ਰਾਸ਼ਟਰਮੰਡਲ ਖੇਡਾਂ : ਲਕਸ਼ੇੈ ਸੇਨ ਨੇ ਪੁਰਸ਼ ਸਿੰਗਲਜ਼ ’ਚ ਭਾਰਤ ਨੂੰ ਦਿਵਾਇਆ ਸੋਨ ਤਮਗਾ 

laksy

Commonwealth Games : ਲਕਸ਼ੇੈ ਸੇਨ ਨੇ ਪੁਰਸ਼ ਸਿੰਗਲਜ਼ ’ਚ ਭਾਰਤ ਨੂੰ ਦਿਵਾਇਆ ਸੋਨ ਤਮਗਾ

ਬਰਮਿੰਘਮ। ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਦੇ 11ਵੇਂ ਦਿਨ ਬੈਡਮਿੰਟਨ ਵਿੱਚ ਦੋ ਸੋਨ ਤਗਮੇ ਮਿਲੇ ਹਨ। ਲਕਸ਼ੇੈ ਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਸੁਨਹਿਰੀ ਸਫ਼ਲਤਾ ਹਾਸਲ ਕੀਤੀ। ਉਸ ਨੇ ਭਾਰਤ ਦੀ ਝੋਲੀ ’ਚ ਇੱਕ ਹੋਰ ਸੋਨ ਤਮਗਾ ਪਾਇਆ। ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਵੀ ਭਾਰਤ ਨੂੰ ਸੋਨ ਤਮਗਾ ਦਿਵਾਇਆ। ਇਸ ਮੈਗਾ ਈਵੈਂਟ ‘ਚ ਭਾਰਤ ਦਾ 20ਵਾਂ ਸੋਨ ਤਗਮਾ ਹੈ। (Commonwealth Games)

20 ਸਾਲਾ ਲਕਸ਼ਿਆ ਨੇ ਫਾਈਨਲ ਵਿੱਚ ਮਲੇਸ਼ੀਆ ਦੇ ਜੇਏ ਯੰਗ ਨੂੰ ਤਿੰਨ ਗੇਮਾਂ ਤੱਕ ਚੱਲੇ ਮੁਕਾਬਲੇ ਵਿੱਚ 19-21, 21-9, 21-16 ਨਾਲ ਹਰਾਇਆ। ਭਾਰਤੀ ਖਿਡਾਰੀ ਪਹਿਲੀ ਗੇਮ 19-21 ਨਾਲ ਹਾਰ ਗਿਆ। ਪਰ ਉਨ੍ਹਾਂ ਨੇ ਦੂਜੀ ਗੇਮ ਵਿੱਚ ਜ਼ੋਰਦਾਰ ਵਾਪਸੀ ਕੀਤੀ ਅਤੇ ਇਸ ਨੂੰ 21-9 ਨਾਲ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ। ਤੀਸਰੇ ਗੇਮ ਵਿੱਚ ਲਕਸ਼ੈ ਨੇ 21-16 ਨਾਲ ਜਿੱਤ ਦਰਜ ਕੀਤੀ।

ਭਾਰਤ ਦੀ ਝੋਲੀ ਪਏ ਹੁਣ ਤੱਕ 57 ਮੈਡਲ 

ਬਰਮਿੰਘਮ। ਰਾਸ਼ਟਰਮੰਡਲ ਖੇਡਾਂ ਦੇ 11ਵਾਂ ਦਿਨ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਸੋਮਵਾਰ ਨੂੰ ਇਤਿਹਾਸ ਰਚਦਿਆਂ ਸੋਨ ਤਮਗਾ ਜਿੱਤਿਆ। ਭਾਰਤੀ ਖਿਡਾਰਨ ਸਿੰਧੂ ਨੇ ਦਮਦਾਰ ਖੇਡ ਵੇਖਦਿਆਂ ਵਿਰੋਧੀ ਖਿਡਾਰਨ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੱਤਾ। ਭਾਰਤੀ ਖਿਡਾਰਨ ਨੇ ਫਾਈਨਲ ਵਿੱਚ ਕੈਨੇਡੀਅਨ ਖਿਡਾਰਨ ਮਿਸ਼ੇਲ ਲੀ ਨੂੰ ਹਰਾਇਆ। ਸਿੰਧੂ ਨੇ ਉਸ ਨੂੰ 21-15, 21-13 ਨਾਲ ਹਰਾਇਆ। ਰਾਸ਼ਟਰਮੰਡਲ ਵਿੱਚ ਮਹਿਲਾ ਸਿੰਗਲਜ਼ ਵਿੱਚ ਸਿੰਧੂ ਦਾ ਇਹ ਪਹਿਲਾ ਸੋਨ ਤਮਗਾ ਹੈ।

ਸਿੰਧੂ ਨੇ ਮਹਿਲਾ ਸਿੰਗਲਜ਼ ’ਚ ਸੋਨ ਤਮਗਾ ਜਿੱਤਿਆ

gold

ਇਸ ਤੋਂ ਪਹਿਲਾਂ 2018 ਵਿੱਚ ਸਾਇਨਾ ਨੇਹਵਾਲ ਨੇ ਰਾਸ਼ਟਰਮੰਡਲ ਵਿੱਚ ਮਹਿਲਾ ਸਿੰਗਲਜ਼ ਦਾ ਸੋਨ ਤਮਗਾ ਜਿੱਤਿਆ ਸੀ। ਉਸਨੇ ਫਾਈਨਲ ਵਿੱਚ ਸਿੰਧੂ ਨੂੰ ਹਰਾਇਆ। ਭਾਰਤ ਦੀ ਝੋਲੀ ’ਚ ਹੁਣ ਤੱਕ 56 ਮੈਡਲ ਪੈ ਚੁੱਕੇ ਹਨ। ਇਨ੍ਹਾਂ ਵਿੱਚ 19 ਸੋਨ, 15 ਚਾਂਦੀ ਅਤੇ 22 ਕਾਂਸੀ ਦੇ ਤਗਮੇ ਸ਼ਾਮਲ ਹਨ।

medal tally

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ