ਼ਵਰ ਚੰਦਰ ਨੰਦਾ ਦਾ ਪ੍ਰਸਿੱਧ ਪੰਜਾਬੀ ਨਾਟਕ ‘ਸੁਭੱਦਰਾ’ ਇਸ ਰੰਗ-ਮੰਚ ‘ਤੇ ਖੇਡਿਆ ਗਿਆ

ਕਾਨਫਰੰਸ ਦੀ ਸਫ਼ਲਤਾ ਕਾਰਨ 23 ਸਤੰਬਰ, 1928 ਨੂੰ ਸ਼ਿਮਲੇ ਅੰਦਰ ਸ਼ਾਹਾਨਾ ਕਵੀ ਦਰਬਾਰ ਹੋਇਆ ਸਾਹਿਤਕ ਜਥੇਬੰਦੀਆਂ ਦੀ ਪਿੱਠ-ਭੂਮੀ ਨੂੰ ਬਲ ਮਿਲਿਆ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ, ਪੰਜਾਬ ਟੈਕਸਟ ਬੁੱਕ ਕਮੇਟੀ ਲਾਹੌਰ, ਸੈਂਟਰਲ ਪੰਜਾਬੀ ਸਭਾ ਪੰਜਾਬ, ਸਿੱਖ ਵਿੱਦਿਅਕ ਕਮੇਟੀ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਆਦਿ ਜਥੇਬੰਦੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਜ਼ਾਦੀ ਤੋਂ ਪਹਿਲਾਂ ਬਹੁਤ ਸ਼ਿੱਦਤ ਨਾਲ ਯੋਗਦਾਨ ਪਾਇਆ ਉਪਰੋਕਤ ਸਾਹਿਤਕ ਪਿਛੋਕੜ ‘ਤੇ ਪੰਛੀ-ਝਾਤ ਪਾਉਣ ਨਾਲ ਇਹ ਤਸੱਲੀ ਬੱਝਦੀ ਹੈ ਕਿ ਪੰਜਾਬੀ ਲੇਖਕਾਂ ਨੇ ਆਪਣੀ ਮਾਂ-ਬੋਲੀ ਪ੍ਰਤੀ ਫ਼ਰਜ਼ਾਂ ਨੂੰ ਪਛਾਣਦੇ ਹੋਏ, ਸਾਡੇ ਲਈ ਅਜਿਹੀ ਭੂਮੀ ਤਿਆਰ ਕੀਤੀ ਜਿਸ ਦਾ ਸਿੱਟਾ ਅਜੋਕੀਆਂ ਸਾਹਿਤ ਸਭਾਵਾਂ ਦੀ ਗਿਣਤੀ ‘ਚ ਉਤਸ਼ਾਹ ਜਨਕ ਵਾਧਾ ਹੋਣਾ ਹੈ

ਆਜ਼ਾਦੀ ਪਿੱਛੋਂ ਜਿੱਥੇ ਸਮੇਂ-ਸਮੇਂ ਹੋਰ ਸਾਹਿਤਕ-ਜਥੇਬੰਦੀਆਂ ਨੇ ਆਪਣੀਆਂ ਸਾਹਿਤਕ-ਸਰਗਰਮੀਆਂ ਰਾਹੀਂ ਪੰਜਾਬੀ ਭਾਸ਼ਾ ਦੀ Àੁੱਨਤੀ ਲਈ ਯਤਨ ਜਾਰੀ ਰੱਖੇ, ਉੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦਾ ਨਾਂਅ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜਿਹੜੀ 7 ਅਗਸਤ, 1953 ਨੂੰ ਹੋਂਦ ਵਿੱਚ ਆਈ ਇਸ ਸਭਾ ਦੀ ਪਹਿਲੀ ਪੁਸਤਕ 1956 ‘ਚ ‘ਪੰਖੜੀਆਂ’ ਛਪੀ ਇਸ ਪਿੱਛੋਂ ‘ਏਨੀ ਮੇਰੀ ਬਾਤ’ (1960) ‘ਕੌਲਫੁਲ’ (1962) ‘ਮਹਾਨ ਬੱਚੇ’ (1967), ‘ਕੂੜ ਨਿਖੁੱਟੇ’ (1979), ‘ਕਥਨਾਵਲੀ’ (1978) ‘ਕਤਰਾ-ਕਤਰਾ ਸੋਚ’ (ਕਹਾਣੀ ਸੰਗ੍ਰਹਿ), ‘ਕਿਰਨਾਂ ਦੇ ਰੰਗ’ ‘ਲਾਲੀ ਹਰਿਆਲੀ’ ਆਦਿ ਪੁਸਤਕਾਂ ਪ੍ਰਕਾਸ਼ਨ ਹੋਣਾ, ਇੱਕ ਮਾਅਰਕੇ ਦੀ ਗੱਲ ਸੀ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 24 ਅਪਰੈਲ, 1954 ਨੂੰ ਹੋਂਦ ‘ਚ ਆਈ ਜਿਸਦੇ ਪ੍ਰਧਾਨ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਪੰਜਾਬੀ ਕਲਾ-ਪਾਰਖੂ ਵੀ ਰਹੇ ਇਸ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬੇਹੱਦ ਉਪਰਾਲੇ ਕੀਤੇ ਕਿੰਨੀਆਂ ਹੀ ਗੋਸ਼ਟੀਆਂ, ਪੁਸਤਕਾਂ ਦਾ ਪ੍ਰਕਾਸ਼ਨ, ਸਨਮਾਨ, ਸੈਮੀਨਾਰ ਤੇ ਹੋਰ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਪੰਜਾਬੀ ਅਨੁਵਾਦ ਕਰਾ ਕੇ ਹੋਰ ਸਭਾਵਾਂ ਨੂੰ ਉਤਪੰਨ ਹੋਣ ‘ਚ ਪ੍ਰੇਰਨਾ ਦਿੱਤੀ ਇੰਜ ਪੰਜਾਬੀ ਸਾਹਿਤ ਸਭਾਵਾਂ ਦੀ ਸਥਾਪਨਾ ਵਧਦੀ ਰਹੀ

ਪੰਜਾਬੀ ਸਾਹਿਤ ਸਭਾਵਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਤੇ ਪੰਜਾਬੀ ਭਾਸ਼ਾ ਦੀ ਰਾਜ ਭਾਸ਼ਾ ਦੇ ਤੌਰ ‘ਤੇ ਬਣਦੀ ਥਾਂ ਦੁਆਉਣ ਲਈ ਅਤੇ ਲੇਖਕਾਂ ਦੀ ਜਥੇਬੰਧਕ ਆਵਾਜ਼ ਨੂੰ ਬੁਲੰਦ ਕਰਾਉਣ ਲਈ ਪਿੰ੍ਰ. ਸੰਤ ਸਿੰਘ ਸੇਖੋਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੋੜ੍ਹੀ ਗੱਡ ਕੇ ਇੱਕ ਸ਼ਾਨਦਾਰ ਇਤਿਹਾਸਕ ਕੰਮ ਕੀਤਾ ਜਿਸ ਨਾਲ ਇਸ ਸਮੇਂ ‘ਚ ਸਥਾਪਤ ਲਗਪਗ 104 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਹਨ ਤੇ ਇਸ ਤੋਂ ਵੱਖਰੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਲਗਭਗ 148 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਕਾਰਜਸ਼ੀਲ ਹਨ
….ਚਲਦਾ

ਮਨਮੋਹਨ ਸਿੰਘ ਦਾਊਂ
ਮੋ: 81907-00503

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।