Congress Party Candidate Wins: (ਵਿਜੈ ਹਾਂਡਾ) ਗੁਰੂਹਰਸਹਾਏ। ਨਗਰ ਕੌਂਸਲ ਗੁਰੂਹਰਸਹਾਏ ਦੀ ਵਾਰਡ ਨੰਬਰ 15 ਅੰਦਰ ਹੋਈ ਇਕਲੋਤੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਵੱਲੋਂ ਜਿੱਤ ਦਰਜ਼ ਕੀਤੀ ਗਈ ਹੈ । ਵਾਰਡ ਨੰਬਰ 15 ਅੰਦਰ ਹੋਈ ਚੋਣ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਨੂੰ 256 ,ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਜ਼ ਸਿੰਘ ਨੂੰ 248 ਤੇ ਭਾਜਪਾ ਉਮੀਦਵਾਰ ਮੋਹਨ ਸਿੰਘ ਨੂੰ 175 ਤੇ ਅਜ਼ਾਦ ਉਮੀਦਵਾਰ ਸੁਭਾਸ਼ ਚੰਦਰ ਨੂੰ 60 ਵੋਟਾਂ ਪ੍ਰਾਪਤ ਹੋਈਆ ਤੇ 8 ਵੋਟਾਂ ਦੇ ਫਰਕ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਇਸ ਮੌਕੇ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਸੋਹਣ ਸਿੰਘ ਦੇ ਸਮਰਥਕਾਂ ਤੇ ਕਾਂਗਰਸੀ ਆਗੂਆਂ ਵੱਲੋ ਆਪਸ ਵਿੱਚ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।
