ਕਾਂਗਰਸ ਨੇ ਕੰਗਣਾ ਰਣੌਤ ਵਿਰੁੱਧ ਚੰਡੀਗੜ੍ਹ ’ਚ ਪੁਲਿਸ ਨੂੰ ਸ਼ਿਕਾਇਤ

ਕਾਂਗਰਸ ਨੇ ਕੰਗਣਾ ਵਿਰੁੱਧ ਚੰਡੀਗੜ੍ਹ ’ਚ ਪੁਲਿਸ ਨੂੰ ਸ਼ਿਕਾਇਤ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੰਡੀਗੜ੍ਹ ਪ੍ਰਦੇਸ਼ ਤੇ ਯੁਵਾ ਕਾਂਗਰਸ ਨੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਦੇਸ਼ ਦੀ ਅਜ਼ਾਦੀ ਨੂੰ ਲੈ ਕੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਸਬੰਧੀ ਇੱਥੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਪੂਰਵ ਮਹਾਂਪੌਰ ਸੁਭਾਸ਼ ਚਾਵਲਾ ਤੇ ਯੁਵਾ ਕਾਂਗਰਸ ਪ੍ਰਧਾਨ ਮਨੋਜ ਲੁਬਾਨਾ ਨੇ ਕੰਗਣਾ ’ਤੇ ਉਨ੍ਹਾਂ ਦੇ ਬਿਆਨ ਸਬੰਧੀ ਦੇਸ਼ਧ੍ਰੋਹ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੰਯੁਕਤ ਤੌਰ ’ਤੇ ਇਹ ਸ਼ਿਕਾਇਤ ਸੈਕਟਰ 17 ਥਾਣੇ ’ਚ ਦਿੱਤੀ ਹੈ।

ਚਾਵਲਾ ਨੇ ਕੰਗਣਾ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੰਗਣਾ ਦਾ ਦੇਸ਼ ਦੀ ਅਜ਼ਾਦੀ ਸਬੰਧੀ ਦਿੱਤਾ ਗਿਆ ਬਿਆਨ ਦੇਸ਼ਧ੍ਰੋਹ ਦੀ ਸ਼ੇ੍ਰਣੀ ’ਚ ਆਉਦਾ ਹੈ ਤੇ ਇਹ ਅਜ਼ਾਦੀ ਲਈ ਆਪਣੀ ਕੁਰਬਾਨੀ ਦੇਣ ਵਾਲਿਆਂ ਦਾ ਤੇ ਦੇਸ਼ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜੇਕਰ ਮਾਮਲਾ ਦਰਜ ਨਹੀਂ ਕਰਦੀ ਹੈ ਤਾਂ ਉਹ ਇਸ ਸਬੰਧੀ ਅਦਾਲਤ ਦਾ ਦਰਵਾਜਾ ਪੀ ਖੜਕਾਉਣਗੇ। ਲੁਬਾਨਾ ਨੇ ਕਿਹਾ ਕਿ ਕੰਗਣਾ ਦਾ ਵਿਵਾਦਪੂਰਨ ਬਿਆਨ ਦੇਸ਼ਧ੍ਰੋਹ ਦੀ ਸ਼੍ਰੇਣੀ ’ਚ ਆਉਦਾ ਹੈ ਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਪਦਮਸ੍ਰੀ ਸਨਮਾਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ।

ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਰਾਸ਼ਟਰਪਤੀ ਨੇ ਕੰਗਣਾ ਨੂੰ ਪਦਮਸ੍ਰੀ ਸਨਮਾਨ ਨਾਲ ਸਨਤਾਨਿਤ ਕੀਤਾ ਸੀ ਇਸ ਤੋਂ ਬਾਅਦ ਇੱਕ ਟੀਵੀ ਚੈੱਨਲ ਪ੍ਰੋਗਰਾਤ ’ਚ ਉਹ ਵਿਵਾਦਪੂਰਨ ਬਿਆਨ ਦੇ ਕੇ ਬੁਰੀ ਤਰ੍ਹਾਂ ਘਿਰ ਗਈ ਹੈ ਜਿਸ ’ਚ ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਾਲ 1947 ’ਚ ਮਿਲੀ ਅਜ਼ਾਦੀ ਨੂੰ ਕਥਿਤ ਤੌਰ ’ਤੇ ‘ਭੀਖ’ ਸੀ ਅਸਲੀ ਅਜ਼ਾਦੀ ਤਾਂ ਸਾਲ 2014 ’ਚ ਮਿਲੀ ਜਦੋਂ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ