2022 ਦੀਆਂ ਵਿਧਾਨ ਚੋਣਾਂ ’ਚ ਕਾਂਗਰਸ ਦੁਬਾਰਾ ਸਰਕਾਰ ਬਣਾਏਗੀ : ਰਜੀਆ ਸੁਲਤਾਨਾ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨ ਨਾਲ ਜਿੱਤ ਦਰਜ ਕਰਕੇ ਦੁਬਾਰਾ ਫਿਰ ਸਰਕਾਰ ਬਣਾਏਗੀ ਕਿਉਂਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਹਰ ਵਰਗ ਦੇ ਲੋਕਾਂ ਦੇ ਕੰਮ ਆਪਣੇ ਆਪ ਵਿੱਚ ਮਿਸਾਲ ਹਨ। ਜਿਸ ਕਰਕੇ ਲੋਕਾਂ ਵਿੱਚ ਦਿਨ ਬ ਦਿਨ ਪਾਰਟੀ ਪ੍ਰਤੀ ਵਿਸਵਾਸ਼ ਵਧਦਾ ਜਾ ਰਿਹਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਕਾਂਗਰਸੀ ਵਿਧਾਇਕ ਹਲਕਾ ਮਾਲੇਰਕੋਟਲਾ ਨੇ ਸੰਦੋੜ ਦੀ ਅਨਾਜ ਮੰਡੀ ਵਿੱਚ ਸੰਦੋੜ ਜੋਨ ਦੇ ਪਿੰਡਾਂ ਦੀ ਰੈਲੀ ਨੂੰ ਸੰਬਧਿਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੁੱਖ ਮੰਤਰੀ ਬਣਦਿਆਂ ਹੀ ਹਰ ਵਰਗ ਦੇ ਲੋਕਾਂ ਦੇ ਬਿਜਲੀ, ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਹਨ।
ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਚੰਨੀ ਦਾ ਇਰਾਦਾ ਹੋਰ ਬਣ ਗਿਆ ਹੈ ਕਿ ਪੀਣ ਵਾਲੇ ਪਾਣੀ ਦਾ ਜੋ ਬਿੱਲ 50 ਰੁਪਏ ਕੀਤਾ ਗਿਆ ਸੀ ਉਸ ਨੂੰ ਬਿਲਕੁਲ ਮੁਆਫ ਕਰਨ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਅਤੇ ਸਹੂਲਤ ਮਿਲੇਗੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਮੁੱਖ ਰਣਨੀਤੀ ਸਹਾਲਕਾਰ ਸਾਬਕਾ ਡੀ ਜੀ ਪੀ ਮਹੁੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਨੂੰ ਪਾਣੀ ਪੀ ਪੀ ਕੋਸਿਆ। ਇਸ ਸਮੇਂ ਕੁਲਵਿੰਦਰ ਸਿੰਘ ਝਨੇਰ ਚੇਅਰਮੈਨ ਮਾਰਕੀਟ ਕਮੇਟੀ ਸੰਦੋੜ, ਪੀ ਏ ਦਰਬਾਰਾ ਸਿੰਘ, ਸੁਖਬੀਰ ਸਿੰਘ ਸੁੱਖਾ ਧਾਲੀਵਾਲ ਪ੍ਰਧਾਨ ਟਰੱਕ ਯੂਨੀਅਨ ਸੰਦੋੜ, ਚੇਅਰਮੈਨ ਜਸਪਾਲ ਦਾਸ ਹਥਨ, ਚਮਕੋਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਮਾਲੇਰਕੋਟਲਾ, ਸਰਪੰਚ ਇਸਹਾਕ ਤੱਖਰ ਖੁਰਦ, ਸਰਪੰਚ ਸੋਹਣ ਲਾਲ ਬਿੱਟੂ ਪੰਡਿਤ ਤੱਖਰ ਕਲਾਂ, ਸਰਪੰਚ ਮਨਜੀਤ ਸਿੰਘ ਕਲਿਆਣ, ਸਰਪੰਚ ਨਿਰਮਲ ਸਿੰਘ ਝਨੇਰ, ਸਰਪੰਚ ਲਾਲ ਸਿੰਘ ਸਿਕੰਦਰਪੁਰਾ, ਹਰਪਾਲ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਵਰਕਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ