ਪੂਨਮ ਆਈ ਕੋਸਿਸ਼
17 ਅਕਤੂਬਰ 2019 ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ ਗਿਆ ਹਾਲਾਂਕਿ ਪਾਰਟੀ ਦੀ ਸਥਾਪਨਾ ਮਿਤੀ ਬਾਰੇ ਵਿਵਾਦ ਜਾਰੀ ਹੈ ਕਿ ਇਸਦੀ ਸਥਾਪਨਾ 1919 ‘ਚ ਕੀਤੀ ਗਈ ਸੀ 1925 ‘ਚ? ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸਦੀ ਸਥਾਪਨਾ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਦੇ ਸਿਆਸੀ ਘਟਨਾਕ੍ਰਮ ਨਾਲ ਜੁੜੀ ਹੋਈ ਹੈ ਅਤੇ ਇਹ ਅੰਦੋਲਨ ਭਾਰਤ ‘ਚ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੇ ਨਾਲ ਚੱਲਿਆ ਸੀ 1921 ‘ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿਮਦਾਬਾਦ ਸੰਮੇਲਨ ‘ਚ ਪੂਰਨ ਸੁਤੰਤਰਤਾ ਸਬੰਧੀ ਸਾਮਵਾਦੀ ਦ੍ਰਿਸ਼ਟੀਕੋਣ ਨੂੰ ਰੱਖਿਆ ਗਿਆ ਸੀ ਅਤੇ ਉਸ ਅਨੁਸਾਰ 2019 ‘ਚ ਭਾਕਪਾ ਦਾ ਸ਼ਤਾਬਦੀ ਸਮਾਰੋਹ ਮਨਾਉਣਾ ਸਹੀ ਲੱਗਦਾ ਹੈ।
ਭਾਰਤ ‘ਚ ਇਹ ਸਮਾਂ ਸਿਆਸਤ ‘ਚ ਉਤਾਰ-ਚੜ੍ਹਾਅ ਵਾਲਾ ਸੀ 20ਵੀਂ ਸਦੀ ਦਾ ਦੂਜਾ ਅਤੇ ਤੀਜਾ ਦਹਾਕਾ ਵੱਖ-ਵੱਖ ਰਾਸ਼ਟਰਵਾਦੀ ਅੰਦੋਲਨਾਂ ਦਾ ਗਵਾਹ ਰਿਹਾ ਹੈ ਇਨ੍ਹਾਂ ਵਿਚ ਸ਼ਾਂਤੀ ਪਸੰਦ, ਉਦਾਰਵਾਦੀ, ਕੱਟੜਵਾਦੀ, ਗੈਰ-ਬ੍ਰਾਹਮਣ, ਸਵਾਭੀਮਾਨ ਅੰਦੋਲਨ ਆਦਿ ਦੀ ਸ਼ੁਰੂਆਤ ਹੋਈ ਅਤੇ ਹਿੰਦੂ ਮਹਾਂਸਭਾ ਦਾ ਗਠਨ ਕੀਤਾ ਗਿਆ ਕੁਝ ਅਭਿਲੇਖਾਂ ਅਨੁਸਾਰ ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਸੱਤ ਮੈਂਬਰਾਂ ਵੱਲੋਂ ਤਾਸ਼ਕੰਦ ‘ਚ ਕੀਤੀ ਗਈ ਸੀ ਜਿਸ ‘ਚ ਐਮਐਨ ਰਾਓ ਅਤੇ ਐਮਪੀਟੀ ਆਚਾਰੀਆ ਵੀ ਸਨ ਪਾਰਟੀ ਪੂੰਜੀਵਾਦ ਵਿਰੁੱਧ ਇੱਕ ਸਮਾਜਵਾਦੀ ਸੰਘਰਸ਼ ਦੀ ਅਗਵਾਈ ਕਰਦੀ ਹੈ ਅਤੇ ਪਾਰਟੀ ਨੇ ਯੂਨਾਈਟਿਡ ਫਰੰਟ ਸਰਕਾਰ ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਲਗਭਗ ਪ੍ਰਾਪਤ ਕਰ ਲਿਆ ਸੀ ਪਰੰਤੂ ਵਿਚਾਰਧਾਰਾ ਕਾਰਨ ਉਸਨੇ ਇਸ ਮੌਕੇ ਨੂੰ ਗੁਆ ਦਿੱਤਾ।
1996 ‘ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਸਾਂਝੇ ਮੋਰਚਾ ਦੇ ਗਠਜੋੜ ਵਿਚ ਪ੍ਰਧਾਨ ਮੰਤਰੀ ਅਹੁਦੇ ਨੂੰ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਅਤੇ ਉਸਦਾ ਮੰਨਣਾ ਸੀ ਕਿ ਮਾਰਕਸਵਾਦੀ ਵਿਚਾਰਧਾਰਾ ਨੂੰ ਲਾਗੂ ਕਰਨ ਲਈ ਉਸ ਨੂੰ ਪੂਰਨ ਬਹੁਮਤ ਚਾਹੀਦੈ ਪਰੰਤੂ ਉਹ ਪੂਰਨ ਬਹੁਮਤ ਦੇ ਨਜਦੀਕ ਕਦੇ ਨਹੀਂ ਆਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸੰਸਦੀ ਸਿਆਸਤ ‘ਚ ਸਰਗਰਮ ਰਹੀ ਪਰੰਤੂ ਖੱਬੇਪੱਖੀ ਪਾਰਟੀਆਂ ਗਠਜੋੜ ਦੀ ਅਗਵਾਈ ਨਹੀਂ ਸੰਭਾਲ ਸਕੀਆਂ ਅਜ਼ਾਦੀ ਅੰਦੋਲਨ ਦੌਰਾਨ ਪਾਰਟੀ ਜਿਮੀਂਦਾਰੀ ਦੇ ਪ੍ਰਥਾ ਵਿਰੁੱਧ ਸੀ ਸ਼ਤਾਬਦੀ ਸਮਾਰੋਹ ਸਾਮਵਾਦੀ ਪਾਰਟੀਆਂ ਦੀ ਹੋਂਦ ਦਾ ਸਮਾਰੋਹ ਹੈ ਕਿਉਂਕਿ ਇਹ ਪਾਰਟੀਆਂ ਕਈ ਔਖਿਆਈਆਂ ਦੇ ਬਾਵਜੂਦ ਹੋਂਦ ‘ਚ ਹਨ ਹਾਲਾਂਕਿ 2019 ‘ਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੰਸਦੀ ਸਿਆਸਤ ‘ਚ ਪਾਰਟੀ ਪਤਨ ਵੱਲ ਵਧ ਰਹੀ ਹੈ ਜਿਸਦੀ ਸ਼ੁਰੂਆਤ 2014 ‘ਚ ਹੋਈ ਸੀ ਸਾਮਵਾਦੀ ਪਾਰਟੀਆਂ ਅਤੇ ਖੱਬਾ ਮੋਰਚਾ ਸਾਮਵਾਦੀ ਵਿਚਾਰਧਾਰਾ ਅਤੇ ਉਦਾਰੀਕਰਨ ਅਤੇ ਸੰਸਾਰੀਕਰਨ ਦੇ ਟਕਰਾਅ ਨਾਲ ਜੂਝ ਰਹੀਆਂ ਹਨ ਅਤੇ ਸਾਮਵਾਦੀ ਪਾਰਟੀਆਂ ਸੰਸਦ ਅਤੇ ਚੋਣਾਂ ‘ਚ ਆਪਣਾ ਸਥਾਨ ਬਣਾਈ ਰੱਖਣਾ ਚਾਹੁੰਦੀਆਂ ਹਨ ਸਾਲ 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ 70 ਉਮੀਦਵਾਰ ਖੜ੍ਹੇ ਕੀਤੇ ਅਤੇ ਸਿਰਫ਼ 3 ਸੀਟਾਂ ਜਿੱਤ ਸਕੀ ਜਦੋਂ ਕਿ ਭਾਰਤੀ ਕਮਿਊਨਿਸਟ ਪਾਰਟੀ ਨੇ 51 ਸੀਟਾਂ ‘ਤੇ ਚੋਣ ਲੜੀ ਅਤੇ ਸਿਰਫ਼ 2 ਸੀਟਾਂ ਜਿੱਤ ਸਕੀ ਖੱਬੇਪੱਖੀ ਪਾਰਟੀਆਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2004 ‘ਚ ਰਿਹਾ ਜਦੋਂ ਉਨ੍ਹਾਂ ਨੇ 59 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਖੱਬੇਪੱਖੀ ਪਾਰਟੀਆਂ 1950 ਅਤੇ 1960 ਦੇ ਦਹਾਕੇ ‘ਚ ਲੋਕ ਸਭਾ ‘ਚ ਮੁੱਖ ਵਿਰੋਧੀ ਪਾਰਟੀਆਂ ਰਹੀਆਂ ਅਤੇ ਆਪਣੇ ਗੜ੍ਹ ਪੱਛਮੀ ਬੰਗਾਲ ਅਤੇ ਤ੍ਰਿਪੁਰਾ ‘ਚ ਵੀ ਸਾਮਵਾਦੀ ਸਰਕਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਹਰੇਕ ਗਠਜੋੜ ਅਤੇ ਪਾਰਟੀਆਂ ਨੂੰ ਹਰਮਨਪਿਆਰੀਆਂ ਨੀਤੀਆਂ, ਸਮੁੱਚਾ ਵਿਕਾਸ, ਕਮਜ਼ੋਰ ਵਰਗਾਂ ਲਈ ਵਿਸ਼ੇਸ਼ ਸਹਾਇਤਾ, ਜਨਾਧਾਰ ਵਧਾਉਣ ਦੀਆਂ ਨੀਤੀਆਂ ਅਪਣਾਉਣੀਆਂ ਪੈਂਦੀਆਂ ਹਨ ਨਤੀਜੇ ਵਜੋਂ ਖੱਬੇਪੱਖੀ ਏਕਤਾ ਅਤੇ ਚੁਣਾਵੀ ਸ਼ਕਤੀ ਪ੍ਰਭਾਵਿਤ ਹੋਈ ਅਤੇ ਇਨ੍ਹਾਂ ਪਾਰਟੀਆਂ ਨੇ ਆਪਣੀ ਵਿਸ਼ੇਸ਼ ਵਿਚਾਰਕ ਪਛਾਣ ਗੁਆਈ ਅਤੇ ਉਹ ਵੀ ਆਮ ਪਾਰਟੀਆਂ ਵਰਗੀਆਂ ਬਣ ਗਈਆਂ ਹੋਰ ਦੇਸ਼ਾਂ ‘ਚ ਸਾਮਵਾਦੀ ਪਾਰਟੀਆਂ ਸਮੇਂ ਦੇ ਨਾਲ ਬਦਲੀਆਂ ਹਨ ਚੀਨ ‘ਚ ਕੱਟੜ ਮਾਰਕਸਵਾਦੀ ਪਾਰਟੀਆਂ ਨੇ ਮਾਰਕਸਵਾਦ, ਲੇਨਿਨਵਾਦ, ਅਤੇ ਮਾਓਵਾਦ ਜੇਡੋਂਗ ਦੇ ਵਿਚਾਰਾਂ ਨੂੰ ਅਪਣਾਇਆ ਅਤੇ ਸਟਾਲਿਨਵਾਦ ਤੋਂ ਦੂਰੀ ਰੱਖੀ ਵਰਤਮਾਨ ‘ਚ ਚੀਨ ਆਪਣੇ ਸਾਮਵਾਦੀ ਆਧਾਰ ਦੇ ਨਾਲ-ਨਾਲ ਉਦਾਰੀਕਰਨ ਨੂੰ ਵੀ ਜਾਰੀ ਰੱਖ ਰਿਹਾ ਹੈ ਕੁਝ ਦੇਸ਼ਾਂ ‘ਚ ਕੱਟੜ ਖੱਬੇਪੱਖੀ ਪਾਰਟੀਆਂ ਉਦੈ ਹੋਈਆਂ ਭਾਰਤ ‘ਚ ਸਾਮਵਾਦੀ ਪਾਰਟੀਆਂ ‘ਚ ਵੰਡ ਹੋਈ ਅਤੇ ਇਸ ਦੇ ਦੋ ਮੁੱਖ ਧੜੇ ਭਾਰਤੀ ਕਮਿਊਨਿਟੀ ਪਾਰਟੀ ਅਤੇ ਭਾਰਤੀ ਕਮਿਊਨਿਟੀ ਪਾਰਟੀ (ਮਾਰਕਸਵਾਦੀ) ਹਨ ਅਤੇ ਇਹ ਦੋਵੇਂ ਵੱਖ-ਵੱਖ ਪਾਰਟੀਆਂ ਹਨ ਅਤੇ ਕਈ ਵਾਰ ਉਹ ਇੱਕ ਹੀ ਗਠਜੋੜ ‘ਚ ਰਹਿੰਦੀਆਂ ਹਨ ਤਾਂ ਕਈ ਵਾਰ ਵੱਖ-ਵੱਖ ਗਠਜੋੜਾਂ ‘ਚ 2014 ਦੀਆਂ ਲੋਕ ਸਭਾ ਚੋਣਾਂ ‘ਚ ਖੱਬੇਪੱਖੀ ਪਾਰਟੀ ਸਿਰਫ਼ 12 ਸੀਟਾਂ ਜਿੱਤ ਸਕੀ ਅਤੇ ਇਹ ਸੀਟਾਂ ਵੀ ਕੇਰਲ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ‘ਚੋਂ ਸਨ ਅਤੇ ਉਸਦਾ ਵੋਟ ਹਿੱਸਾ 5 ਫੀਸਦੀ ਤੋਂ ਘੱਟ ਸੀ ਖੱਬੇਪੱਖੀ ਪਾਰਟੀਆਂ ਦੇ ਜਨਾਧਾਰ ਦੇ ਸਿਮਟਣ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਨੂੰ ਕੋਈ ਸਵੀਕਾਰ ਨਹੀਂ ਕਰ ਰਿਹਾ ਹੈ ਇਨ੍ਹਾਂ ਕੋਲ ਵੋਟਰਾਂ ਨੂੰ ਖਿੱਚਣ ਲਈ ਕੋਈ ਸ਼ਾਨਦਾਰ ਬਦਲਵਾਂ ਵਿਕਾਸ ਮਾਡਲ ਨਹੀਂ ਹੈ 2014 ਦੀਆਂ ਚੋਣਾਂ ਤੋਂ ਬਾਦ ਭਾਰਤੀ ਕਮਿਊਨਿਸਟ ਪਾਰਟੀ ਨੇ ਰਾਸ਼ਟਰੀ ਪਾਰਟੀ ਦਾ ਦਰਜਾ ਵੀ ਗੁਆ ਦਿੱਤਾ 2019 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਅਗਵਾਈ ਕਾਂਗਰਸ ਦੇ ਨਾਲ ਗਠਜੋੜ ਦੇ ਮੁੱਦੇ ‘ਤੇ ਵੰਡੀ ਹੋਈ ਸੀ ਪਾਰਟੀ ਦੀਆਂ ਕੇਰਲ ਅਤੇ ਪੱਛਮੀ ਬੰਗਾਲ ਇਕਾਈਆਂ ਵੱਖ-ਵੱਖ ਪਾਰਟੀਆਂ ਵਾਂਗ ਕੰਮ ਕਰਦੀਆਂ ਹਨ ਜਿਸ ਦੇ ਚੱਲਦਿਆਂ ਵਿਚਾਰਧਾਰਾ ਦੀ ਥਾਂ ਰਾਜਨੀਤੀ ਨੇ ਲਈ ਹੈ ਹਾਲਾਂਕਿ ਸਾਮਵਾਦੀ ਪਾਰਟੀਆਂ ਦਾ ਐਲਾਨਿਆ ਟੀਚਾ ਸੱਤਾ ‘ਚ ਹਿੱਸੇਦਾਰੀ ਵੀ ਹੈ ਪਰੰਤੂ ਇਹ ਪਾਰਟੀਆਂ ਸਿਆਸੀ ਮੁੱਦੇ ‘ਤੇ ਆਪਣਾ ਬਚਾਅ ਚਾਹੁੰਦੀਆਂ ਹਨ।
ਭਾਰਤ ‘ਚ ਪਹਿਲੀ ਸਾਮਵਾਦੀ ਸਰਕਾਰ 1957 ‘ਚ ਕੇਰਲ ‘ਚ ਬਣੀ ਸੀ ਅਤੇ ਇਹ ਪਹਿਲੀ ਸਰਕਾਰ ਸੀ ਜਿਸ ਨੂੰ ਧਾਰਾ 356 ਲਾ ਕੇ ਬਰਖਾਸਤ ਕੀਤਾ ਗਿਆ ਸੀ ਕੇਰਲ ‘ਚ ਜ਼ਮੀਨ ਸੁਧਾਰ 1969 ਵਿਚ ਸ਼ੁਰੂ ਹੋਏ ਅਤੇ ਜਨ ਨਿਯੋਜਨ ਵਰਗੇ ਸਾਮਵਾਦੀ ਵਿਚਾਰਾਂ ਨੂੰ ਲਾਗੂ ਕੀਤਾ ਗਿਆ ਨਿਯੋਜਨ, ਸ਼ੁਰੂਆਤ ਅਤੇ ਸਹਿਕਾਰੀ ਅੰਦੋਲਨ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ ਪਰੰਤੂ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੋਵੇਂ ਹੀ ਪਾਰਟੀਆਂ ਸਿਆਸਤ ‘ਚ ਸ਼ਾਮਲ ਹੋਈਆਂ ਅਤੇ ਕਈ ਵਾਰ ਉਹ ਸਿਆਸੀ ਗਠਜੋੜ ‘ਚ ਮੁਕਾਬਲੇਬਾਜ਼ ਵੀ ਰਹੀਆਂ ਪੱਛਮੀ ਬੰਗਾਲ ‘ਚ ਖੱਬੇਪੱਖੀ ਗਠਜੋੜ 1976 ‘ਚ ਸੱਤਾ ‘ਚ ਆਇਆ ਅਤੇ ਉਸਨੇ ਉੱਥੇ ਜ਼ਮੀ ਸੁਧਾਰ ਲਾਗੂ ਕੀਤਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ 2011 ਤੱਕ ਸੂਬੇ ‘ਚ ਸ਼ਾਸਨ ਕੀਤਾ ਅਤੇ ਉਸ ਨੂੰ ਤ੍ਰਿਣਮੂਲ ਕਾਂਗਰਸ ਹੱਥੋਂ ਹਾਰ ਮਿਲੀ ਇਹ ਹਾਰ ਸਾਮਵਾਦੀ ਤਾਕਤਾਂ ਦੇ ਵਿਰੁੱਧ ਨਹੀਂ ਸੀ ਕਿਉਂਕਿ ਤ੍ਰਿਣਮੂਲ ਕਾਂਗਰਸ ਅਤੇ ਕੁਝ ਖੱਬੇਪੱਥੀ ਸਮੂਹਾਂ ਵਿਚਕਾਰ ਇੱਕ ਤਰ੍ਹਾਂ ਦਾ ਗਠਜੋੜ ਵੀ ਸੀ ਪਾਰਟੀਬਾਜ਼ੀ ਦੀ ਸਿਆਸਤ ਅਤੇ ਚੋਣਾਂ ‘ਚ ਆਪਣੀ ਹੋਂਦ ਨੂੰ ਬਚਾਉਣ ਲਈ ਸਾਮਵਾਦੀ ਵਿਚਾਰਧਾਰਾ ਨੂੰ ਆਪਣੀ ਆਰਥਿਕ ਨੀਤੀ ਸਬੰਧੀ ਕਈ ਸਮਝੌਤੇ ਕਰਨੇ ਪਏ।
ਖੱਬੇਪੱਖੀ ਪਾਰਟੀਆਂ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਕਿ ਉਸ ਦੇ ਆਗੂ ਸੁਰਖੀਆਂ ‘ਚ ਬਣੇ ਰਹਿਣਾ ਚਾਹੁੰਦੇ ਹਨ ਅਤੇ ਚੁਣਾਵੀ ਹਾਰ ਦੇ ਬਾਵਜ਼ੂਦ ਵੀ ਉਸਦੇ ਆਗੂਆਂ ਨੂੰ ਸਨਮਾਨ ਮਿਲਦਾ ਹੈ ਪਰੰਤੂ ਇਨ੍ਹਾਂ ਪਾਰਟੀਆਂ ਦੀ ਮੈਂਬਰਸ਼ਿਪ ਘੱਟ ਹੋ ਰਹੀ ਹੈ ਭਾਰਤ ‘ਚ ਸਾਮਵਾਦੀ ਪਾਰਟੀਆਂ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਈਆਂ ਹਨ ਭਾਰਤੀ ਕਮਿਊਨਿਸਟ ਪਾਰਟੀ ‘ਚ ਵੰਡ ਤੋਂ ਉਸਦੀ ਵਿਚਾਰਧਾਰਾ ਬਚੀ ਹੋਈ ਹੈ ਖੱਬੇਪੱਖੀਆਂ ਦੇ ਮਨ ‘ਚ ਵਿਚਾਰਿਕ ਸੰਘਰਸ਼ ਵੀ ਖੱਬੇਪੱਖ ਦੀ ਹੋਂਦ ਦਾ ਕਾਰਨ ਹਨ ਅਤੇ ਇਹੀ ਉਸਦੀ ਚੋਣਾਵੀ ਤਾਕਤ ‘ਚ ਕਮੀ ਦਾ ਕਾਰਨ ਵੀ ਹੈ ਉਹ ਤੀਜੇ ਮੋਰਚੇ ‘ਚ ਸ਼ਾਮਲ ਹੁੰਦੇ ਰਹੇ ਹਨ ਅਤੇ ਉਸ ਤੋਂ ਬਾਹਰ ਰਹੇ ਹਨ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ ਇਕੱਠੇ ਲਿਆਉਣ ਦੇ ਯਤਨ ਸਫ਼ਲ ਨਹੀਂ ਹੋਏ ਹਨ ਅੱਜ ਸਾਮਵਾਦੀ ਵਿਚਾਰਧਾਰਾ ਦੇ ਪ੍ਰਾਸੰਗਿਕ ਸਵਾਲਾਂ ਨੂੰ ਉਠਾਉਣ ਦਾ ਕੋਈ ਅਰਥ ਨਹੀਂ ਰਹਿ ਗਿਆ ਹੈ ਅੱਜ ਸਾਮਵਾਦ ਵਾਂਗ ਕੋਈ ਵੀ ਵਾਦ ਐਨਾ ਅਪ੍ਰਾਸੰਗਿਕ ਨਹੀਂ ਬਣ ਸਕਦਾ ਹੈ ਹਲਾਂਕਿ ਇਸ ਨਾਲ ਜੁੜੀਆਂ ਪਾਰਟੀਆਂ ਅਪ੍ਰਭਾਵੀ ਬਣ ਗਈਆਂ ਹਨ ਸਾਮਵਾਦੀ ਪਾਰਟੀਆਂ ਦੇ ਅੰਦਰ ਅਤੇ ਇਨ੍ਹ੍ਹਾਂ ਪਾਰਟੀਆਂ ਦੇ ਵਿਚਕਾਰ ਟਕਰਾਅ ਆਮ ਗੱਲ ਹੈ ਅਤੇ ਇਸਦੇ ਚੱਲਦਿਆਂ ਸਾਮਵਾਦੀ ਅੰਦੋਲਨ ਸਿਆਸੀ ਪਾਰਟੀਆਂ ‘ਚ ਬਦਲ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।