ਡੇਰਾ ਸ਼ਰਧਾਲੂਆਂ ਨੇ ਦੋ ਹੋਰ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ | Welfare Works
ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਲਾਕ ਸੰਗਰੂਰ ਦੀ ਟੀਮ ਵੱਲੋਂ ਮੰਦਬੁੱਧੀ ਵਿਅਕਤੀਆਂ ਦੇ ਮਾਮਲਿਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਅੱਜ ਪ੍ਰੇਮੀਆਂ ਦੀ ਟੀਮ ਵੱਲੋਂ ਦੋ ਹੋਰ ਮੰਦਬੁੱਧੀ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕੀਤਾ। ਇਹ ਦੋਵੇਂ ਮੰਦਬੁੱਧੀਆਂ ਨੂੰ ਡੇਰਾ ਪ੍ਰੇਮੀਆਂ ਵੱਲੋਂ ਸਾਂਭ-ਸੰਭਾਲ ਕਰਨ ਉਪਰੰਤ ਪਿੰਗਲਵਾੜਾ ਸੁਸਾਇਟੀ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਅੱਜ ਇਨ੍ਹਾਂ ਦੋਵੇਂ ਮੰਦਬੁੱਧੀਆਂ ਦੇ ਪਰਿਵਾਰਕ ਮੈਂਬਰ ਸੰਗਰੂਰ ਆ ਕੇ ਇਨ੍ਹਾਂ ਨੂੰ ਆਪਣੇ ਨਾਲ ਲੈ ਕੇ ਘਰ ਚਲੇ ਗਏ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਹੀ ਅਸਲ ’ਚ ਮਾਨਵਤਾ ਭਲਾਈ ਵਿੱਚ ਲੱਗੇ ਹੋਏ ਹਨ। (Welfare Works)
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪ੍ਰੇਮੀਆਂ ਵੱਲੋਂ ਨਾ ਸੂਚਿਤ ਕੀਤਾ ਜਾਂਦਾ ਤਾਂ ਹੋ ਸਕਦਾ ਇਹ ਉਨ੍ਹਾਂ ਨੂੰ ਨਾ ਮਿਲਦੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਗਰੂਰ ਦੇ ਰਿਟਾ. ਇੰਸਪੈਕਟਰ ਜਗਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਮੰਦਬੁੱਧੀ ਮੱਖਣ ਸਿੰਘ ਮਿਤੀ 22 ਅਪਰੈਲ 2023 ਨੂੰ ਧੂਰੀ ਰੋਡ ਤੋਂ ਉਨ੍ਹਾਂ ਦੀ ਟੀਮ ਨੂੰ ਮਿਲਿਆ ਸੀ, ਜਿਸ ਨੂੰ ਆਪਣੀ ਕੋਈ ਬੁੱਧ ਸੁੱਧ ਨਹੀਂ ਸੀ, ਪ੍ਰੇਮੀਆਂ ਵੱਲੋਂ ਉਸ ਨੂੰ ਦਾਖਲ ਕਰਵਾਇਆ ਗਿਆ ਸੀ। ਜਿਸ ਨੇ ਆਪਣਾ ਨਾਂਅ ਤੇ ਆਪਣੇ ਪਿੰਡ ਦਾ ਨਾਅ ਫਤਿਹਮਾਜਰੀ ਤਹਿ ਸਮਾਣਾ ਜ਼ਿਲ੍ਹਾ ਪਟਿਆਲਾ ਦੱਸਿਆ ਸੀ ਤਾਂ ਫਤਿਹਮਾਜਰੀ ਦੇ ਸਰਪੰਚ ਰਾਹੀਂ ਫੋਨ ’ਤੇ ਗੱਲ ਕਰਕੇ ਪਰਿਵਾਰਕ ਮੈਂਬਰਾਂ ਤੱਕ ਸੰਪਰਕ ਕੀਤਾ।
ਅੱਜ ਉਸ ਦਾ ਕਰੀਬੀ ਰਿਸ਼ਤੇਦਾਰ ਕਰਮਚੰਦ ਪੁੱਤਰ ਅਮਰੀਕ ਸਿੰਘ ਵਾਸੀ ਥੂਹੀ ਰੋਡ ਫਾਟਕ ਨਾਭਾ ਜ਼ਿਲ੍ਹਾ ਪਟਿਆਲਾ ਸੇਵਾਦਾਰਾਂ ਕੋਲ ਆਇਆ ਤੇ ਆਪਣੇ ਮੰਦਬੁੱਧੀ ਰਿਸ਼ਤੇਦਾਰ ਮੱਖਣ ਸਿੰਘ ਦੇ ਆਧਾਰ ਕਾਰਡ ਸਬੂਤ ਪੇਸ਼ ਕੀਤੇ ਜੋ ਉਸ ਨੂੰ ਨਿੱਜੀ ਪਿੰਡ ਫਤਿਹਮਾਜਰੀ ਲੈ ਕੇ ਰਵਾਨਾ ਹੋਇਆ। ਇਸ ਮੌਕੇ ਨਾਹਰ ਸਿੰਘ, ਪ੍ਰਦੀਪ ਇੰਸਾਂ, ਵਿਵੇਕ ਸੈਂਟੀ, ਦਿਕਸਾਂਤ, ਧਰੁਵ, ਸਤਪਾਲ ਇੰਸਾਂ ਤੇ ਹੋਰ ਸੇਵਾਦਾਰ ਤੇ ਪਿੰਗਲਵਾੜਾ ਆਸ਼ਰਮ ਦੇ ਪ੍ਰਬੰਧਕ ਮੌਜ਼ੂਦ ਸਨ।
ਟਿਕਟ ਦਾ ਪ੍ਰਬੰਧ ਕਰ ਰਾਜਵੀਰ ਨੂੰ ਘਰ ਰਵਾਨਾ ਕੀਤਾ | Welfare Works
ਉਨ੍ਹਾਂ ਹੋਰ ਦੱਸਿਆ ਕਿ ਇੱਕ ਹੋਰ ਮੰਦਬੁੱਧੀ ਰਾਜਵੀਰ ਮਿਤੀ 18 ਅਪਰੈਲ 2023 ਨੂੰ ਸੰਗਰੂਰ ਵਿਖੇ ਪਿੰਗਲਵਾੜੇ ਵਿੱਚ ਸਾਂਭ-ਸੰਭਾਲ ਉਪਰੰਤ ਦਾਖਲ ਕਰਵਾਇਆ ਗਿਆ ਸੀ ਜੋ ਕਿ ਤਰਸਯੋਗ ਹਾਲਤ ’ਚ ਸੀ। ਜਿਸਨੂੰ ਮਾਨਸਿਕ ਦਵਾਈ ਡਾਕਟਰ ਪਾਸੋਂ ਦਿੱਤੀ ਗਈ ਜੋ ਹੋਸ਼ ’ਚ ਆਇਆ। ਕਾਊਂਸਲਿੰਗ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਨਾਂਅ ਹਰੀਦਾਸ ਪਿੰਡ ਨਾਇਕਾਪੁਰ ਜ਼ਿਲ੍ਹਾ ਕਨੌਜ ਉੱਤਰ ਪ੍ਰਦੇਸ਼ ਹੈ। ਉਸਦੇ ਵਾਰਸਾਂ ਨਾਲ ਫੋਨ ਰਾਹੀਂ ਸੰਪਰਕ ਕੀਤਾ ਤੇ ਉਸਦਾ ਭਰਾ ਪ੍ਰਦੀਪ ਸਿੰਘ ਸੰਗਰੂਰ ਵਿਖੇ ਪਹੁੰਚਿਆ ਤੇ ਆਪਣੇ ਭਰਾ ਦੇ ਦਸਤਾਵੇਜ਼ ਚੈੱਕ ਕਰਵਾਏ।
ਰਾਜਵੀਰ ਨੇ ਵੀ ਆਪਣੇ ਭਰਾ ਦੀ ਸ਼ਨਾਖਤ ਕੀਤੀ ਜੋ 700 ਕਿਲੋਮੀਟਰ ਦੂਰ ਸਫਰ ਤੋਂ ਆਇਆ ਸੀ। ਅੱਜ ਉਸਦੇ ਹਵਾਲਾ ਕਰਕੇ ਵਿਦਾਇਗੀ ਦਿੱਤੀ ਗਈ ਹੈ। ਇਸ ਮੌਕੇ ਵੀ ਨਾਹਰ ਸਿੰਘ, ਵਿਵੇਕ ਸੈਂਟੀ, ਦਿਕਸ਼ਾਂਤ, ਧਰੁਵ, ਕੁਲਵੀਰ ਨੰਬਰਦਾਰ ਤੇ ਪਿੰਗਲਵਾੜੇ ਦੇ ਸੰਚਾਲਕ ਮੌਜ਼ੂਦ ਸਨ। ਇਸ ਮੰਦਬੁੱਧੀ ਨੂੰ ਰੇਲਵੇ ਸਟੇਸ਼ਨ ਧੂਰੀ ਤੋਂ ਸੇਵਾਦਾਰਾਂ ਨੇ ਟਿਕਟਾਂ ਦਾ ਪ੍ਰਬੰਧ ਕਰਵਾ ਕੇ ਸਿੱਧਾ ਦਿੱਲੀ ਲਈ ਰਵਾਨਾ ਕੀਤਾ ਗਿਆ ਹੈ ਜੋ ਕਿ ਆਪਣੇ ਪਿੰਡ ਜਾਣਗੇ।
ਡੇਰਾ ਸੱਚਾ ਸੌਦਾ ਦੇ ਪ੍ਰੇਮੀ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ: ਅਸਿਸਟੈਂਟ ਇੰਚਾਰਜ
ਪਿੰਗਲਵਾੜਾ ਸੁਸਾਇਟੀ ਸੰਗਰੂਰ ਦੇ ਅਸਿਸਟੈਂਟ ਇੰਚਾਰਜ ਮੁਖਤਿਆਰ ਸਿੰਘ ਨੇ ਕਿਹਾ ਕਿ ਮੰਦਬੁੱਧੀਆਂ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅੱਧੀ ਦਰਜ਼ਨ ਤੋਂ ਵੱਧ ਮੰਦਬੁੱਧੀਆਂ ਨੂੰ ਉਨ੍ਹਾਂ ਦੇ ਘਰੀਂ ਭੇਜ ਚੁੱਕੇ ਹਨ ਤੇ ਕਈਆਂ ਨੂੰ ਪਿੰਗਲਵਾੜਾ ’ਚ ਦਾਖ਼ਲ ਕਰਵਾ ਵੀ ਚੁੱਕੇ ਹਨ। ਉਨ੍ਹਾਂ ਕਿਹਾ ਮੌਜ਼ੂਦਾ ਸਮੇਂ ’ਚ ਸਾਡੇ ਕੋਲ ਕੁੱਲ 255 ਦੇ ਕਰੀਬ ਮੰਦਬੁੱਧੀ ਹਨ, ਜਿਨ੍ਹਾਂ ਦੀ ਪਿੰਗਲਵਾੜਾ ਸੁਸਾਇਟੀ ਹਰ ਪੱਖੋਂ ਮੱਦਦ ਕਰ ਰਹੀ ਹੈ।