ਮੇਰੇ ‘ਤੇ ਭਾਜਪਾ-ਆਰਐਸਐਸ ਨੇ ਹਮਲਾ ਕਰਵਾਇਆ: ਰਾਹੁਲ

ਨਵੀਂ ਦਿੱਲੀ: ਗੁਜਰਾਤ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ਪਥਰਾਅ ਦਾ ਮੁੱਦਾ ਗਰਮਾ ਗਿਆ ਹੈ। ਕਾਂਗਰਸ ਪਾਰਟੀ ਨੇ ਭਾਜਪਾ ਅਤੇ ਆਰਐਸਐਸ ‘ਤੇ ਰੱਜ ਕੇ ਹਮਲਾ ਕੀਤਾ ਹੈ।

ਗੁਜਰਾਤ ਵਿੱਚ ਆਪਣੀ ਕਾਰ ‘ਤੇ ਹੋਏ ਪਥਰਾਅ ਲਈ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਭਾਜਪਾ ਅਤੇ ਆਰਐਸਐਸ ਨੂੰ ਜ਼ਿੰਮੇਵਾਰ ਦੱਸਿਆ। ਘਟਨਾ ‘ਤੇ ਨਰਿੰਦਰ ਮੋਦੀ ਵੱਲੋਂ ਕੋਈ ਕੁਮੈਂਟ ਨਾ ਆਉਣ ‘ਤੇ ਉਨ੍ਹਾਂ ਕਿਹਾ ਕਿ ਜੋ ਲੋਕ ਹਮਲਾ ਕਰਾਉਂਦੇ ਹਨ, ਉਹ ਉਸ ਦੀ ਨਿੰਦਿਆ ਕਿਉਂ ਕਰਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਤੋਂ ਉਹ ਡਰਨ ਵਾਲੇ ਨਹੀਂ ਅਤੇ ਲੋਕਾਂ ਦੀ ਆਵਾਜ਼ ਉਠਾਉਂਦੇ ਰਹਿਣਗੇ।

ਰਾਹੁਲ ਨੇ ਕਿਹਾ

ਉੱਥੇ, ਪ੍ਰਦਰਸ਼ਨਾਂ ਨੂੰ ਲੈ ਕੇ ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਪਥਰਾਅ ਨੂੰ ਲੈ ਕੇ ਐਫ਼ਆਈਆਰ ਦਰਜ਼ ਨਾ ਕਰਨ ‘ਤੇ ਕਾਂਗਰਸ ਵਰਕਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ। ਪਰ ਮੈਂ ਉਨ੍ਹਾਂ ਤੋਂ (ਵਰਕਰਜ਼) ਅਪੀਲ ਕਰਦਾ ਹਾਂ ਕਿ ਆਪਣੀ ਐਨਰਜ਼ੀ ਹੜ੍ਹ ਪੀੜਤਾਂ ਦੀ ਮੱਦਦ ਕਰਨ ਵਿੱਚ ਲਾਈਏ।

ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕੇ ਬਨਾਸਕਾਂਠਾ ਦੇ ਦੌਰੇ ‘ਤੇ ਪਹੁੰਚੇ ਸਨ। ਇੱਥੇ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹ ਪੀੜਤਾਂ ਨੂੰ ਮਿਲਣ ਜਾ ਰਹੇ ਸਨ, ਉਦੋਂ ਕਥਿਤ ਭਾਜਪਾ ਸਪੋਰਟਜ਼ ਨੇ ਉਨ੍ਹਾਂ ਦੀ ਕਾਰ ‘ਤੇ ਪੱਥਰ ਸੁੱਟੇ, ਕਾਲੇ ਝੰਡੇ ਵਿਖਾਏ ਅਤੇ ਨਾਅਰੇਬਾਜ਼ੀ ਕੀਤੀ।

ਹਮਲੇ ਤੋਂ ਬਾਅਦ ਰਾਹੁਲ ਨੇ ਟਵੀਟ ਕੀਤਾ, ਨਰਿੰਦਰ ਮੋਦੀ ਜੀ ਦੇ ਨਾਅਰਿਆਂ ਨਾਲ, ਕਾਲੇ ਝੰਡਿਆਂ ਨਾਲ ਅਤੇ ਪੱਥਰਾਂ ਨਾਲ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ, ਅਸੀਂ ਆਪਣੀ ਪੂਰੀ ਤਾਕਤ ਲੋਕਾਂ ਦੀ ਮੱਦਦ ਕਰਨ ‘ਚ ਲਾਵਾਂਗੇ।

ਸੋਚੀ ਸਮਝੀ ਸਾਜਿਸ਼: ਕਾਂਗਰਸ

ਕਾਂਗਰਸ ਪਾਰਟੀ ਨੇ ਗੁਜਰਾਤ ਦੇ ਬਨਾਸਕਾਂਡਾ ਵਿੱਚ ਰਾਹੁਲ ਗਾਂਧੀ ਦੀ ਕਾਰ ‘ਤੇ ਪੱਥਰ ਮਾਰਨ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕਰਾਰ ਦਿੱਤਾ ਹੈ। ਕਾਂਗਰਸ ਬੁਲਾਰੇ, ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਰਾਹੁਲ ਗਾਂਧੀ ‘ਤੇ ਹਮਲਾ ਜਾਨਲੇਵਾ ਸੀ, ਜਿਸ ਨੂੰ ਭਾਜਪਾ-ਆਰਐਸਐਸ ਹਮਾਇਤੀਆਂ ਨੇ ਸਾਜਿਸ਼ ਤਹਿਤ ਅੰਜ਼ਮਾ ਦਿੱਤਾ। ਰਾਹੁਲ ਨੂੰ ਨਿਸ਼ਾਨਾ ਬਣਾ ਕੇ ਕਰੀਬ ਡੇਢ ਕਿਲੋ ਭਾਰੇ ਸੀਮੈਂਟ ਅਤੇ ਕੰਕਰੀਟ ਦਾ ਪੱਥਰ ਸੁੱਟਿਆ ਗਿਆ। ਜੇਕਰ ਇਹ ਕਾਰ ਦੇ ਸੀਸ਼ੇ ਕਾਰਨ ਕਾਂਗਰਸ ਮੀਤ ਪ੍ਰਧਾਨ ਨੂੰ ਲੱਗਦਾ ਤਾਂ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।