ਦੇਸ਼ ਨੂੰ ਜੰਗ ਵੱਲ ਧੱਕ ਰਹੀ ਹੈ ਮੋਦੀ ਸਰਕਾਰ: ਚੀਨੀ ਮੀਡੀਆ

Chinese Media, India, Government, Narendra Modi, Doklam Border

ਚੀਨ ਨੇ ਮੋਦੀ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ

ਬੀਜਿੰਗ: ਭਾਰਤ-ਚੀਨ ਸਰਹੱਦੀ ਰੱਫੜ ‘ਤੇ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ। ਵਧਦੇ ਤਣਾਅ ਦਰਮਿਆਨ ਚੀਨੀ ਮੀਡੀਆ ਅੱਗ ਵਿੱਚ ਘਿਓ ਪਾਉਣ ਦਾ ਕੰਮ ਕਰ ਰਿਹਾ ਹੈ। ਡੋਕਲਾਮ ਵਿਵਾਦ ਦਰਮਿਆਨ ਚੀਨ ਨੇ ਇੱਕ ਵਾਰ ਫਿਰ ਸਿੱਧਾ-ਸਿੱਧਾ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨਿਆ। ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਮੋਦੀ ਸਰਕਾਰ ਭਾਰਤ ਨੂੰ ਜੰਗ ਵੱਲ ਧੱਕ ਰਹੀ ਹੈ। ਅਖ਼ਬਾਰ ਨੇ ਇੱਥੋਂ ਤੱਕ ਕਿਹਾ ਕਿ ਯੁੱਧ ਹੋਣ ਦੀ ਸਥਿਤੀ ਵਿੱਚ ਨਤੀਜਾ ਜੱਗ ਜ਼ਾਹਿਰ ਹੈ।

ਚੀਨ ਨੇ ਕਿਹਾ ਕਿ ਮੋਦੀ ਸਾਡੇ ਲਈ ਹਾਰਡ ਲਾਈਨ ਸਟੈਂਡ ਅਪਣਾ ਕੇ ਆਪਣੀ ਅਵਾਮ ਦੀ ਕਿਸਮਤ ਦੇ ਨਾਲ ਜੂਆ ਖੇਡ ਰਹੇ ਹੋ ਅਤੇ ਆਪਣੇ ਮੁਲਕ ਨੂੰ ਜੰਗ ਵੱਲ ਧੱਕ ਰਹੇ ਹਨ। ਮੋਦੀ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਦੀ ਜ਼ਬਰਦਸਤ ਤਾਕਤ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ, ਜੋ ਡੋਕਲਾਮ ਵਿੱਚ ਭਾਰਤੀ ਫੌਜੀਆਂ ਨੂੰ ਕੁਚਲਣ ਵਿੱਚ ਸਮਰੱਥ ਹੈ।

ਯੁੱਧ ਦੀ ਸਥਿਤੀ ‘ਚ ਨਤੀਜੇ ਜੱਗ ਜ਼ਾਹਿਰ

ਅਖ਼ਬਾਰ ਨੇ ਕਿਹਾ ਕਿ ਪੀਐਲਏ ਨੇ ਫੌਜੀ ਟਕਰਾਅ ਲਈ ਪੂਰੀ ਤਿਆਰੀ ਕੀਤੀ ਹੈ। ਯੁੱਧ ਦੀ ਸਥਿਤੀ ਵਿੱਚ ਨਤੀਜੇ ਜੱਗ ਜ਼ਾਹਿਰ ਹਨ। ਮੋਦੀ ਸਰਕਾਰ ਪੀਐਲਏ ਦੀ ਤਾਕਤ ਬਾਰੇ ਪਤਾ ਹੋਣ ਚਾਹੀਦਾ ਹੈ। ਭਾਰਤੀ ਸਰਹੱਦ ‘ਤੇ ਤਾਇਨਾਤ ਫੌਜੀ ਪੀਐਲਏ ਖੇਤਰ ਬਲਾਂ ਲਈ ਕੋਈ ਵਿਰੋਧੀ ਨਹੀਂ ਹੈ। ਜੇਕਰ ਇਸ ਸਥਿਤ ਵਿੱਚ ਪੀਐਲਏ ਸਰਹੱਦੀ ਖੇਤਰ ਵਿੱਚ ਸਾਰੇ ਭਾਰਤੀ ਫੌਜੀਆਂ ਨੂੰ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।

ਮਿਲਟਰੀ ਆਪ੍ਰੇਸ਼ਨ ਦਾ ਸ਼ੱਕ

ਹੁ ਝਿਯਾਂਗ ਸ਼ਿੰਘਾਈ ਅਕੈਡਮੀ ਆਫ਼ ਸੋਸ਼ਲ ਸਾਇੰਸਿਜ ਦੇ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਰਿਲੇਸ਼ਨਜ਼ ਵਿੱਚ ਖੋਜ ਫੈਲੋ ਹਨ। ਇਨ੍ਹਾਂ ਮੁਤਾਬਕ ਚੀਨ ਆਪਣਾ ਮਿਲਟਰੀ ਆਪ੍ਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਨਫਾਰਮ ਵੀ ਕਰੇਗਾ।

ਡੋਕਲਾਮ ਤੋਂ ਫੌਜ ਨੂੰ ਨਹੀਂ ਹਟਾਇਆ ਜਾਵੇਗਾ: ਭਾਰਤ

ਇਸ ਤੋਂ ਬਾਅਦ ਭਾਰਤ ਨੇ ਚੀਨ ਨੂੰ ਜਵਾਬ ਦਿੰਦੇ ਹੋਏ ਫੌਜ ਹਟਾਉਣ ਤੋਂ ਇਨਕਾਰ ਕੀਤਾ ਹੈ। ਭਾਰਤ ਵੱਲੋਂ ਕਿਹਾ ਗਿਆ ਹੈ ਕਿ ਇੱਕ ਵੀ ਭਾਰਤੀ ਫੌਜੀ ਡੋਕਲਾਮ ਤੋਂ ਪਿੱਛੇ ਨਹੀਂ ਹਟੇਗਾ।