ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਵਿਚਾਰ ਹਾਲੇ ਵੀ ਰਸਾਤਲ...

    ਹਾਲੇ ਵੀ ਰਸਾਤਲ ਦਾ ਥਲਾ ਦੇਖਣਾ ਚਾਹ ਰਹੀ ਕਾਂਗਰਸ

    Congress, Wants, Road Still

    ਇਹ ਸਾਮੰਤੀ ਅਤੇ ਚਾਪਲੂਸ ਸੱਚੇ ਕਾਂਗਰਸੀ ਨਹੀਂ ਹਨ ਇਹ ਆਪਣੀ ਵਫ਼ਾਦਾਰੀ ‘ਤੇ ਸ਼ੱਕ ਨਾ ਹੋਣ ਦੇਣ ਦਾ ਸਿਰਫ਼ ਬਚਾਅ ਮਾਤਰ ਕਰ ਰਹੇ ਹਨ

    ਕਾਂਗਰਸ ਵਿਚ ਹੁਣ ਬੇਨਾਮ ਜਿਹੇ ਆਗੂ ਆਪਣੇ ਅਸਤੀਫ਼ੇ ਦੇ ਕੇ ਆਪਣਾ ਨਾਂਅ ਬਣਾ ਰਹੇ ਹਨ, ਕਿਉਂਕਿ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਕਿਸੇ ਸੂਬਾ ਇਕਾਈ ਦੇ ਪ੍ਰਧਾਨ ਜਾਂ ਨਾਮਵਰ ਆਗੂ ਨੇ ਆਪਣਾ ਅਸਤੀਫ਼ਾ ਨਹੀਂ ਦਿੱਤਾ ਹੈ ਕਾਂਗਰਸ ਦੀ ਲੀਡਰਸ਼ਿਪ ਵੀ ਜਾਣਦੀ ਹੈ ਕਿ ਜੋ ਲੋਕ ਅਸਤੀਫ਼ਾ ਦੇ ਰਹੇ ਹਨ ਉਹ ਨਾਮਾਲੂਮ ਲੋਕ ਹਨ ਖੈਰ ਅਸਤੀਫ਼ਿਆਂ ਦੀ ਇਹ ਨੌਟੰਕੀ ਵੀ ਹੁਣ ਥੰਮਣ ਲੱਗੀ ਹੈ ਪਰ ਕਾਂਗਰਸ ਦੇ ਸਾਹਮਣੇ ਖੜ੍ਹਾ ਵੱਡਾ ਸਵਾਲ ਹੱਲ ਹੁੰਦਾ ਨਹੀਂ ਦਿਸ ਰਿਹਾ ਕਿ ਕਾਂਗਰਸ ਨੂੰ ਅਗਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਕਿਵੇਂ ਤਿਆਰ ਕੀਤਾ ਜਾਵੇ? ਉਧਰ ਸਿਆਸੀ ਲੋਟਨੀ ਖਾਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਕਾਨੂੰਨੀ ਤੌਰ ‘ਤੇ ਵੀ ਉਲਝਣ ਲੱਗੇ ਹਨ ਪਹਿਲਾਂ ਇਨ੍ਹਾਂ ‘ਤੇ ਮਹਾਤਮਾ ਗਾਂਧੀ ਦੀ ਹੱਤਿਆ ਆਰਐਸਐਸ ਦੁਆਰਾ ਕਰਵਾਉਣ ਦੇ ਬਿਆਨ ‘ਤੇ ਆਰਐਸਐਸ ਨੇ ਮੁਕੱਦਮਾ ਠੋਕ ਰੱਖਿਆ ਹੈ, ਹੁਣ ਯੋਗ ਦਿਵਸ ‘ਤੇ ਫੌਜ ਦੇ ਡਾਗ ਸਕੁਆਇਡ ਦੇ ਯੋਗ ਕਰਨ ਵਾਲੇ ਟਵੀਟ ਨਾਲ ਉਨ੍ਹਾਂ ‘ਤੇ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲਾ ਉਨ੍ਹਾਂ ਨੂੰ ਘੇਰ ਲਿਆ ਗਿਆ ਹੈ, ਜਿਨ੍ਹਾਂ ਦਾ ਕਾਨੂੰਨੀ ਤੌਰ ‘ਤੇ ਰਾਹੁਲ ਗਾਂਧੀ ਨੂੰ ਜਵਾਬ ਦੇਣਾ ਪੈ ਰਿਹਾ ਹੈ।

    ਅਜਿਹੇ ਵਿਚ ਉਹ ਕਿਸ ਤਰ੍ਹਾਂ ਸਿਆਸੀ ਗਤੀਵਿਧੀਆਂ ਚਲਾਉਂਦੇ ਹਨ ਇਹ ਉਲਝਣ ਵਧਦੀ ਜਾ ਰਹੀ ਹੈ ਹਾਰ ਤੋਂ ਬਾਅਦ ਕੁਝ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਦਾ ਚਿਹਰਾ ਵੀ ਤੱਕ ਰਹੇ ਹਨ ਪਰ ਉਹ ਆਪਣਾ ਪੂਰਵੀ ਉੱਤਰ ਪ੍ਰਦੇਸ਼ ਦਾ ਕਾਰਜਭਾਰ ਕਾਂਗਰਸ ਦੇ ਇੱਕ ਬੇਪਛਾਣੇ ਜਿਹੇ ਆਗੂ ਨੂੰ ਸੌਂਪ ਸਿਆਸੀ ਗਤੀਵਿਧੀਆਂ ਤੋਂ ਕਿਨਾਰਾ ਕਰ ਰਹੀ ਹਨ ਇਸ ਲਈ ਇਹ ਸਮਾਂ ਕਾਂਗਰਸ ਲਈ ਸੰਘਰਸ਼ ਦੇ ਨਾਲ-ਨਾਲ ਮਜ਼ਬੂਤ ਇੱਛਾ-ਸ਼ਕਤੀ ਬਣਾਈ ਰੱਖਣ ਦਾ ਵੀ ਹੈ ਜੋ ਕਿ ਕਾਂਗਰਸ ਨੂੰ ਰਸਾਤਲ ‘ਚੋਂ ਬਾਹਰ ਖਿੱਚ ਲਿਆਉਣ ਵਿਚ ਕਾਂਗਰਸੀਆਂ ਲਈ ਬਹੁਤ ਜ਼ਰੂਰੀ ਹੈ ਰਾਸ਼ਟਰੀ ਸਫ਼ਾ ਤੋਂ ਪਰੇ ਜੇਕਰ ਸੂਬਿਆਂ ਦੀ ਗੱਲ ਕਰੀਏ ਤਾਂ ਜਿੱਥੇ ਕਾਂਗਰਸ ਮਜ਼ਬੂਤ ਸਥਿਤੀ ਵਿਚ ਹੈ, ਉੱਥੇ ਗੁੱਟਬਾਜੀ ਜੋਰਾਂ ‘ਤੇ ਹੈ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਦਿੱਲੀ ਦਾ ਹਾਲ ਸਭ ਦੇ ਸਾਹਮਣੇ ਹੈ ਕਾਂਗਰਸ ਨੂੰ ਹੁਣ ਆਪਣਾ ਕੰਮ ਕਰਨ ਦਾ ਢੰਗ ਤਰੀਕਾ ਬਦਲਣਾ ਹੋਵੇਗਾ ਕਿਉਂਕਿ ਕਾਂਗਰਸ ਵਿਚ ਆਗੂ ਕਿਤੇ ਨਾ ਕਿਤੇ ਕੁਲੀਨਤਾ ਦੀ ਮਾਨਸਿਕਤਾ ਵਿਚ ਜਕੜੇ ਹੋਏ ਹਨ।

    ਜਿਨ੍ਹਾਂ ਦਾ ਵਰਕਰਾਂ ਨੂੰ ਜ਼ਿਆਦਾ ਆਪਣੀ ਲੀਡਰਸ਼ਿਪ ਦੇ ਪ੍ਰਤੀ ਸੱਜਦੇ ‘ਚ ਰਹਿਣਾ ਆਮ ਜਨਤਾ ਅਤੇ ਆਮ ਵਰਕਰਾਂ ਨੂੰ ਰੜਕਦਾ ਹੈ ਫਿਰ ਕਾਂਗਰਸ ਵਿਚ ਪਿਛਲੇ ਸਮੇਂ ਵਿਚ ਵਾਰ-ਵਾਰ ਮੁਖੌਟੇ ਬਦਲਣ ਦਾ ਜੋ ਚਲਣ ਚੱਲ ਰਿਹਾ ਹੈ ਉਹ ਵੀ ਇਸਨੂੰ ਡੋਬ ਰਿਹਾ ਹੈ ਜਿਵੇਂ ਸਾਫ਼ਟ ਹਿੰਦੁਤਵ ਦੀ ਵਕਾਲਤ ਕਰਨਾ, ਖੁਦ ਨੂੰ ਮੁਸਲਮਾਨਾਂ ਤੋਂ ਦੂਰ ਦਿਖਾਉਣਾ, ਕਿਸੇ ਵੀ ਸਿਆਸੀ ਵਿਚਾਰਧਾਰਾ ਦੇ ਨਾਲ ਚੱਲ ਦੇਣ ਦੀ ਹਾਮੀ ਭਰ ਲੈਣਾ, ਇਸ ਨੇ ਕਾਂਗਰਸ ਨੂੰ ਦਿੱਤਾ ਕੁਝ ਨਹੀਂ ਸਗੋਂ ਇਸਨੇ ਜੋ ਕੁਝ ਉਸਦਾ ਆਪਣਾ ਸੀ ਉਹ ਵੀ ਖੋਹ ਲਿਆ ਕਾਂਗਰਸ ਵਿਚ ਨਰਸਿੰਮ੍ਹਾ ਰਾਵ ਅਤੇ ਮਨਮੋਹਨ ਸਰਕਾਰਾਂ ਦਾ ਦੌਰ ਅਜਿਹਾ ਰਿਹਾ ਹੈ ਕਿ ਦੇਸ਼ ਨੇ ਬੇਮਿਸਾਲ ਵਿਕਾਸ ਕੀਤਾ ਹੈ, ਕਾਂਗਰਸ ਇਹ ਸਭ ਕਰਕੇ ਵੀ ਦੇਸ਼ ਨੂੰ ਦੱਸ ਨਹੀਂ ਸਕੀ ਕਾਂਗਰਸ ਨੇ ਇੱਕ ਅਣਇੱਛੁਕ ਆਗੂ ਨੂੰ ਆਪਣਾ ਪ੍ਰਧਾਨ ਬਣਾ ਕੇ ਆਏ ਦਿਨ ਆਪਣਾ ਮਜ਼ਾਕ ਉਡਵਾਇਆ ਹੁਣ ਜਦੋਂ ਉਹ ਆਗੂ ਖੁਦ ਆਪਣੇ ਮਨ ਨਾਲ ਆਹੁਦੇ ਤੋਂ ਹਟ ਕੇ ਕਾਂਗਰਸ ਨੂੰ Àੁੱਪਰ ਉੱਠਦੇ ਦੇਖਣਾ ਚਾਹੁੰਦਾ ਹੈ ਤਾਂ ਚਾਪਲੂਸ ਅਤੇ ਸਾਮੰਤੀ ਸੋਚ ਦੇ ਆਗੂ ‘ਹਿਜ਼ ਹਾਈਨੈਂਸ’ ਦਾ ਰੁਤਬਾ ਘੱਟ ਹੁੰਦਾ ਨਹੀਂ ਦੇਖਣਾ ਚਾਹੁੰਦੇ ਇਹ ਸਾਮੰਤੀ ਅਤੇ ਚਾਪਲੂਸ ਸੱਚੇ ਕਾਂਗਰਸੀ ਨਹੀਂ ਹਨ ਇਹ ਆਪਣੀ ਵਫ਼ਾਦਾਰੀ ‘ਤੇ ਸ਼ੱਕ ਨਾ ਹੋਣ ਦੇਣ ਦਾ ਸਿਰਫ਼ ਬਚਾਅ ਮਾਤਰ ਕਰ ਰਹੇ ਹਨ ਇੱਕ ਅਣਇੱਛੁਕ ਆਗੂ ਨੂੰ ਆਪਣਾ ਪ੍ਰਧਾਨ ਹੀ ਰੱਖਣਾ ਚਾਹ ਰਹੇ ਹਨ ਸਾਫ਼ ਹੈ ਕਾਂਗਰਸ ਰਸਾਤਲ ਦਾ ਤਲ ਹਾਲੇ ਕਿੰਨਾ ਡੂੰਘਾ ਹੈ ਇਹ ਨਾਪਣਾ ਚਾਹ ਰਹੀ ਹੈ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here