Weather Punjab: ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ

Weather Punjab

Weather Punjab: ਬਠਿੰਡਾ/ਮਾਨਸਾ (ਸੁਖਜੀਤ ਮਾਨ)। ਭਾਦੋਂ ਦੀ ਝੜੀ ਨੇ ਸਾਉਣੀ ਦੀਆਂ ਫਸਲਾਂ ਦੇ ਵਿੱਚ ਸਭ ਤੋਂ ਜਿਆਦਾ ਨਰਮੇ ਦੀ ਫਸਲ ਵਾਲੇ ਕਿਸਾਨਾਂ ਨੂੰ ਫਿਕਰ ਪਾ ਦਿੱਤਾ ਹੈ । ਇਹ ਮੀਹ ਝੋਨੇ ਦੀ ਫਸਲ ਲਈ ਤਾਂ ਲਾਭਦਾਇਕ ਹੈ ਪਰ ਹੁਣ ਲਗਾਤਾਰ ਮੀਂਹ ਪੈਣ ਕਾਰਨ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਪਿਆ ਮੀਂਹ ਨਰਮੇ ਲਈ ਲਾਭਦਾਇਕ ਦੱਸਿਆ ਜਾ ਰਿਹਾ ਸੀ । ਮੀਂਹ ਨਾਲ ਸ਼ਹਿਰੀ ਖੇਤਰ ਵਿੱਚ ਵੀ ਸੜਕਾਂ ਉੱਤੇ ਪਾਣੀ ਭਰ ਗਿਆ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

Weather Punjab
ਮਾਨਸਾ : ਬੱਸ ਅੱਡੇ ਨੇੜੇ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਂਕ ਵਿੱਚ ਖੜਾ ਮੀਂਹ ਦਾ ਪਾਣੀ

ਵੇਰਵਿਆਂ ਮੁਤਾਬਿਕ ਪਿਛਲੇ ਕਰੀਬ ਤਿੰਨ ਦਿਨ ਤੋਂ ਪੰਜਾਬ ਦੇ ਵੱਡੀ ਗਿਣਤੀ ਜਿਲਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ । ਮੀਂਹ ਸਾਉਣੀ ਦੀਆਂ ਫਸਲਾਂ ਵਿੱਚੋਂ ਝੋਨੇ ਦੀ ਫਸਲ ਲਈ ਤਾਂ ਲਾਭਦਾਇਕ ਹੈ ਪਰ ਹੁਣ ਲਗਾਤਾਰ ਪੈ ਰਿਹਾ ਮੀਂਹ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਲੰਘੇ ਕੱਲ ਤੱਕ ਤਾਂ ਖੇਤੀਬਾੜੀ ਅਧਿਕਾਰੀਆਂ ਵੱਲੋਂ ਤਰਕ ਦਿੱਤਾ ਜਾ ਰਿਹਾ ਸੀ ਕਿ ਨਰਮੇ ਲਈ ਵੀ ਮੀਂਹ ਕੋਈ ਨੁਕਸਾਨਦਾਇਕ ਨਹੀਂ ਪਰ ਹੁਣ ਜਦੋਂ ਲੰਘੀ ਰਾਤ ਅਤੇ ਅੱਜ ਵੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਤਾਂ ਨਰਮਾ ਵੀ ਇਸ ਮੀਂਹ ਦੀ ਮਾਰ ਤੋਂ ਬਚਣਾ ਮੁਸ਼ਕਿਲ ਹੈ। Weather Punjab

Read Also : ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਹੋਈ ਹੋਰ ਵੀ ਮਜ਼ਬੂਤ, ਕੀਤਾ ਗਿਆ ਪ੍ਰੀਖਣ

ਨਰਮੇ ਦੀ ਫਸਲ ਉੱਪਰ ਇਸ ਵੇਲੇ ਭਾਰੀ ਗਿਣਤੀ ਵਿੱਚ ਟੀੰਡੇ ਲੱਗੇ ਹੋਏ ਹਨ ਫਲ ਵੀ ਲੱਗਿਆ ਹੋਇਆ ਹੈ, ਹੋਰ ਨਵੇਂ ਟੀਂਡੇ ਬਣਨ ਦੀ ਸੰਭਾਵਨਾ ਸੀ ਪਰ ਹੁਣ ਮੀਂਹ ਕਾਰਨ ਫਲ ਝੜਨ ਦਾ ਖਤਰਾ ਹੈ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਵੇਗਾ । ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਜਿੱਥੋਂ ਤੱਕ ਹੋ ਸਕਦਾ ਹੈ ਕਿ ਨਰਮੇ ਦੇ ਖੇਤਾਂ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ ਕਿਉਂਕਿ ਨਰਮੇ ਵਿੱਚ ਪਾਣੀ ਖੜਨ ਨਾਲ ਜਿਆਦਾ ਨੁਕਸਾਨ ਹੋਵੇਗਾ ।

Weather Punjab

ਅੱਜ ਮੀਂਹ ਪੈਂਦੇ ਵਿੱਚ ਵੀ ਕਿਸਾਨਾਂ ਵੱਲੋਂ ਆਪੋ-ਆਪਣੇ ਖੇਤਾਂ ਵਿੱਚ ਪਹੁੰਚ ਕੇ ਪਾਣੀ ਨੂੰ ਨਰਮੇ ‘ਚੋਂ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਨਰਮੇ ਦੀ ਫਸਲ ਬਚਾਈ ਜਾ ਸਕੇ । ਇਸੇ ਦੌਰਾਨ ਸ਼ਹਿਰੀ ਖੇਤਰ ਵਿੱਚ ਵੀ ਮੀਂਹ ਪੈਣ ਨਾਲ ਸੜਕਾਂ ਆਦਿ ਉੱਤੇ ਪਾਣੀ ਜਿਆਦਾ ਖੜਨ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਖੇਤੀ ਖੇਤਰ ਲਈ ਸੰਕਟ ਦੀ ਘੜੀ ਇਹ ਵੀ ਹੈ ਕਿ ਮੌਸਮ ਮਾਹਿਰਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਿਕ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ।