ਜਾਵੇਦ ਅਖਤਰ ਨੇ ਲਿਖਿਆ ਕਾਂਗਰਸ ਦਾ ਥੀਮ ਸਾਂਗ
ਕਾਂਗਰਸ ਦਾ ਪ੍ਰਚਾਰ ਅਭਿਆਨ ‘ਨਿਆਂਏਂ’ ਦੇ ਆਲੇ-ਦੁਆਲੇ ਹੋਵੇਗਾ ਕੇਂਦਰਿਤ : ਆਨੰਦ ਸ਼ਰਮਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਨਵਾਂ ਨਾਅਰਾ ‘ਅਬ ਹੋਗਾ ਨਿਆਂ’ ਜਾਰੀ ਕਰ ਦਿੱਤਾ ਚੋਣਾਵੀ ਨਾਅਰਾ ਜਾਰੀ ਕਰਦਿਆਂ ਕਾਂਗਰਸ ਨੇ ਕਿਹਾ ਕਿ ਦੇਸ਼ ‘ਚ ‘ਅਨਿਆਂ’ ਦਾ ਮਾਹੌਲ ਹੈ ।
ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਕਾਂਗਰਸ ਦਾ ਪ੍ਰਚਾਰ ਅਭਿਆਨ ‘ਨਿਆਂ’ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗਾ ਇਹ ਸ਼ਬਦ ਨਾ ਸਿਰਫ਼ ਪਾਰਟੀ ਦੀ ਪ੍ਰਸਤਾਵਿਤ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਨੂੰ ਰੇਖਾਂਕਿਤ ਕਰਦਾ ਹੈ, ਸਗੋਂ ਸਮਾਜ ਦੇ ਸਾਰੇ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਦੀ ਗੱਲ ਵੀ ਕਰਦਾ ਹੈ ਉਨ੍ਹਾਂ ਦੱਸਿਆ ਕਿ ਇਸ ਦਾ ਥੀਮ ਸਾਂਗ ਜਾਵੇਦ ਅਖ਼ਤਰ ਨੇ ਲਿਖਿਆ ਹੈ ਤੇ ਨਿਖਿਲ ਅਡਵਾਨੀ ਨੇ ਇਸ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ ਸ਼ਰਮਾ ਨੇ ਦੱਸਿਆ ਕਿ ਅਭਿਆਨ ਦੇ ਪਿੱਛੇ ‘ਪਰਸੇਪਟ ਏਜ’ ਮੁੱਖ ਏਜੰਸੀ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੱਡੇ-ਵੱਡੇ ਕੰਟੇਨਰ ਟਰੱਕ ਤੇ ਸਕਰੀਨ ਲਗਾ ਕੇ ਇਹ ਵੀਡੀਓ ਦਿਖਾਈ ਜਾਵੇਗੀ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ‘ਨਿਆਂ ਯੋਜਨਾ’ ਤਹਿਤ ਕਾਂਗਰਸ ਦੇਸ਼ ਦੇ 20 ਫੀਸਦੀ ਸਭ ਤੋਂ ਗਰੀਬ ਪਰਿਵਾਰਾਂ ਨੂੰ ਸਾਲਾਨਾ 72000 ਰੁਪਏ ਪ੍ਰਦਾਨ ਕਰੇਗੀ ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਿੱਧੇ ਤੌਰ ‘ਤੇ ਪੰਜ ਕਰੋੜ ਪਰਿਵਾਰ ਤੇ 25 ਕਰੋੜ ਲੋਕ ਲਾਹੇਵੰਦ ਹੋਣਗੇ।
ਕਾਂਗਰਸ ਪ੍ਰਧਾਨ ਨੇ ਸ਼ੁਰੂ ‘ਚ ਕਿਹਾ ਕਿ ਘੱਟੋ-ਘੱਟ ਆਮਦਨ ਹੱਦ 12,000 ਰੁਪਏ ਮਹੀਨਾ ਹੈ ਤੇ ਇਸ ਯੋਜਨਾ ਦਾ ਲਾਭ ਇਸ ਤੋਂ ਘੱਟ ਆਮਦਨ ਵਾਲਿਆਂ ਨੂੰ ਮਿਲੇਗਾ ਉਨ੍ਹਾਂ ਬਾਅਦ ‘ਚ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਦੀ ਆਮਦਨ 12000 ਰੁਪਏ ਮਹੀਨੇ ਤੋਂ ਘੱਟ ਹੈ ਤਾਂ ਇਸ ਯੋਜਨਾ ਤਹਿਤ ਉਸ ਕਮੀ ਨੂੰ ਪੂਰਤੀ ਕੀਤੀ ਜਾਵੇਗੀ ਗਾਂਧੀ ਨੇ ਕਿਹਾ, ‘ਜੇਕਰ ਕਿਸੇ ਵਿਅਕਤੀ ਦੀ ਆਮਦਨ 6,000 ਰੁਪਏ ਮਹੀਨਾ ਹੈ ਤਾਂ ਅਸੀਂ ਉਸ ਨੂੰ ਵਧਾ ਕੇ 12,000 ਰੁਪਏ ਕਰਾਂਗਾ, ਜਿਨ੍ਹਾਂ ਦੀ ਆਮਦਨ 12000 ਰੁਪਏ ਤੋਂ ਘੱਟ ਹੈ ਅਸੀਂ ਉਨ੍ਹਾਂ ਦੀ ਆਮਦਨ ਵਧਾ ਕੇ 12000 ਰੁਪਏ ਕਰਾਂਗੇ’ ਕਾਂਗਰਸ ਨੇ ਇਸ ਨੂੰ ਚੁਣਾਵੀ ਐਲਾਨਨਾਮੇ ਪੱਤਰ ‘ਚ ਵੀ ਸ਼ਾਮਲ ਕੀਤਾ ਹੈ।
ਚੋਣ ਕਮਿਸ਼ਨ ਨੇ ਭਾਜਪਾ ਸਾਂਸਦ ਬਾਬੁਲ ਸੁਪਰੀਮੋ ਦੇ ਚੋਣਾਵੀ ਗਾਣੇ ‘ਤੇ ਲਾਈ ਰੋਕ
ਨਵੀਂ ਦਿੱਲੀ ਚੋਣ ਕਮਿਸ਼ਨ (ਈਸੀ) ਨੇ ਲੋਕ ਸਭਾ ਚੋਣ ਪ੍ਰਚਾਰ ਲਈ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਸਾਂਸਦ ਬਾਬੁਲ ਸੁਪਰੀਮੋ ਵੱਲੋਂ ਤਿਆਰ ਕੀਤੇ ਗਏ ਭਾਜਪਾ ਦੇ ਥੀਮ ਸਾਂਗ ‘ਤੇ ਰੋਕ ਲਾ ਦਿੱਤੀ ਭਾਜਪਾ ਨੇ ਪੱਛਮੀ ਬੰਗਾਲ ‘ਚ ਵੋਟਰਾਂ ਨੂੰ ਲੁਭਾਉਣ ਲਈ ਇਸ ਗਾਣੇ ਨੂੰ ਕੰਪੋਜ ਕੀਤਾ ਸੀ ਅਧਿਕਾਰੀ ਨੇ ਕਿਹਾ ਕਿ ਇਸ ਗਾਣੇ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐਮਸੀਐਮਸੀ) ਤੋਂ ਮਨਜ਼ੂਰੀ ਨਹੀਂ ਲਈ ਗਈ ਸੀ ਤੇ ਇਸ ਤਰ੍ਹਾਂ ਇਹ ਚੋਣ ਜਾਬਤ ਦੀ ਉਲੰਘਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।