ਉਲਝ ਰਿਹਾ ਅਫਗਾਨਿਸਤਾਨ

ਉਲਝ ਰਿਹਾ ਅਫਗਾਨਿਸਤਾਨ

ਅਫਗਾਨਿਸਤਾਨ ’ਚ ਤਾਲਿਬਾਨ ਵੱਲੋਂ ਤਖਤਾ ਪਲਟ ਤੇ ਕਬਜੇ ਦੇ ਬਾਵਜੂਦ ਅਮਨ-ਅਮਾਨ ਦੂਰ ਤੱਕ ਨਜ਼ਰ ਨਹੀਂ ਆ ਰਿਹਾ ਖੁਰਾਸਨ ਤਾਲਿਬਾਨ ਦੇ ਹਮਲਿਆ ਦਾ ਜਵਾਬ ਅਮਰੀਕਾ ਨੇ ਜਬਰਦਸਤ ਹਮਲੇ ਨਾਲ ਦਿੱਤਾ ਹੈ ਕਾਬਲ ਦੇ ਹਵਾਈ ਅੱਡੇ ’ਤੇ ਭੀੜ ਤੇ ਹਿੰਸਾਂ ਦੀਆਂ ਤਸਵੀਰਾਂ ਬੇਯਕੀਨੀ ਤੇ ਬਦਹਾਲੀ ਪੇਸ਼ ਕਰ ਰਹੀਆਂ ਹਨ ਬੜੇ ਦੁੱਖ ਦੀ ਗੱਲ ਹੈ ਕਿ ਦੁਨੀਆ ਦੇ ਵਿਕਸਿਤ ਮੁਲਕ ਤਮਾਸ਼ਾ ਵੇਖ ਰਹੇ ਹਨ ਤੇ ਅਮਨ-ਅਮਾਨ ਲਈ ਕੋਈ ਯਤਨ ਨਜ਼ਰ ਨਹੀਂ ਆ ਰਿਹਾ ਹੈ

ਚੀਨ, ਰੂਸ ਤੇ ਪਾਕਿਸਤਾਨ ਨੇ ਤਾਲਿਬਾਨ ਦੀ ਹਮਾਇਤ ਕਰਕੇ ਸਥਿਤੀ ਨੂੰ ਬੇਹੱਦ ਜਟਿਲ ਬਣਾ ਦਿੱਤਾ ਹੈ ਤਾਲਿਬਾਨ ਜੋ ਸ਼ੁਰੂ ’ਚ ਪਾਕਿਸਤਾਨ ਤੋਂ ਦੂਰੀ ਬਣਾ ਕੇ ਚੱਲ ਰਿਹਾ ਸੀ ਹੁਣ ਪਾਕਿਸਤਾਨ ਦੇ ਗੀਤ ਗਾਉਂਦਾ ਨਜ਼ਰ ਆ ਰਿਹਾ ਹੈ ਤਾਲਿਬਾਨ ਨੇ ਪਾਕਿਸਤਾਨ ਨੂੰ ਆਪਣਾ ‘ਦੂਜਾ ਘਰ’ ਕਹਿ ਕੇ ਭਾਰਤ ਨੂੰ ਵੀ ਸੰਦੇਸ਼ ਦੇ ਦਿੱਤਾ ਹੈ

ਤਾਲਿਬਾਨ ਆਗੂ ਕਸ਼ਮੀਰ ਬਾਰੇ ਵੀ ਟਿੱਪਣੀਆਂ ਕਰਕੇ ਇਸ ਮਾਮਲੇ ’ਚ ਕਿਤੇ ਨਾ ਕਿਤੇ ਪਾਕਿਸਤਾਨ ਵੱਲ ਆਪਣਾ ਝੁਕਾ ਵਿਖਾ ਰਹੇ ਹਨ ਤਾਲਿਬਾਨ ਦੋਹਾ ’ਚ ਕੀਤੇ ਗਏ ਆਪਣੇ ਵਾਅਦੇ ਤੋਂ ਵੀ ਮੁੱਕਰ ਰਹੇ ਹਨ ਤਖਤਾ ਪਲਟ ਤੋਂ ਬਾਅਦ ਜਿਸ ਤਰ੍ਹਾਂ ਅਫਗਾਨ ਫੌਜੀ ਅਫਸਰਾਂ ਤੇ ਵਿਰੋਧੀਆਂ ਨੂੰ ਕਤਲ ਕੀਤਾ ਜਾ ਰਿਹਾ ਹੈ ਉਹ ਕਿਸੇ ਵੀ ਸਮਝੌਤੇ ਦਾ ਹਿੱਸਾ ਨਹੀਂ ਹੈ ਭਾਰਤ ਦਾ ਹਾਲ ਦੀ ਘੜੀ ਤਾਲਿਬਾਨ ਨੂੰ ਮਾਨਤਾ ਨਾ ਦੇਣਾ ਸ਼ਲਾਘਾਯੋਗ ਫੈਸਲਾ ਹੈ ਜੋ ਦੇਸ਼ ਦੀ ਮਾਨਵਵਾਦੀ ਵਿਚਾਰਧਾਰਾ ਤੇ ਲੋਕਤੰਤਰੀ ਮੁੱਲਾਂ ਦੇ ਅਨੁਕੂਲ ਹੈ ਸਾਰੀਆਂ ਪਾਰਟੀਆਂ ਦੀ ਮੀਟਿੰਗ ’ਚ ਮੋਦੀ ਸਰਕਾਰ ਦੀ ਤਰਜੀਹ ਅਫਗਾਨਿਸਤਾਨ ’ਚ ਫਸੇ ਹੋਏ ਭਾਰਤੀਆਂ ਨੂੰ ਵਾਪਸ ਲਿਆਉਣਾ ਹੈ

ਇਹ ਫੈਸਲਾ ਹੀ ਸੰਕੇਤ ਦੇ ਰਿਹਾ ਹੈ ਕਿ ਭਾਰਤ ਤਾਲਿਬਾਨ ਨੂੰ ਹਮਾਇਤ ਦੇਣ ਲਈ ਕਾਹਲਾ ਨਹੀਂ ਇਸ ਸਮੇਂ ਸਭ ਤੋਂ ਬੁਰਾ ਹਾਲ ਅਫਗਾਨ ਜਨਤਾ ਦਾ ਹੈ ਜੋ ਦਹਿਸ਼ਤ ਦੇ ਸਾਏ ਹੇਠ ਦਿਨ ਗੁਜ਼ਾਰ ਰਹੀ ਹੈ ਤਾਲਿਬਾਨ ’ਚ ਵੱਖ-ਵੱਖ ਗੁਟ ਹੋਣ ਤੇ ਅਮਰੀਕਾ ਵਿਰੋਧੀ ਨਜ਼ਰੀਏ ਕਾਰਨ ਹਾਲਾਤ ਵਿਗੜ ਰਹੇ ਹਨ ਅਮਰੀਕਾ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਫੌਜ ਤਾਇਨਾਤ ਕਰ ਚੁੱਕਾ ਹੈ

ਪਰ ਤਾਲਿਬਾਨ ਅਮਰੀਕੀ ਫੌਜ ਨੂੰ 31 ਅਗਸਤ ਤੱਕ ਦੇਸ਼ ਛੱਡਣ ਦਾ ਅਲਟੀਮੇਟਮ ਦੇ ਚੁੱਕੇ ਹਨ ਅਜਿਹੇ ਹਾਲਾਤਾਂ ’ਚ ਤਾਕਤਵਰ ਮੁਲਕਾਂ ਦਾ ਆਪਣੇ-ਆਪਣੇ ਹਿਤਾਂ ਲਈ ਚੁੱਪ ਰਹਿਣਾ ਮੌਕਾਪ੍ਰਸਤੀ ਤੇ ਇਨਸਾਨੀਅਤ ਪ੍ਰਤੀ ਅਪਰਾਧ ਹੈ ਹਿੰਸਾਂ ਦੀ ਵਿਰੋਧਤਾ ਕਰਨ ਵਾਲੇ ਮੁਲਕ ਤਾਲਿਬਾਨ ਦੀ ਕਾਰਵਾਈ ’ਤੇ ਚੁੱਪ ਰਹਿ ਕੇ ਤਾਲਿਬਾਨਾਂ ਦੀਆਂ ਕਾਰਵਾਈਆਂ ਨੂੰ ਇੱਕ ਕਿਸਮ ਦਾ ਜਾਇਜ਼ ਕਰਾਰ ਦੇ ਰਹੇ ਹਨ ਇਹ ਹਾਲਾਤ ਭਾਰਤ ਲਈ ਚਿੰਤਾ ਦਾ ਵਿਸ਼ਾ ਹਨ ਅਫਗਾਨਿਸਤਾਨ ਨੂੰ ਮੁੜ 1990 ਦੇ ਦਹਾਕੇ ਵਾਲੇ ਦੌਰ ’ਚ ਧੱਕਣਾ ਸੰਸਾਰ ਅਮਨ ਲਈ ਖਤਰਾ ਹੋਵੇਗਾ ਤਾਕਤਵਰ ਮੁਲਕਾਂ ਨੂੰ ਆਪਣੀ ਹਿੱਤਾਂ ਦੀ ਲੜਾਈ ਛੱਡ ਕੇ ਹਿੰਸਾ ਤੇ ਬੇਯਕੀਨੀ ਨੂੰ ਖਤਮ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ