ਹਲਕਾ ਸ਼ੁਤਰਾਣਾ ਫੇਰੀ ਦੌਰਾਨ ਅਚਾਨਕ ਧਰਨਾ ਸਥਾਨ ’ਤੇ ਪੁੱਜੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ

Raja Warring Sachkahoon

ਸੜਕ ਦੇ ਧਰਨਾ ਲਾਈ ਬੈਠੇ ਪਰਿਵਾਰ ਨਾਲ ਥਾਣੇ ਪੁੱਜੇ, ਅਧਿਕਾਰੀਆਂ ਨਾਲ ਕੀਤੀ ਗੱਲਬਾਤ

(ਮਨੋਜ ਕੁਮਾਰ) ਘੱਗਾ /ਬਾਦਸ਼ਾਹਪੁਰ। ਗਰਮੀ ਦੇ ਮੌਸਮ ਦੌਰਾਨ ਪਿੰਡ ਦੇਦਨਾ ਦੇ ਸੈਂਕੜੇ ਲੋਕਾਂ ਵੱਲੋਂ ਪਾਤੜਾਂ ਚੰਡੀਗੜ੍ਹ ਮੁੱਖ ਮਾਰਗ ਜਾਮ ਕਰ ਦਿੱਤਾ ਅਤੇ ਥਾਣਾ ਘੱਗਾ ਅੱਗੇ ਪੰਜਾਬ ਪੁਲਿਸ ਖਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ । ਇਸੇ ਦੌਰਾਨ ਹੀ ਆਪਣੀ ਸ਼ੁਤਰਾਣਾ ਫੇਰੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਵੀ ਧਰਨੇ ’ਚ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਖੁਦ ਜਾਕੇ ਥਾਣਾ ਘੱਗਾ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਦੇਦਨਾ ਦੇ ਵਿਅਕਤੀ ਜਗਸੀਰ ਸਿੰਘ ਪੁੱਤਰ ਕੀੜੂ ਰਾਮ ਵਾਸੀ ਦੇਦਨਾ ਦੀ ਲਾਸ ਖਨੌਰੀ ਭਾਖੜਾ ਨਹਿਰ ਤੋਂ ਮਿਲੀ ਸੀ ਜਿਸ ਉਪਰੰਤ ਖੁਦਕੁਸੀ ਲਈ ਮਜਬੂਰ ਕਰਨ ਤੇ ਮਿ੍ਰਤਕ ਜਗਸੀਰ ਦੇ ਭਰਾ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਜਗਸੀਰ ਸਿੰਘ ਦੀ ਪਤਨੀ ਅਤੇ ਉਸਦੇ ਸਾਥੀ ਗੁਰਪਿਆਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਮਿ੍ਰਤਕ ਦੇ ਭਰਾ ਨੇ ਦੱਸਿਆ ਕਿ ਉਸਦੇ ਪਰਿਵਾਰ ਨੂੰ ਸ਼ੱਕ ਹੈ ਕਿ ਜਗਸੀਰ ਦਾ ਕਤਲ ਕੀਤਾ ਗਿਆ ਹੈ ਅਤੇ ਮਾਮਲੇ ਵਿੱਚ ਮੁਲਜ਼ਮ ਗੁਰਪਿਆਰ ਸਿੰਘ ਨੂੰ ਹਲੇ ਤੱਕ ਫੜਿਆ ਨਹੀਂ ਗਿਆ ਹੈ ਜਦੋਂ ਕਿ ਉਹ ਸੋਸ਼ਲ ਮੀਡੀਆ ’ਤੇ ਐਕਟਿਵ ਹੈ ਅਤੇ ਪੁਲਿਸ ਉਹਨਾਂ ਨੂੰ ਥਾਣੇ ਦੇ ਚੱਕਰ ਲਗਵਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਇਸ ਧਰਨੇ ਦੌਰਾਨ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਪਣੀ ਸ਼ੁਤਰਾਣਾ ਫੇਰੀ ਦੌਰਾਨ ਘੱਗਾ ਵਿੱਚੋਂ ਪਾਤੜਾਂ ਵੱਲ ਨੂੰ ਜਾਂਦੇ ਹੋਏ ਧਰਨੇ ਵਾਲੀ ਥਾਂ ਰੁੱਕ ਕੇ ਧਰਨਾ ਦੇ ਰਹੇ ਲੋਕਾਂ ਨਾਲ ਥਾਣੇ ਦੇ ਅੰਦਰ ਚਲੇ ਗਏ ਅਤੇ ਮੌਕੇ ’ਤੇ ਆਏ ਡੀ ਐਸ ਪੀ ਰਛਪਾਲ ਸਿੰਘ, ਥਾਣਾ ਮੁਖੀ ਅਜੇ ਕੁਮਾਰ ਨਾਲ ਅਤੇ ਐਸ ਐਸ ਪੀ ਪਟਿਆਲਾ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਮਿ੍ਰਤਕ ਜਗਸੀਰ ਦੇ ਪਰਿਵਾਰ ਨੂੰ ਇਨਸਾਫ ਦੇਣ ਬਾਰੇ ਕਿਹਾ। Raja Warring

ਰਾਜਾ ਵੜਿੰਗ ਵੱਲੋਂ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਉਨ੍ਹਾਂ ਦਾ ਫੋਨ ਨੰਬਰ ਲੈ ਲੈਣ, ਹਰ ਸੰਭਵ ਮਦਦ ਮਿਲੇਗੀ । ਇਸ ਮੌਕੇ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸੜਕਾਂ ’ਤੇ ਇਨਸਾਫ ਲਈ ਰੁਲਣ ਲਈ ਮਜਬੂਰ ਹੋਣ, ਜੇਕਰ ਇਹ ਉਹ ਬਦਲਾਅ ਹੈ ਤਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਤਕਰੀਬਨ ਅੱਧਾ ਘੰਟਾ ਪਰਿਵਾਰ ਦੀ ਤਕਲੀਫ ਸੁਣਕੇ ਅਤੇ ਭਰੋਸਾ ਦੇ ਕੇ ਚਲੇ ਗਏ।

ਪੁਲਿਸ ਜਾਂਚ ਕਰ ਰਹੀ ਹੈ : ਡੀਐਸਪੀ

ਇਸ ਮਾਮਲੇ ਸਬੰਧੀ ਡੀ ਐਸ ਪੀ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ, ਪੋਸਟਮਾਰਟਮ ਰਿਪੋਰਟ ਆ ਗਈ ਹੈ ਅਤੇ ਡਾਕਟਰਾਂ ਦੀ ਸਲਾਹ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ, ਜਦੋਂ ਕਿ ਬਿਸਰਾ ਰਿਪੋਰਟ ਆਉਣੀ ਹਲੇ ਬਾਕੀ ਹੈ। ਪਰਿਵਾਰ ਨੂੰ ਪੁਲਿਸ ਵੱਲੋਂ ਭਰੋਸਾ ਦੇਣ ਤੇ ਧਰਨਾ ਚੁੱਕ ਲਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ