ਵੱਡੇ ਪੱਧਰ ਤੇ ਹੋ ਗਿਆ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ
ਫਿਰੋਜ਼ਪੁਰ (ਸੱਤਪਾਲ ਥਿੰਦ ) | ਉੱਤਰੀ ਭਾਰਤ ਵਿੱਚ ਲਗਾਤਾਰ ਸੀਤ ਲਹਿਰ ਅਤੇ ਬਾਰਿਸ਼ ਕਾਰਨ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਉੱਥੇ ਹੀ ਕਿਸਾਨਾਂ ਦੇ ਖੇਤਾਂ ਵਿਚ ਪੁੱਤਾਂ ਵਾਗ ਪਾਲੀ ਫ਼ਸਲ ਖ਼ਰਾਬ ਹੋ ਰਹੀ ਹੈ। ਸਰਹੱਦੀ ਪਿੰਡ ਬਹਾਦਰ ਕੇ , ਪਿੰਡ ਖੁੱਦਰ ਹਿਠਾੜ, ਗੱਟੀ ਮੱਤੜ, ਚੱਕ ਰਾੳੁਕੇ, ਫਾਰੂਵਾਲਾ, ਵਿਖੇ ਹੋੲਿਅਾ ਫਸਲਾ ਦਾ ਭਾਰੀ ਨੁਕਸਾਨ ਹੋਇਆ ਹੈ ।
ਇਸ ਸਬੰਧੀ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਤੇ ਗੜੇਮਾਰੀ ਨਾਲ ਕਣਕ ਦੇ ਸਿੱਟਿਆ ਤੋ ਕਣਕ ਦੇ ਦਾਣੇ ਬਿਲਕੁਲ ਕਿਰ ਕੇ ਧਰਤੀ ਤੇ ਡਿੱਗ ਪਏ ਅਤੇ ਤੇਜ ਬਾਰਿਸ਼ ਨਾਲ ਖੇਤਾ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾ ਨੂੰ ਖਾਣੇ ਲਈ ਕਣਕ ਅਤੇ ਪਸ਼ੂਆ ਲਈ ਤੂੜੀ ਬਣਾਉਣ ਦੀ ਆਸ ਵੀ ਖਤਮ ਹੋ ਗਈ ਹੈ ਇਸੇ ਤਰ੍ਹਾਂ ਲੱਸਣ ਦੀ ਫਸਲ ਜਿਸ ਦੀ ਪੁਟਾਈ ਕਰ ਰਹੇ ਸੀ ਅਤੇ ਬਹੁਤਿਆ ਕਿਸਾਨਾਂ ਨੇ ਲੱਸਣ ਦੀ ਫਸਲ ਪੁੱਟ ਕੇ ਖੇਤਾਂ ਵਿੱਚ ਰੱਖੀ ਹੋਈ ਸੀ ਤਾ ਜੋ ਲੱਸਣ ਦੀ ਕਟਾਈ ਕਰ ਕੇ ਉਸ ਦਾ ਮੰਡੀ ਕਰਨ ਕੀਤਾ ਜਾ ਸਕੇ , ਪਰ ਪਿਛਲੇ ਤਿੰਨ ਦਿਨਾਂ ਤੋ ਹੋ ਰਹੀ ਤੇਜ ਬਾਰਿਸ਼ ਤੇ ਗੜੇਮਾਰੀ ਕਾਰਨ ਲੱਸਣ ਦੀ ਫਸਲ ਵੀ ਬਿਲਕੁਲ ਤਬਾਹ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਹਰੀ ਮਿਰਚ , ਸ਼ਿਮਲਾ ਮਿਰਚ , ਭਿੰਡੀ ,ਟਮਾਟਰ ,ਬੈਗਣ ਆਦਿ ਸਬਜੀਆ ਵੀ ਬਿਲਕੁਲ ਤਬਾਹ ਹੋ ਗਈਆ ਹਨ ਅਤੇ ਪਸੂਆ ਦਾ ਹਰਾਂ ਚਾਰਾ ਵੀ ਬਿਲਕੁਲ ਤਬਾਹ ਹੋ ਚੁੱਕਿਆ ਹੈ। ਇਹਨਾਂ ਪੀੜਤ ਸਰਹੱਦੀ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਤੋ ਤਬਾਹ ਹੋਈਆ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਂ ਕੇ 30 ਹਜਾਰ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ ਹੈ। ।ਇਸ ਸਬੰਧੀ ਕਿਸਾਨਾਂ ਨੇ ਵੀ ਦੱਸਿਆ ਕਿ ਕਣਕ ਤੇ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਝਾੜ ਦਾ ਘਟਨਾ ਵੱਡੇ ਪੱਧਰ ਤੇ ਕਿਸਾਨਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ ।ਕਿਉਂ ਕਿਸਾਨ ਪਹਿਲਾਂ ਆਰਥਿਕ ਮੰਦੀ ਚ ਚੱਲ ਰਹੇ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।