‘ਕਪਤਾਨ’ ਦੇ ਆਖੇ ਨ੍ਹੀਂ ਲੱਗੇ ਕਾਂਗਰਸ ਦੇ ਵਿਧਾਇਕ, ਆਮਦਨ ਟੈਕਸ ਭਰਨ ਲਈ ਨਹੀਂ ਤਿਆਰ, ਸਿਰਫ਼ ਇੱਕੋ ਵਿਧਾਇਕ ਮੰਨਿਆ

Congress, Legislative, Chairman, Not Ready to Pay Income Tax,

ਸਿਰਫ਼ ਕੁਲਜੀਤ ਨਾਗਰਾ ਹੀ ਆਪਣੀ ਜੇਬ ਵਿੱਚੋਂ ਆਮਦਨ ਟੈਕਸ ਭਰਨ ਹੋਇਆ ਰਾਜ਼ੀ | Income Tax

  • ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਨੂੰ ਟੈਕਸ ਜੇਬ ਵਿੱਚੋਂ ਭਰਨ ਦੀ ਕੀਤੀ ਸੀ ਅਪੀਲ | Income Tax
  • ਕਾਂਗਰਸ ਦੇ 68 ਵਿਧਾਇਕਾਂ ਵਿੱਚੋਂ 67 ਕਾਂਗਰਸੀ ਵਿਧਾਇਕਾਂ ਨੇ ਨਹੀਂ ਦਿੱਤੀ ਅਜੇ ਤੱਕ ਸਹਿਮਤੀ | Income Tax

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਆਪਣੀ ਸਹਿਮਤੀ ਨਾਲ ਆਮਦਨ ਟੈਕਸ ਜੇਬ ਵਿੱਚੋਂ ਭਰਨ ਦੀ ਅਪੀਲ ਕੀਤੀ ਗਈ ਸੀ ਪਰ ਸਿਰਫ਼ ਕੁਲਜੀਤ ਸਿੰਘ ਨਾਗਰਾ ਨੂੰ ਛੱਡ ਕੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਤਾਂ ਦੂਰ ਸਗੋਂ ਆਪਣੀ ਕਾਂਗਰਸ ਪਾਰਟੀ ਦੇ ਹੀ ਕਿਸੇ ਵੀ ਵਿਧਾਇਕ ਵੱਲੋਂ ਆਮਦਨ ਟੈਕਸ ਪੱਲਿਓਂ ਭਰਨ ਦੀ ਅਪੀਲ ਹੁਣ ਤੱਕ ਸਵੀਕਾਰ ਨਹੀਂ ਕੀਤੀ।

ਜਾਣਕਾਰੀ ਅਨੁਸਾਰ ਸੂਬੇ ਦੇ ਖਜਾਨੇ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਤਨਖ਼ਾਹ ‘ਤੇ ਲੱਗਣ ਵਾਲੇ ਆਮਦਨ ਟੈਕਸ ਨੂੰ ਆਪਣੀ ਜੇਬ ਵਿੱਚੋਂ ਭਰਨ ਦੀ ਅਪੀਲ ਕੀਤੀ ਗਈ ਸੀ ਕਿਉਂਕਿ ਹਰ ਵਿਧਾਇਕ ਦਾ ਹਰ ਮਹੀਨੇ ਅੰਦਾਜ਼ਨ 7500 ਰੁਪਏ ਆਮਦਨ ਟੈਕਸ ਸੂਬਾ ਸਰਕਾਰ ਨੂੰ ਆਪਣੀ ਜੇਬ ਵਿੱਚੋਂ ਭਰਨਾ ਪੈ ਰਿਹਾ ਹੈ, ਜਿਹੜਾ ਕਿ ਹਰ ਸਾਲ ਕਰੋੜਾਂ ਰੁਪਏ ਵਿੱਚ ਪੁੱਜ ਜਾਂਦਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇਸ ਗੁਹਾਰ ‘ਤੇ ਵਿਰੋਧੀ ਪਾਰਟੀ ਦੇ ਵਿਧਾਇਕਾਂ ਵਲੋਂ ਆਮਦਨ ਟੈਕਸ ਜੇਬ ਵਿੱਚੋਂ ਭਰਨ ਲਈ ਤਿਆਰ ਹੋਣਾ ਤਾਂ ਦੂਰ ਦੀ ਗੱਲ ਖ਼ੁਦ ਕਾਂਗਰਸ ਦੇ ਵਿਧਾਇਕ ਹੀ ਤਿਆਰ ਨਹੀਂ ਹੋ ਰਹੇ ਹਨ।

ਪੰਜਾਬ ਵਿਧਾਨ ਸਭਾ ਦੇ ਰਿਕਾਰਡ ਅਨੁਸਾਰ ਹੁਣ ਤੱਕ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਹੀ ਦਰਖ਼ਾਸਤ ਦਿੱਤੀ ਗਈ ਹੈ ਕਿ ਉਹ ਆਪਣਾ ਆਮਦਨ ਟੈਕਸ ਜੇਬ ਵਿੱਚੋਂ ਭਰਨਗੇ, ਇਸ ਲਈ ਸਰਕਾਰੀ ਖ਼ਰਚੇ ਦੀ ਥਾਂ ‘ਤੇ ਉਨ੍ਹਾਂ ਦੀ ਤਨਖ਼ਾਹ ਵਿੱਚੋਂ ਇਹ ਟੈਕਸ ਕੱਟਿਆ ਜਾਵੇ। ਕੁਲਜੀਤ ਸਿੰਘ ਨਾਗਰਾ ਤੋਂ ਇਲਾਵਾ ਵਿਧਾਨ ਸਭਾ ਵਿੱਚ 67 ਕਾਂਗਰਸ ਦੇ ਹਰ ਵਿਧਾਇਕ ਹਨ, ਜਿਨ੍ਹਾਂ ਵੱਲੋਂ ਹੁਣ ਤੱਕ ਇਹੋ ਜਿਹੀ ਕੋਈ ਸਹਿਮਤੀ ਵਿਧਾਨ ਸਭਾ ਵਿੱਚ ਜਮ੍ਹਾ ਨਹੀਂ ਕਰਵਾਈ ਹੈ। ਕਾਂਗਰਸ ਦੇ 77 ਵਿਧਾਇਕ ਜੇਤੂ ਹੋਏ ਸਨ, ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਸਣੇ ਕੈਬਨਿਟ ਮੰਤਰੀਆਂ ਦੀ ਗਿਣਤੀ 9 ਹੈ।