ਕਾਂਗਰਸ ਆਪਣੇ ਆਖਰੀ ਸਾਲ ’ਚ ਵਿਕਾਸ ਕਰਨ ਦੀ ਬਜਾਏ ਕਰ ਰਹੀ ਸੂਬੇ ਦਾ ਨੁਕਸਾਨ : ਸੋਢੀ

ਕਾਂਗਰਸ ਆਪਣੇ ਆਖਰੀ ਸਾਲ ’ਚ ਵਿਕਾਸ ਕਰਨ ਦੀ ਬਜਾਏ ਕਰ ਰਹੀ ਸੂਬੇ ਦਾ ਨੁਕਸਾਨ : ਸੋਢੀ

ਮਲੋਟ, (ਮਨੋਜ)। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿੱਚ ਸੂਬੇ ਦਾ ਵਿਕਾਸ ਕਰਨ ਦੀ ਬਜਾਏ ਆਪਸ ਵਿੱਚ ਲੜਾਈ ਕਰਕੇ ਸੂਬੇ ਦਾ ਨੁਕਸਾਨ ਕਰ ਰਹੀ ਹੈ। ਭਾਜਪਾ ਆਗੂ ਜਿਲ੍ਹਾ ਕਾਰਜਕਾਰਣੀ ਮੈਂਬਰ ਸ਼ੁਭਾਸ਼ ਗੂੰਬਰ ਦੇ ਘਰ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਉਨ੍ਹਾਂ ਦੇ ਘਰ ਪਤਾ ਲੈਣ ਲਈ ਆਏ ਹੋਏ ਸਨ। ਇੱਥੇ ਇਹ ਵਰਣਨਯੋਗ ਹੈ ਕਿ ਜਿਲ੍ਹਾ ਕਾਰਜਕਾਰਣੀ ਮੈਂਬਰ ਸ਼ੁਭਾਸ਼ ਗੂੰਬਰ ਕੁਝ ਸਮੇਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਅਤੇ ਦਿਆਲ ਸਿੰਘ ਸੋਢੀ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ।

ਇਸੇ ਦੌਰਾਨ ਸੁਭਾਸ਼ ਗੂੰਬਰ ਦੇ ਘਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਸੋਢੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿੱਚ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰ ਕੇ ਵਿਕਾਸ ਕਰਨ ਦੀ ਬਜਾਏ ਆਪਸੀ ਲੜਾਈ ਵਿੱਚ ਪੰਜਾਬ ਨੂੰ ਹਰ ਪੱਖੋਂ ਹੇਠਾਂ ਵੱਲ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਅਕਾਲੀ ਦਲ ਨਾਲ ਕੋਈ ਸਾਇਲੈਂਟ ਅਲਾਇੰਸ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਅੰਦਰ ਇਕੱਲਿਆਂ ਚੋਣ ਲੜ ਕੇ ਸਰਕਾਰ ਬਣਾਏਗੀ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਗੋਰਾ, ਮੰਡਲ ਪ੍ਰਧਾਨ ਸੀਤਾ ਰਾਮ ਖਟਕ, ਚੇਅਰਮੈਨ ਸਤੀਸ਼ ਕੁਮਾਰ ਅਸੀਜਾ, ਸੋਮਨਾਥ ਕਾਲੜਾ, ਕੇਸ਼ਵ ਸਿਡਾਨਾ, ਪ੍ਰੇਮ ਜਾਂਗਿੜ, ਪਵਨ ਕੰਡਾਰਾ, ਨਿਰਮਲ ਸੋਨੀ ਆਦਿ ਆਗੂ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ