ਕਾਂਗਰਸ ਦਾ ਦੋਸ਼, ਅੱਠ ਵਿਧਾਇਕ ਭਾਜਪਾ ਦੇ ਕਬਜ਼ੇ ‘ਚ
- ਅੱਠਾਂ ‘ਚੋਂ ਚਾਰ ਵਾਪਸ ਆ ਗਏ ਹਨ: ਸ਼ੋਭਾ ਅੋਝਾ
- ਕਿਹਾ, ਕਾਂਗਰਸ ਸਰਕਾਰ ਨੂੰ ਕੋਈ ਖ਼ਤਰਾ ਨਹੀਂ
ਭੋਪਾਲ (ਏਜੰਸੀ)। ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ‘ਹਾਰਸ ਟ੍ਰੇਡਿੰਗ’ ਦੇ ਆਰੋਪਾਂ ਦੇ ਦੋ ਦਿਨਾਂ ਦੇ ਅੰਦਰ ਅੱਜ ਇੱਥੇ ਕਾਂਗਰਸ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਕਬਜ਼ੇ ‘ਚ ਦਿੱਲੀ ‘ਚ ਮੱਧਪ੍ਰਦੇਸ਼ ਦੇ ਲਗਭਗ ਅੱਠ ਵਿਧਾਇਕ ਸਨ, ਜਿਹਨਾਂ ‘ਚੋਂ ਚਾਰ ਵਾਪਸ ਆ ਗਏ। ਪ੍ਰਦੇਸ਼ ਕਾਂਗਰਸ ਦੀ ਮੀਡੀਆ ਵਿਭਾਗ ਦੀ ਚੇਅਰਪਰਸਨ ਸ੍ਰੀਮਤੀ ਸ਼ੋਭਾ ਅੋਝਾ ਨੇ ਕਿਹਾ ਕਿ ਬਾਕੀ ਚਾਰ ਵਿਧਾਇਕ ਵੀ ਵਾਪਸ ਆ ਜਾਣਗੇ। (Congress)
ਇਹ ਵੀ ਪੜ੍ਹੋ : ਰਿਸ਼ਵਤ ਦੇ ਪੈਸੇ ਫੜ੍ਹਨ ਵਾਲੇ ਨੂੰ ਵਿਜੀਲੈਂਸ ਨੇ ਫੜ੍ਹਿਆ
ਨਾਲ ਹੀ ਉਹਨਾਂ ਕਿਹਾ ਕਿ ਭਾਜਪਾ ਦੇ ਵਿਧਾਇਕਾਂ ਦੇ ਖਰੀਦ ਫਰੋਖਤ ਦੇ ਯਤਨਾਂ ਦੇ ਬਾਵਜੂਦ ਰਾਜ ਦੀ ਕਾਂਗਰਸ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਦਰਮਿਆਨ ਦੱਸਿਆ ਗਿਆ ਹੈ ਕਿ ਬਸਪਾ ਦੀ ਸ੍ਰੀਮਤੀ ਰਾਮਬਾਈ ਅਤੇ ਸੰਜੀਵ ਕੁਸ਼ਵਾਹ ਤੋਂ ਇਲਾਵਾ ਕਾਂਗਰਸ ਦੇ ਬਿਸਾਹੂਲਾਲ ਸਿੰਘ, ਹਰਦੀਪ ਸਿੰਘ ਅਤੇ ਏਦਲ ਸਿੰਘ ਕੰਸਾਨਾ ਅਤੇ ਅਜਾਦ ਸੁਰਿੰਦਰ ਸਿੰਘ ਸ਼ੇਰਾ ਨੂੰ ਮੱਧ ਪ੍ਰਦੇਸ਼ ਦੇ ਬਾਹਰ ਲਿਜਾਇਆ ਗਿਆ ਹੈ। ਕਾਂਗਰਸ ਨੇਤਾਵਾਂ ਦਾ ਦੋਸ਼ ਹੈ ਕਿ ਭਾਜਪਾ ਨੇਤਾ ਉਹਨਾਂ ਨੂੰ ਦੋ ਤਿੰਨ ਦਿਨਾਂ ‘ਚ ਦਿੱਲੀ ਲੈ ਗਏ ਹਨ। ਕੁਝ ਹੋਰ ਵਿਧਾਇਕਾਂ ਨੂੰ ਭਾਜਪਾ ਨੇਤਾ ਲਾਲਚ ਦੇ ਰਹੇ ਹਨ। (Congress)
ਕਾਂਗਰਸ ਦੇ ਦੋਸ਼ ਝੂਠੇ | Congress
ਇਸ ਦਰਮਿਆਨ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵਿਸ਼ਣੂਦੱਤ ਸ਼ਰਮਾ ਨੇ ਅੱਜ ਇੱਥੇ ਮੀਡੀਆ ‘ਚ ਚਰਚਾ ‘ਚ ਕਿਹਾ ਕਿ ਕਾਂਗਰਸ ਦੇ ਦੋਸ਼ ਝੂਠੇ ਹਨ। ਉਹਨਾਂ ਕਿਹਾ ਕਿ ਭਾਜਪਾ ਰਾਜ ਦੀ ਕਾਂਗਰਸ ਸਰਕਾਰ ਨੂੰ ਗਿਰਾਉਣਾ ਨਹੀਂ ਚਾਹੁੰਦੀ। ਪਰ ਉਹਨਾਂ ਦੇ ਨੇਤਾਵਾਂ ਦਰਮਿਆਨ ਹੀ ਅੰਤਰਵਿਰੋਧ ਹੈ। ਉਹਨਾਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਭਾਜਪਾ ਕਾਂਗਰਸ ਅਤੇ ਕੁਝ ਹੋਰ ਦਲਾਂ ਦੇ ਵਿਧਾਇਕਾਂ ਨੂੰ ਲਾਲਚ ਦੇ ਰਹੀ ਹੈ। (Congress)