ਸਟੂਡੈਂਟ ਪੁਲਿਸ ਕੈਡਿਟ ਗਤੀਵਿਧੀਆਂ ਤਹਿਤ ਸੈਮੀਨਾਰ ਕਰਵਾਇਆ

Seminar
ਸਟੂਡੈਂਟ ਪੁਲਿਸ ਕੈਡਿਟ ਗਤੀਵਿਧੀਆਂ ਤਹਿਤ ਸੈਮੀਨਾਰ ਕਰਵਾਇਆ

Seminar | ਹਮਦਰਦੀ ਨਾਲ ਬਹੁਤੇ ਇਨਸਾਨਾਂ ਦੇ ਵਿਹਾਰ ਨੂੰ ਬਦਲਿਆ ਜਾ ਸਕਦਾ: ਉਦੈ ਰੰਦੇਵ

ਕੋਟਕਪੂਰਾ (ਅਜੈ ਮਨਚੰਦਾ) । Seminar ਮਾਣਯੋਗ ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਫਰੀਦਕੋਟ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸ. ਹਰਜੀਤ ਸਿੰਘ ਆਈ ਪੀ ਐਸ ਐਸ ਐਸ ਪੀ ਫਰੀਦਕੋਟ ਅਤੇ ਜਤਿੰਦਰ ਸਿੰਘ ਪੀ ਪੀ ਐਸ ਡੀ ਐਸ ਪੀ ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਂਝ ਕੇਂਦਰ ਕੋਟਕਪੂਰਾ ਵੱਲੋਂ ਜਗਸੀਰ ਸਿੰਘ ਸੰਧੂ ਇੰਚਾਰਜ ਸਾਂਝ ਕੇਂਦਰ ਕੋਟਕਪੂਰਾ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਅੰਦਰ ਆਤਮਵਿਸ਼ਵਾਸ ਅਤੇ ਸਕਾਰਾਤਮਕ ਸੋਚ ਪੈਦਾ ਕਰਨ ਲਈ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਰਾ ਫਰੀਦਕੋਟ, ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਕਲਾਂ ਵਿਖੇ ਐਸ ਪੀ ਸੀ (ਸਟੂਡੈਂਟ ਪੁਲਿਸ ਕੈਡਿਟ) ਗਤੀਵਿਧੀਆਂ ਤਹਿਤ ਸੈਮੀਨਾਰ ਕਰਵਾਏ ਗਏ, ਜਿਸ ਵਿੱਚ ਸਾਂਝ ਕੇਂਦਰ ਕੋਟਕਪੂਰਾ ਦੇ ਇੰਚਾਰਜ ਜਗਸੀਰ ਸਿੰਘ ਸੰਧੂ, ਸੂਖਜਿੰਦਰ ਸਿੰਘ ਹੈਡ ਕਾਂਸਟੇਬਲ ਸਾਂਝ ਕੇਂਦਰ ਸਦਰ ਕੋਟਕਪੂਰਾ ਅਤੇ ਸਮਾਜ ਸੇਵੀ ਉਦੇ ਰਣਦੇਵ ਹਾਜ਼ਰ ਹੋਏ।

ਇਹ ਵੀ ਪੜ੍ਹੋ: Public Holiday: 2 ਅਗਸਤ ਨੂੰ ਜਨਤਕ ਛੁੱਟੀ ਦਾ ਐਲਾਨ, ਜਾਣੋ ਕਾਰਨ

ਸੈਮੀਨਾਰ ਦਾ ਵਿਸ਼ਾ ਹਮਦਰਦੀ ਉੱਤੇ ਚਰਚਾ ਕਰਦਿਆਂ ਉਦੈ ਰੰਦੇਵ ਨੇ ਵਿਦਿਆਰਥੀਆਂ ਨੂੰ ਉਹਨਾਂ ਵਿਚ ਹਮਦਰਦੀ ਭਰਿਆ ਵਿਹਾਰ ਰੱਖਣ ਦਾ ਸੰਕਲਪ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਹਮਦਰਦੀ ਨਾਲ ਬਹੁਤੇ ਇਨਸਾਨਾਂ ਦੇ ਵਿਹਾਰ ਨੂੰ ਬਦਲਿਆ ਜਾ ਸਕਦਾ ਹੈ। ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲਾਂ ਦੇ ਐਸ ਪੀ ਸੀ ਨੋਡਲ ਅਧਿਕਾਰੀਆਂ ਗੁਰਵਿੰਦਰ ਸਿੰਘ , ਤਜਿੰਦਰ ਕੁਮਾਰ, ਰੁਪਿੰਦਰ ਸਿੰਘ, ਕੁਲਦੀਪ ਸਿੰਘ ਪੀ ਟੀ ਨੇ ਵੀ ਨੈਤਿਕ ਕਦਰਾਂ-ਕੀਮਤਾਂ ਬਣਾਈ ਰੱਖਣ ਲਈ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ।