ਕਿਸਾਨਾਂ ਦੇ ਖਾਤਿਆਂ ਵਿੱਚ ਪੁੱਜਿਆ 6 ਕਰੋੜ ਤੋਂ ਵੱਧ ਮੁਆਵਜ਼ਾ

Farmers

ਬਾਕੀਆਂ ਦੇ ਖਾਤੇ ਭਲਕ ਤੱਕ ਪੈਸੇ ਆਉਣ ਗਏ | Farmers

ਅਬੋਹਰ/ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਦੌਰ ਵਿੱਚ ਰੱਖੇ ਮੁਆਵਜ਼ਾ ਵੰਡ ਸਮਾਗਮ ਵਿੱਚ ਫਸਲਾ ਦੇ ਖਰਾਬੇ ਦੇ ਨਾਲ ਨਾਲ ਬਕੈਨ ਵਾਲਾ ਵਿੱਚ ਚਕਰਵਾਤ ਨਾਲ ਹੋਏ ਨੁਕਸਾਨ ਦੌਰਾਨ ਜਿਨ੍ਹਾਂ ਲੋਕਾ ਦੇ ਘਰ ਢਹਿ ਗਏ ਸੀ ਉਹਨਾ ਨੂੰ ਮੁਆਵਜਾ ਦਿੱਤਾ ਗਿਆ। ਪੰਜਾਬ ਪਹਿਲੀ ਵਾਰ 20 ਦਿਨਾਂ ਵਿੱਚ ਗਰਦਾਵਰੀ ਕਰਵਾ ਕੇ ਅੱਜ ਮੁਆਵਜਾ ਵੰਡ ਰਹੇ ਸੀ ।

ਪਹਿਲੀ ਵਾਰ ਨੁਕਸਾਨ ਦੇ 20 ਦਿਨਾਂ ਅੰਦਰ ਗਿਰਦਾਵਰੀ ਕਰਾ ਵੰਡਿਆ ਮੁਆਵਜ਼ਾ | Farmers

ਅੱਜ ਦੇ ਮੁਆਵਜੇ ਵੰਡ ਸਮਾਗਮ ਵਿਚ ਜ਼ਿਲ੍ਹੇ ਦੇ ਵਿਧਾਇਕਾਂ ਤੋਂ ਇਲਾਵਾ ਫਿਰੋਜਪੁਰ ਮੁਕਤਸਰ ਜ਼ਿਲ੍ਹੇ ਦੇ ਵਿਧਾਇਕ ਵਿਸ਼ੇਸ਼ ਰੂਪ ਵਿੱਚ ਪੁੱਜੇ ਸਨ। ਜਿਨ੍ਹਾਂ ਵਿਚ ਜਲਾਲਾਬਾਦ ਜਗਦੀਪ ਕੰਬੋਜ ਨਰਿੰਦਰਪਾਲ ਸਵਨਾ ਅਮਨਦੀਪ ਸਿੰਘ ਮੁਸਾਫਿਰ ਫੋਜਾ ਸਿੰਘ ਸਰਾਰੀ, ਨਰੇਸ਼ ਕਟਾਰੀਆ ਰਜਨੀਸ਼ ਦਹੀਆ ,ਕਾਕਾ ਬਰਾੜ ਗੁਰਮੀਤ ਸਿੰਘ ਖੁਡੀਆ, ਜ਼ਿਕਰਯੋਗ ਹਨ। ਇਸ ਮੌਕੇ ਮੁੱਖ ਮੰਤਰੀ ਵਲੋ ਸਬੋਧਨ ਕਰਦਿਆਂ ਦੱਸਿਆ ਗਿਆ ਕਿ ਜਿਲ੍ਹੇ ਫਾਜ਼ਿਲਕਾ ਦੇ 362 ਪਿੰਡ ਨੂੰ 12 ਕਰੋੜ 94 ਤੋ ਵੱਧ ਦੀ ਰਾਸੀ ਮੁਆਵਜਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਜਲਾਲਾਬਾਦ 134 ਫਾਜ਼ਿਲਕਾ 146 ਅਤੇ ਅਬੋਹਰ 82 ਪਿੰਡ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ 12 ਕਰੋੜ 94 ਤੋ ਵੱਧ ਰਾਸੀ ਵਿੱਚੋਂ ਅੱਜ ਹੀ 6 ਕਰੋੜ ਕਿਸਾਨਾਂ ਦੇ ਖਾਤਿਆ ਵਿੱਚ ਪਾ ਦਿੱਤੇ ਗਏ ਹਨ ਬਾਕੀ ਭਲਕੇ ਲਗਾਤਾਰ ਪਾ ਦਿੱਤੇ ਜਾਣਗੇ। (Farmers)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here