ਸਾਡੇ ਨਾਲ ਸ਼ਾਮਲ

Follow us

16.7 C
Chandigarh
Saturday, February 21, 2026
More
    Home Breaking News ਰਾਸ਼ਟਰਮੰਡਲ ਖੇ...

    ਰਾਸ਼ਟਰਮੰਡਲ ਖੇਡਾਂ : ਕੁਸ਼ਤੀ ’ਚ ਪ੍ਰਿਅੰਕਾ-ਅਵਿਨਾਸ਼ ਨੇ ਦਿਵਾਏ ਭਾਰਤ ਨੂੰ ਚਾਂਦੀ ਦੇ ਤਮਗੇ

    ਵਿਨੇਸ਼ ਫੋਗਾਟ ਅਤੇ ਰਵੀ ਦਹੀਆ ਸੈਮੀਫਾਈਨਲ ਵਿੱਚ

    ਬਰਮਿੰਘਮ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਨੌਵੇਂ ਦਿਨ ਵੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਤਮਗੇ ਆਪਣੇ ਨਾਂਅ ਕੀਤੇ। ਭਾਰਤ ਦੀ ਪ੍ਰਿਅੰਕਾ ਗੋਸਵਾਮੀ ਨੇ ਭਾਰਤ ਲਈ ਦਿਨ ਦਾ ਪਹਿਲਾ ਤਮਗਾ ਜਿੱਤਿਆ ਹੈ। ਉਸ ਨੇ ਔਰਤਾਂ ਦੀ 10,000 ਮੀਟਰ ਵਾਕ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਆਪਣੀ ਦੌੜ 43.38 ਮਿੰਟ ਵਿੱਚ ਪੂਰੀ ਕੀਤੀ। ਆਸਟ੍ਰੇਲੀਆ ਦੀ ਜੇਮਿਮਾ ਨੇ 42.34 ਮਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ।

    pryanka

    ਕੀਨੀਆ ਦੀ ਐਮਿਲੀ 43.50.86 ਮਿੰਟ ‘ਚ ਤੀਜੇ ਸਥਾਨ ‘ਤੇ ਰਹੀ। ਦਿਨ ਦਾ ਦੂਜਾ ਤਮਗਾ ਅਵਿਨਾਸ਼ ਸਾਬਲ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਜਿੱਤਿਆ। ਇਸ ਦੇ ਨਾਲ ਹੀ ਰਵੀ ਦਹੀਆ ਨੇ ਨਿਊਜ਼ੀਲੈਂਡ ਦੇ ਪਹਿਲਵਾਨ ਨੂੰ 1 ਮਿੰਟ 14 ਸਕਿੰਟ ‘ਚ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਕੁਸ਼ਤੀ ਵਿੱਚ ਭਾਰਤ ਦੀ ਵਿਨੇਸ਼ ਫੋਗਾਟ ਅਤੇ ਪੂਜਾ ਸਿਹਾਗ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਵਿਨੇਸ਼ ਨੇ ਕੁਆਰਟਰਫਾਈਨਲ ‘ਚ ਨਾਈਜੀਰੀਆ ਦੀ ਮਰਸੀ ਏਡੇਕੁਓਰ ਨੂੰ 6-0 ਨਾਲ ਹਰਾਇਆ। ਇਸ ਦੇ ਨਾਲ ਹੀ ਪੂਜਾ ਸਿਹਾਗ ਨੇ ਨਿਊਜ਼ੀਲੈਂਡ ਦੀ ਪਹਿਲਵਾਨ ਨੂੰ 5-3 ਨਾਲ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਬਣਾਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here