ਭੁੱਖਮਰੀ ਦਾ ਮੁਕੰਮਲ ਖਾਤਮਾ ਜ਼ਰੂਰੀ

ਭੁੱਖਮਰੀ ਦਾ ਮੁਕੰਮਲ ਖਾਤਮਾ ਜ਼ਰੂਰੀ

ਦੇਸ਼ ਅੰਦਰ ਭੁੱਖਮਰੀ ਦੀ ਸਮੱਸਿਆ ਕਾਬੂ ਹੇਠ ਆਉਣੀ ਸ਼ੁਰੂ ਹੋ ਗਈ ਹੈ ‘ਦ ਸਟੇਟ ਆਫ਼ ਫੂਡ ਸਕਿਊਰਿਟੀ ਐਂਡ ਨਿਊਟ੍ਰੀਸ਼ਨ ਇਨ ਦ ਵਰਲਡ-2022’ ਦੀ ਰਿਪੋਰਟ ਅਨੁਸਾਰ 2021 ’ਚ ਭਾਰਤ ਦੀ 22.4 ਕਰੋੜ ਦੀ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੋਈ ਹੈ 15 ਸਾਲ ਪਹਿਲਾਂ 21.6 ਫੀਸਦ ਲੋਕ ਭੁੱਖਮਰੀ ਦੇ ਸ਼ਿਕਾਰ ਹੋਏ ਸਨ ਜੋ ਹੁਣ 16.3 ਫੀਸਦ ਰਹਿ ਗਏ ਹਨ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਆਪਣੇ-ਆਪਣੇ ਪੱਧਰ ’ਤੇ ਲਏੇ ਗਏ ਫੈਸਲਿਆਂ ਨਾਲ ਸੁਧਾਰ ਹੋਇਆ ਹੈ

ਜਿਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਸਿਸਟਮ ’ਚ ਸੁਧਾਰ ਕੀਤਾ ਜਾਵੇ ਤਾਂ ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਫਿਰ ਵੀ 22 ਕਰੋੜ ਲੋਕ ਜੋ ਕੁਪੋਸ਼ਣ ਦੇ ਸ਼ਿਕਾਰ ਹਨ ਅਜੇ ਵੀ ਵੱਡੀ ਸਮੱਸਿਆ ਹੈ ਜੇਕਰ ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਅੱਗੇ ਵਧਣ ਤਾਂ ਇਹ ਸਮੱਸਿਆ ਜ਼ਰੂਰ ਕਮਜ਼ੋਰ ਹੋ ਜਾਵੇਗੀ ਅਸਲ ’ਚ ਸਾਡੇ ਦੇਸ਼ ਅੰਦਰ ਘਾਟ ਅਨਾਜ ਦੀ ਨਹੀਂ ਸਗੋਂ ਵੰਡ ਪ੍ਰਣਾਲੀ ਦੀ ਰਹੀ ਹੈ ਲੰਮਾ ਸਮਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਹੈ

ਨਵੀਂ ਤਕਨੀਕ ਨਾਲ ਸੁਧਾਰ ਹੋਇਆ ਹੈ ਆਧਾਰ ਕਾਰਡ Çਲੰਕ ਹੋਣ ਤੇ ਪੂਰੇ ਸਿਸਟਮ ਦੇ ਕੰਪਿਊਟਰੀਕ੍ਰਿਤ ਹੋਣ ਨਾਲ ਸਕੀਮਾਂ ਦਾ ਲਾਭ ਅਸਲ ਹੱਕਦਾਰਾਂ ਕੋਲ ਪੁੱਜਣ ਲੱਗਾ ਹੈ ਇਹ ਵੀ ਤੱਥ ਹਨ ਕਿ ਬਹੁਤ ਸਾਰੇ ਰਾਸ਼ਨ ਡਿੱਪੂ ਹੋਲਡਰ ਜੋ ਭ੍ਰਿਸ਼ਟਾਚਾਰ ਨੂੰ ਹੀ ਆਪਣੀ ਕਮਾਈ ਦੱਸਦੇ ਸਨ ਉਹ ਹੁਣ ‘ਕਮਾਈ ਨਹੀਂ ਰਹੀ’ ਕਹਿ ਕੇ ਇਸ ਕੰਮ ’ਚੋਂ ਹੀ ਬਾਹਰ ਹੋ ਰਹੇ ਹਨ ਡਲਿਵਰੀ ਸਿਸਟਮ ’ਚ ਸੁਧਾਰ ਨਾਲ ਹੀ ਕੁਪੋਸ਼ਣ ਘਟਿਆ ਹੈ ਅਸਲ ’ਚ ਭ੍ਰਿਸ਼ਟਾਚਾਰ ਦੇ ਖਾਤਮੇ ਨਾਲ ਹੀ ਹੋਰ ਸਮੱਸਿਆਵਾਂ ਵਾਂਗ ਭੁੱਖਮਰੀ ਦੀ ਸਮੱਸਿਆ ਦਾ ਹੱਲ ਹੋਣਾ ਹੈ

ਹਰਿਆਣਾ ਸਰਕਾਰ ਨੇ ਇਸ ਮਾਮਲੇ ’ਚ ਇੱਕ ਹੋਰ ਵਧੀਆ ਕਦਮ ਚੁੱਕਿਆ ਹੈ ਸੂਬਾ ਸਰਕਾਰ ਨੇ ਫੈਮਲੀ ਆਈਡੀ ਦਾ ਨਵਾਂ ਸਿਸਟਮ ਲਾਗੂ ਕਰਕੇ ਸਕੀਮ ਦਾ ਨਜ਼ਾਇਜ਼ ਫਾਇਦਾ ਲੈ ਰਹੇ ਲੋਕਾਂ ਨੂੰ ਇਸ ਦੇ ਦਾਇਰੇ ’ਚੋਂ ਬਾਹਰ ਕਰ ਦਿੱਤਾ ਹੈ ਬਿਹਾਰ, ਬੰਗਾਲ ਤੇ ਅਸਾਮ ਵਰਗੇ ਸੂਬੇ ਜੇਕਰ ਅਜਿਹੇ ਸਿਸਟਮ ਨੂੰ ਲਾਗੂ ਕਰ ਲੈਣ ਤਾਂ ਉੱਥੇ ਵੀ ਚੰਗੇ ਨਤੀਜੇ ਆਉਣਗੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੇ ਕੰਮਕਾਜ ਨੂੰ ਹੋਰ ਦਰੁਸਤ ਕਰਨਾ ਚਾਹੀਦਾ ਹੈ ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਦੀ ਜਾਂਚ ਕਰਨਗੇ ਤਾਂ ਕੰਮਕਾਜ ਪਾਰਦਰਸ਼ੀ ਹੋਵੇਗਾ ਮਾਪਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਸਕੂਲ ਤੇ ਆਂਗਣਵਾੜੀ ਕੇਂਦਰਾਂ ’ਚ ਮਿਲਦੀ ਖੁਰਾਕ ਬਾਰੇ ਪਤਾ ਕਰਦੇ ਰਹਿਣ ਸੰਚਾਰ ਤਕਨੀਕ ਇਸ ਮਾਮਲੇ ’ਚ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਹੈ

ਹਰ ਸਕੂਲ ਤੇ ਆਂਗਣਵਾੜੀ ਸੈਂਟਰ ’ਚ ਖੁਰਾਕ ਤਿਆਰ ਕਰਨ ਤੇ ਬੱਚਿਆਂ ਨੂੰ ਵੰਡਣ ਦੀ ਪ੍ਰਕਿਰਿਆ ਨੂੰ ਬਲਾਕ ਪ੍ਰਸ਼ਾਸਨ ਨਾਲ ਆਨਲਾਈਨ ਜੋੜਿਆ ਜਾਵੇ, ਜਿਸ ਨਾਲ ਖਾਣਾ ਬਣਾਉਣ ਦੀ ਵੰਡਣ ਦੀ ਵੀਡੀਓ ਬਲਾਕ ਦਫਤਰ ਤੱਕ ਪੁੱਜੇਗੀ ਸਾਡੇ ਕੋਲ ਅਨਾਜ ਦੇ ਭੰਡਾਰ ਭਰੇ ਪਏ ਹਨ ਤੇ ਇੱਕ-ਦੋ ਸੂਬੇ ਤਾਂ ਆਟਾ ਪੀਸ ਕੇ ਵੰਡਣ ਦੀ ਤਿਆਰੀ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੀ ਮੁਹਿੰਮ ਤਾਂ ਇਸ ਦਿਸ਼ਾ ’ਚ ਪ੍ਰੇਰਨਾ ਦੀ ਸਰੋਤ ਹੈ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸ਼ਰਧਾਲੂ ਹਰ ਮਹੀਨੇ ਲੱਖਾਂ ਜ਼ਰੂਰਤਮੰਦ ਲੋਕਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੰਡ ਰਹੇ ਹਨ, ਉੱਥੇ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਵੀ ਵੰਡੀ ਜਾਂਦੀ ਹੈ ਸਾਡੀ ਸੰਸਕ੍ਰਿਤੀ ਹੀ ਇਹੀ ਹੈ ਕਿ ਗੁਆਂਢੀ ਭੁੱਖਾ ਸੌਂ ਗਿਆ ਤਾਂ ਤੁਹਾਡੀ ਭਗਤੀ ਨਿਸਫ਼ਲ ਹੈ ਅਜਿਹੀ ਸੰਸਕ੍ਰਿਤੀ ਵਾਲੇ ਮੁਲਕ ’ਚ ਭੁੱਖਮਰੀ ਦੇ ਮੁਕੰਮਲ ਖਾਤਮੇ ਦੀ ਤਿਆਰੀ ’ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ