ਭਾਈਚਾਰਕ ਸਾਂਝ ਤੇ ਅਮਨ ਜ਼ਰੂਰੀ

Uttarakhand

ਉੱਤਰ ਪ੍ਰਦੇਸ਼ ’ਚ ਬਰੇਲੀ ਅਤੇ ਉੱਤਰਾਖੰਡ ’ਚ ਹਲਦਵਾਨੀ ’ਚ ਪੈਦਾ ਹੋਇਆ ਸੰਪ੍ਰਦਾਇਕ ਤਣਾਅ ਚਿੰਤਾਜਨਕ ਹੈ ਸ਼ਰਾਰਤੀ ਅਨਸਰ ਅਜਿਹੇ ਮੌਕਿਆਂ ਦਾ ਫਾਇਦਾ ਉਠਾ ਕੇ ਸਮਾਜ ’ਚ ਬਦਅਮਨੀ ਤੇ ਨਫਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਉੱਤਰਾਖੰਡ ’ਚ ਦੋ ਧਾਰਮਿਕ ਸਥਾਨਾਂ ਨੂੰ ਹਟਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਓਧਰ ਬਰੇਲੀ ’ਚ ਇੱਕ ਧਾਰਮਿਕ ਆਗੂ ਨੂੰ ਭੜਕਾਊ ਤਕਰੀਰ ਕਰਨ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ ਜਿਸ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਪਰ ਇਸ ਦੌਰਾਨ ਆਮ ਰਾਹਗੀਰਾਂ ਨੂੰ ਪ੍ਰਦਰਸ਼ਨ ਦੇ ਨਾਂਅ ’ਤੇ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਅਸਲ ’ਚ ਜ਼ਰੂਰੀ ਹੈ ਕਿ ਧਾਰਮਿਕ ਆਗੂ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣ ਧਾਰਮਿਕ ਆਗੂਆਂ ਦਾ ਕੰਮ ਸਮਾਜ ’ਚ ਅਮਨ-ਚੈਨ ਨੂੰ ਮਜ਼ਬੂਤ ਕਰਨਾ ਹੈ। (Uttarakhand)

ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਤਿਆਰੀਆਂ ਦਾ ਡੀਸੀ ਤੇ ਐਸਪੀ ਨੇ ਲਿਆ ਜਾਇਜ਼ਾ

ਜੇਕਰ ਕਿਧਰੇ ਕੋਈ ਭੜਕਾਊ ਗੱਲ ਕਰਦਾ ਹੈ ਉੱਥੇ ਵੀ ਅਮਨ-ਅਮਾਨ ਦੀ ਗੱਲ ਕਰਨੀ ਚਾਹੀਦੀ ਹੈ ਅਸਲ ’ਚ ਮੌਕਾਪ੍ਰਸਤ ਸਿਆਸੀ ਤਾਕਤਾਂ ਵੀ ਆਪਣੀਆਂ ਰੋਟੀਆਂ ਸੇਕਣ ਲਈ ਧਾਰਮਿਕ ਵਿਵਾਦ ਪੈਦਾ ਕਰਨ ਦਾ ਯਤਨ ਕਰਦੀਆਂ ਹਨ ਜਿਸ ਦਾ ਖਾਮਿਆਜਾ ਆਮ ਨਿਰਦੋਸ਼ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਦੋਂ ਨਫ਼ਰਤ ਦੀ ਜ਼ਹਿਰ ਪੈਦਾ ਹੋ ਜਾਵੇ ਤਾਂ ਫਿਰ ਹਰ ਦੂਜੇ ਧਰਮ ਦਾ ਬੰਦਾ ਦੁਸ਼ਮਣ ਲੱਗਣ ਲੱਗ ਜਾਂਦਾ ਹੈ ਚੰਗਾ ਹੋਵੇ ਜੇਕਰ ਸਿਆਸਦਾਨ ਤਕਨੀਕੀ, ਕਾਨੂੰਨੀ ਮਸਲਿਆਂ ਨੂੰ ਸੰਪ੍ਰਦਾਇਕ ਰੰਗਤ ਦੇਣ ਤੋਂ ਪਰਹੇਜ਼ ਕਰਨ ਅਫਵਾਹ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਵੀ ਜ਼ਰੂਰੀ ਹੈ ਅਮਨ, ਅਮਾਨ ਤੇ ਭਾਈਚਾਰੇ ਨਾਲ ਹੀ ਸਮਾਜ ’ਚ ਖੁਸ਼ਹਾਲੀ ਆਉਂਦੀ ਹੈ ਤੇ ਦੇਸ਼ ਅੱਗੇ ਵਧਦਾ ਹੈ। (Uttarakhand)