ਇਕਾਗਰਤਾ

Concentration Sachkahoon

ਇਕਾਗਰਤਾ Concentration

ਇੱਕ ਅਮੀਰ ਸੇਠ ਨੇ ਇੱਕ ਫ਼ਕੀਰ ਕੋਲ ਆ ਕੇ ਬੇਨਤੀ ਕੀਤੀ, ‘‘ਮਹਾਰਾਜ, ਮੈਂ ਆਤਮ-ਗਿਆਨ ਪ੍ਰਾਪਤ ਕਰਨ ਲਈ ਤਪੱਸਿਆ ਕਰਦਾ ਹਾਂ ਪਰ ਮੇਰਾ ਮਨ ਇਕਾਗਰ ਨਹੀਂ ਹੁੰਦਾ’’ ਸੁਣ ਕੇ ਫ਼ਕੀਰ ਬੋਲਿਆ, ‘‘ਮੈਂ ਕੱਲ੍ਹ ਤੇਰੇ ਘਰ ਆਵਾਂਗਾ ਤੇ ਤੈਨੂੰ ਇਕਾਗਰਤਾ ਦਾ ਮੰਤਰ ਦੇ ਦਿਆਂਗਾ’’ ਸੇਠ ਬਹੁਤ ਖੁਸ਼ ਹੋਇਆ ਸੇਠ ਨੇ ਫ਼ਕੀਰ ਦਾ ਖੂਬ ਸਵਾਗਤ-ਸਤਿਕਾਰ ਕੀਤਾ ਸੇਠ ਦੀ ਪਤਨੀ ਨੇ ਵਧੀਆ ਭੋਜਨ ਤਿਆਰ ਕੀਤਾ ਚਾਂਦੀ ਦੇ ਭਾਂਡੇ ’ਚ ਪਰੋਸ ਕੇ ਫ਼ਕੀਰ ਨੂੰ ਦਿੱਤਾ ਗਿਆ ਤਾਂ ਫ਼ਕੀਰ ਨੇ ਤੁਰੰਤ ਆਪਣਾ ਕੁਮੰਡਲ ਅੱਗੇ ਕਰ ਦਿੱਤਾ ਤੇ ਬੋਲਿਆ, ‘‘ਇਹ ਇਸ ਕੁਮੰਡਲ ’ਚ ਪਾ ਦਿਓ’’ ਸੇਠ ਨੇ ਵੇਖਿਆ ਕਿ ਕੁਮੰਡਲ ’ਚ ਪਹਿਲਾਂ ਹੀ ਹੋਰ ਖਾਣਾ ਭਰਿਆ ਹੋਇਆ ਹੈ ਉਹ ਸ਼ਸ਼ੋਪੰਜ ’ਚ ਪੈ ਗਿਆ ਉਸ ਨੇ ਕਿਹਾ, ‘‘ਮਹਾਰਾਜ, ਕੁਮੰਡਲ ’ਚ ਤਾਂ ਇਹ ਸਭ ਭਰਿਆ ਹੋਇਆ ਹੈ ਇਸ ’ਚ?’’

ਫ਼ਕੀਰ ਬੋਲਿਆ, ‘‘ਤੂੰ ਠੀਕ ਕਹਿੰਦਾ ਹੈਂ ਜਿਵੇਂ ਕੁਮੰਡਲ ’ਚ ਹੋਰ ਖਾਣਾ ਹੈ, ਉਸੇ ਤਰ੍ਹਾਂ ਤੇਰੇ ਦਿਮਾਗ ’ਚ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਭਰੀਆਂ ਹਨ ਜੋ ਆਤਮ-ਗਿਆਨ ਦੇ ਰਾਹ ’ਚ ਰੁਕਾਵਟ ਹਨ ਸਭ ਤੋਂ ਪਹਿਲਾਂ ਆਪਣੇ ਅੰਦਰ ਯੋਗਤਾ ਪੈਦਾ ਕਰੋ ਤਾਂ ਹੀ ਆਤਮ-ਗਿਆਨ ਦੇ ਯੋਗ ਬਣ ਸਕੋਗੇ ਜੇਕਰ ਦਿਲੋ-ਦਿਮਾਗ ’ਚ ਵਿਕਾਰ ਤੇ ਮਾੜੇ ਸੰਸਕਾਰ ਭਰੇ ਰਹਿਣਗੇ ਤਾਂ ਇਕਾਗਰਤਾ ਕਿੱਥੋਂ ਆਵੇਗੀ? ਇਕਾਗਰਤਾ ਵੀ ਉਦੋਂ ਆਉਦੀ ਹੈ ਜਦੋਂ ਵਿਅਕਤੀ ਸ਼ੁੱਧਤਾ ਨਾਲ ਕੰਮ ਕਰਨ ਦਾ ਸੰਕਲਪ ਲੈਂਦਾ ਹੈ’’ ਫ਼ਕੀਰ ਦੀਆਂ ਗੱਲਾਂ ਸੁਣ ਕੇ ਸੇਠ ਨੇ ਉਸੇ ਸਮੇਂ ਸੰਕਲਪ ਲਿਆ ਕਿ ਉਹ ਫਾਲਤੂ ਦੀਆਂ ਗੱਲਾਂ ਨੂੰ ਦਿਲੋ-ਦਿਮਾਗ ’ਚੋਂ ਕੱਢ ਦੇਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here