ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News ਕਾਂਗਰਸ ਪਾਰਟੀ ...

    ਕਾਂਗਰਸ ਪਾਰਟੀ ਹਰਿਆਣਾ ‘ਚ ਕਲੀਨ ਸਵੀਪ ਕਰੇਗੀ : ਗੁਲਾਮ ਨਬੀ ਅਜ਼ਾਦ

    Congress, Sweep, Haryana, Ghulam Nabi Azad

    ਤੰਵਰ ਬੋਲੇ-ਪ੍ਰਦੇਸ਼ ‘ਚ ਛੇਤੀ ਬਣੇਗੀ ਗਰੀਬ, ਮਜ਼ਦੂਰ ਦੀ ਸਰਕਾਰ

    ਫਰੀਦਾਬਾਦ (ਰਵਿੰਦਰ ਰਿਆਜ/ਸੱਚ ਕਹੂੰ ਨਿਊਜ਼) | ਸਾਬਕਾ ਕੇਂਦਰੀ ਮੰਤਰੀ ਤੇ ਹਰਿਆਣਾ ਕਾਂਗਰਸ ਇੰਚਾਰਜ਼ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ‘ਚ ਕਾਂਗਰਸ ਹਰਿਆਣਾ ਸੂਬੇ ‘ਚ ਕਲੀਨ ਸਵੀਪ ਕਰੇਗੀ ਉਨ੍ਹਾਂ ਇਹ ਗੱਲ ਪਰਿਵਰਤਨ ਬੱਸ ਯਾਤਰਾ ਦੌਰਾਨ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਹੀ ਪਰਿਵਰਤਨ ਬੱਸ ਯਾਤਰਾ ‘ਚ ਪੁੱਜੇ ਭਾਰੀ ਇਕੱਠ ਨੂੰ ਵੇਖ ਬਾਗੋ-ਬਾਗ ਹੋਏ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ 6 ਦਿਨਾਂ ‘ਚ 20 ਘੰਟਿਆਂ ਦੀ ਯਾਤਰਾ ਦੌਰਾਨ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਤੇ ਕਰਮਚਾਰੀਆਂ ਦਾ ਜੋ ਸਾਥ ਮਿਲਿਆ ਹੈ, ਉਸ ਲਈ ਉਨ੍ਹਾਂ ਦਾ ਸ਼ੁੱਕਰਗੁਜ਼ਾਰ ਹਾਂ ਉਨ੍ਹਾਂ ਕਿਹਾ ਕਿ ਪਰਿਵਰਤਨ ਯਾਤਰਾ ਦੇ ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਉਹ ਭਾਸ਼ਣ ਸੁਣਨ ਨਹੀਂ ਸਗੋਂ ਕਾਂਗਰਸ ਦਾ ਸਵਾਗਤ ਕਰਨ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਹਨ, ਜਦੋਂ ਕਾਂਗਰਸ ਹਰਿਆਣਾ ਸੂਬੇ ‘ਚ ਕਲੀਨ ਸਵੀਪ ਕਰੇਗੀ ਜਨਤਾ ਨੂੰ ਬੇਸਬਰੀ ਨਾਲ ਚੋਣਾਂ ਦੀ ਉਡੀਕ ਹੈ ਪ੍ਰਦੇਸ਼ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ਹੁਣ ਛੇਤੀ ਹੀ ਪ੍ਰਦੇਸ਼ ‘ਚ ਗਰੀਬ, ਮਜ਼ਦੂਰ, ਕਿਸਾਨ ਤੇ ਛੋਟੇ ਕਾਰੋਬਾਰੀਆਂ ਦੀ ਸਰਕਾਰ ਬਣਨ ਵਾਲੀ ਹੈ, ਜਿਸ ‘ਚ ਮਾਤਾ-ਭੈਣਾਂ ਤੇ ਹੇਠਲਾ ਤਬਕਾ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਦੀਪੇਂਦਰ ਸਿੰਘ ਹੁੱਡਾ, ਕੁਮਾਰੀ ਸ਼ੈਲਜਾ ਸਮੇਤ ਪ੍ਰਦੇਸ਼ ਦੇ ਸਾਰੇ ਮੁੱਖ ਆਗੂ ਇਕਜੁਟ ਨਜ਼ਰ ਆਏ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here