ਮੋਫਰ ਸਮੇਤ ਚਾਰ ਕਾਂਗਰਸੀ ਆਗੂਆਂ ਵੱਲੋਂ ਸਥਾਨਕ ਆਗੂ ਨੂੰ ਟਿਕਟ ਦੇਣ ਦੀ ਵਕਾਲਤ

Congress, Mofer, Tickets, Leader

ਬਠਿੰਡਾ (ਅਸ਼ੋਕ ਵਰਮਾ) | ਦੋ ਸਾਬਕਾ ਕਾਂਗਰਸੀ ਵਿਧਾਇਕਾਂ ਅਜੀਤਇੰਦਰ ਸਿੰਘ ਮੋਫਰ ਤੇ ਜਸਵੰਤ ਸਿੰਘ ਫਫੜੇ, ਮੁਕਤਸਰ ਜਿਲ੍ਹੇ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁਡੀਆਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਟਹਿਲ ਸਿੰਘ ਸੰਧੂ ਨੇ ਅੱਜ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਬਠਿੰਡਾ ਸੰਸਦੀ ਹਲਕੇ ਦੀ ਟਿਕਟ ਹਲਕੇ ਨਾਲ ਸਬੰਧਤ ਆਗੂ ਨੂੰ ਹੀ ਦਿੱਤੀ ਜਾਵੇ ਉਨ੍ਹਾਂ ਆਖਿਆ ਕਿ ਇਸ ਸ਼੍ਰੇਣੀ ‘ਚ ਉਨ੍ਹਾਂ ਚਾਰਾਂ ਦਾ ਨਾਮ ਆਉਂਦਾ ਹੈ ਇਸ ਲਈ ਉਨ੍ਹਾਂ ‘ਚੋਂ ਕਿਸੇ ਇੱਕ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ
ਦੱਸਣਯੋਗ ਹੈ ਕਿ ਇਸ ਵੇਲੇ ਬਠਿੰਡਾ ਸੰਸਦੀ ਹਲਕੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਬੀਬੀ ਰਜਿੰਦਰ ਕੌਰ ਭੱਠਲ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਮੋਹਿਤ ਮਹਿੰਦਰਾ ਨੂੰ ਟਿਕਟ ਦੇਣ ਦੇ ਚਰਚੇ ਹਨ ਜਿੰਨ੍ਹਾਂ ਨੂੰ ਇਹ ਆਗੂ ਟਿਕਟ ਦੇਣ ਦੇ ਖਿਲਾਫ ਹਨ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਉਹ ਪਾਰਟੀ ਤੋਂ ਬਾਗੀ ਨਹੀਂ ਪਰ ਉਨ੍ਹਾਂ ਦੀ ਮਨਸ਼ਾ ਹੈ ਕਿ ਐਤਕੀਂ ਵਾਰ ਹਲਕੇ ਤੋਂ ਬਾਹਰ ਦੇ ਕਿਸੇ ਵਿਅਕਤੀ ਨੂੰ ਉਮੀਦਵਾਰ ਨਾ ਬਣਾਇਆ ਜਾਵੇ ਉਂਜ ਮੋਫਰ ਨੇ ਟੇਢੇ ਢੰਗ ਨਾਲ ਪੈਰਾਸ਼ੂਟੀ ਉਮੀਦਵਾਰ ਦੀ ਵਿਰੋਧਤਾ ਦੇ ਸੰਕੇਤ ਵੀ ਦਿੱਤੇ ਹਨ ਮੋਫਰ ਨੇ ਨਵਜੋਤ ਕੌਰ ਸਿੱਧੂ ਦੇ ਨਾਮ ‘ਤੇ ਸਹਿਮਤੀ ਦਿੱਤੀ ਪਰ ਉਨ੍ਹਾਂ ਨੇ ਬਠਿੰਡਾ ਹਲਕੇ ‘ਚ ਚੋਣ ਲੜਨ ਤੋਂ ਮਨ੍ਹਾਂ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਪੈਨਲ ‘ਚ ਉਨ੍ਹਾਂ ਚਾਰਾਂ ਦੇ ਨਾਮ ਹਨ ਤੇ ਉਨ੍ਹਾਂ ਚੋਂ ਹੀ ਕਿਸੇ ਇੱਕ ਨੂੰ ਟਿਕਟ ਦੇਣੀ ਚਾਹੀਦੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਚੋਂ ਕਿਸੇ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸ ਵਾਰ ਚੋਣ ਨਤੀਜੇ ਵੱਖਰੇ ਹੀ ਹੋਣਗੇ ਮੋਫਰ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਕੂੜ ਪ੍ਰਚਾਰ ਦੱਸਿਆ  ਉਨ੍ਹਾਂ ਕਿਹਾ ਕਿ ਹਰਸਿਮਰਤ ਪਿੰਡਾਂ ‘ਚ ਆਪਣੇ ਦੌਰਿਆਂ ਦੌਰਾਨ ਵਿਕਾਸ  ਦੀ ਗੱਲ ਕਰਦੀ ਹੈ ਪਰ ਬੁਢਲਾਡਾ, ਮਾਨਸਾ ਅਤੇ ਬਠਿੰਡਾ ਦਾ ਹਾਲ ਸਭ ਦੇ ਸਾਹਮਣੇ ਹੈ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ‘ਚ ਵੀ ਵਨਮੈਨ ਸ਼ੋਅ ਹੈ ਅਤੇ ਬਾਕੀਆਂ ਨੂੰ ਖੂੰਜੇ ਲਾ ਦਿੱਤਾ ਗਿਆ ਹੈ ਇੱਕ ਸਵਾਲ ਦੇ ਜਵਾਬ ‘ਚ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਦੀ ਟਿਕਟ ਮਿਲਣ ਦੀ ਸੂਰਤ ‘ਚ ਮੋਫਰ ਨੇ ਹਰਸਿਮਰਤ ਬਾਦਲ ਨੂੰ ਸਖਤ ਟੱਕਰ ਦੇਣ ਦੀ ਗੱਲ ਆਖੀ ਪਰ ਖੁਦ ਦੇ ਵਿਧਾਇਕ ਹੁੰਦਿਆਂ ਸਾਲ 2014 ‘ਚ ਸਰਦੂਲਗੜ੍ਹ ਹਲਕੇ ਤੋਂ ਹਰਸਿਮਰਤ ਦੀ ਸ਼ਾਨਦਾਰ ਜਿੱਤ ਸਬੰਧੀ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਹਲਕੇ ਦੀ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ ਸੀ ਕਿ ਹਲਕੇ ਚੋਂ ਵੋਟ ਘਟ ਸਕਦੀ ਹੈ ਸਾਬਕਾ ਵਿਧਾਇਕ ਮੋਫਰ ਨੇ ਕਿਹਾ ਕਿ ਹਲਕੇ ਦੀ ਸਥਿਤੀ ਅਜਿਹੀ ਹੈ ਕਿ ਲੋਕ ਸਭਾ ਚੋਣਾਂ ‘ਚ ਕਾਂਗਰਸ ਦੀਆਂ ਵੋਟਾਂ ਘਟ ਜਾਂਦੀਆਂ ਹਨ ਪਰ ਇਸ ਵਾਰ ਹਲਕਾ ਸਰਦੂਲਗੜ੍ਹ ਸਮੇਤ ਸੰਸਦੀ ਹਲਕੇ ਤੋਂ ਹਰਸਿਮਰਤ ਦੀ ਹਾਰ ਤੈਅ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।