ਰਾਜਸਥਾਨ ‘ਚ ਦੋ ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਅੱਗੇ

Congress, Assembly, Seats, Rajasthan

ਜੈਪੁਰ। ਰਾਜਸਥਾਨ ‘ਚ ਦੋ ਵਿਭਾਨਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੀ ਸ਼ੁਰੂਆਤੀ ਗਿਣਤੀ ‘ਚ ਦੋਵਾਂ ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਅੱਗੇ ਚਲ ਰਹੇ ਹਨ। ਝੁੰਝਨੂੰ ਜ਼ਿਲੇ ਦੇ ਮੰਡਾਵਾ ਵਿਧਾਨ ਸਭਾ ਸੀਟ ‘ਤੇ ਕਾਂਗਰਸ ਦੀ ਰੀਟਾਂ ਚੌਧਰੀ ਅਤੇ ਨਾਗੌਰ ਜ਼ਿਲੇ ਦੇ ਖੀਵਸਰ ਵਿਧਾਨ ਸਭਾ ‘ਚ ਕਾਂਗਰਸ ਦੇ ਹਰਿੰਦਰ ਮਿਰਧਾ ਪਹਿਲੇ ਦੌਰ ਦੀ ਗਿਣਤੀ ‘ਚ ਅੱਗੇ ਚੱਲ ਰਹੇ ਹਨ। ਦੋਵਾਂ ਸੀਟਾਂ ਭਾਜਪਾ ਦੀਆਂ ਸਨ। ਮੰਡਾਵਾ ‘ਚ ਨਰਿੰਦਰ ਖੀਚੜ ਵਿਧਾਇਕ ਸਨ ਜੋ ਬਾਅਦ ਸੰਸਦ ਚੁਣੇ ਗਏ ਸਨ। ਇਸ ਤਰ੍ਹਾ ਖੀਵਸਰ ‘ਚ ਪਿਛਲੀ ਵਾਰ ਰਾਲੋਪਾ ਦੇ ਹਨੁਮਾਨ ਬੇਨੀਵਾਲ ਵਿਧਾਇਕ ਸਨ ਜੋ ਨਾਗੌਰ ਤੋਂ ਸੰਸਦ ਚੁਣੇ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।