ਪੰਜਾਹ ਰੁਪਏ ਦੀ ਰਿਸ਼ਵਤ ਮੰਗਣ ’ਤੇ ਕਾਂਸਟੇਬਲ ਮੁਅੱਤਲ

ਪੰਜਾਹ ਰੁਪਏ ਦੀ ਰਿਸ਼ਵਤ ਮੰਗਣ ’ਤੇ ਕਾਂਸਟੇਬਲ ਮੁਅੱਤਲ

ਬਲੀਆ। ਉੱਤਰ ਪ੍ਰਦੇਸ਼ ’ਚ ਬਲੀਆ ਜ਼ਿਲ੍ਹੇ ਵਿੱਚ ਸ਼ਿਵਪੁਰ ਡੀਅਰ ਚੌਕੀ ’ਤੇ ਤਾਇਨਾਤ ਇੱਕ ਕਾਂਸਟੇਬਲ ਨੂੰ ਕਥਿਤ ਤੌਰ ’ਤੇ 50 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਿਵਪੁਰ ਡੀਅਰ ਪੁਲਸ ਚੌਕੀ ’ਤੇ ਤਾਇਨਾਤ ਕਾਂਸਟੇਬਲ ਆਯੂਸ਼ ਸਿੰਘ ਦਾ ਬਿਹਾਰ ਸਰਹੱਦ ’ਤੇ ਜਨੇਸ਼ਵਰ ਮਿਸ਼ਰਾ ਸੇਤੂ ਤੋਂ ਭਾਰੀ ਸਾਮਾਨ ਨਾਲ ਭਰੀਆਂ ਗੱਡੀਆਂ ਦੀ ਆਵਾਜਾਈ ਲਈ 50 ਰੁਪਏ ਦੀ ਰਿਸ਼ਵਤ ਮੰਗਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ।

ਕੀ ਹੈ ਮਾਮਲਾ

ਇਸ ਦੌਰਾਨ ਜਦੋਂ ਕੋਈ ਡਰਾਈਵਰ ਪੰਜਾਹ ਰੁਪਏ ਐਡਵਾਂਸ ਜਮ੍ਹਾ ਕਰਵਾਉਣ ਲਈ ਕਹਿੰਦਾ ਹੈ ਤਾਂ ਕਾਂਸਟੇਬਲ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪੈਂਦਾ ਹੈ। ਇਸ ਤੋਂ ਬਾਅਦ ਡਰਾਈਵਰ ਪੰਜਾਹ ਰੁਪਏ ਦੀ ਬਜਾਏ ਤੀਹ ਰੁਪਏ ਦੇ ਰਿਹਾ ਹੈ ਤਾਂ ਕਾਂਸਟੇਬਲ ਗਾਲ੍ਹਾਂ ਕੱਢ ਰਿਹਾ ਹੈ ਅਤੇ ਚੌਕੀ ਇੰਚਾਰਜ ਨੂੰ ਮਿਲਣ ਲਈ ਕਹਿ ਰਿਹਾ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਸੁਪਰਡੈਂਟ ਰਾਜ ਕਰਨ ਨਈਅਰ ਨੇ ਐਤਵਾਰ ਸ਼ਾਮ ਨੂੰ ਕਾਂਸਟੇਬਲ ਆਯੂਸ਼ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਥਾਣਾ ਸਿਟੀ ਦੇ ਇੰਚਾਰਜ ਰਾਜੀਵ ਸਿੰਘ ਨੇ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਦਾ ਤਫ਼ਤੀਸ਼ੀ ਅਫ਼ਸਰ ਥਾਣਾ ਸਿਟੀ ਦੇ ਉਪ ਕਪਤਾਨ ਪੁਲੀਸ ਨੂੰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਵੀਡੀਓ ਜਨਤਕ ਹੋਈ ਹੈ, ਉਹ ਕਈ ਦਿਨ ਪਹਿਲਾਂ ਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ