ਕਾਮੇਡੀ ਕਿੰਗ ਮਹਿਮੂਦ ਨੂੰ ਵੀ ਕਰਨਾ ਪਿਆ ਸੀ ਸੰਘਰਸ਼
ਆਪਣੇ ਅਨੋਖੇ ਅੰਦਾਜ, ਹਾਵ-ਭਾਵ ਅਤੇ ਅਵਾਜ ਨਾਲ ਲਗਭਗ ਪੰਜ ਦਹਾਕਿਆਂ ਤੱਕ ਦਰਸ਼ਕਾਂ ਨੂੰ ਹਸਾਉਣ ਵਾਲੇ ਮਹਿਮੂਦ ਨੇ ਫ਼ਿਲਮ ਇੰਡਸਟਰੀ ‘ਚ ‘ਕਿੰਗ ਆਫ ਕਾਮੇਡੀ’ ਦਾ ਦਰਜਾ ਹਾਸਲ ਕੀਤਾ, ਪਰ ਉਨ੍ਹਾਂ ਇਸ ਲਈ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਥੋਂ ਤੱਕ ਸੁਣਨਾ ਪਿਆ ਸੀ ਕਿ ‘ਉਹ ਨਾ ਤਾਂ ਅਦਾਕਾਰੀ ਕਰ ਸਕਦੇ ਹਨ, ਨਾ ਹੀ ਕਦੀ ਅਭਿਨੇਤਾ ਬਣ ਸਕਦੇ ਹਨ’ ਬਾਲ ਕਲਾਕਾਰ ਤੋਂ ਕਾਮੇਡੀ ਅਭੀਨੇਤਾ ਦੇ ਰੂਪ ‘ਚ ਸਥਾਪਤ ਹੋਏ ਮਹਮੂਦ ਦਾ ਜਨਮ ਸਿਤੰਬਰ 1933 ਨੂੰ ਮੁੰਬਈ ‘ਚ ਹੋਇਆ ਸੀ ।
ਉਨ੍ਹਾਂ ਦੇ ਪਿਤਾ ਮੁਮਤਾਜ ਅਲੀ ਬਾਬੇ ਟਾਕੀਜ਼ ਸਟੂਡੀਓ ‘ਚ ਕੰਮ ਕਰਦੇ ਸਨ ਘਰ ਦੀ ਆਰਥਿਕ ਜ਼ਰੂਰਤ ਨੂੰ ਪੂਰਾ ਕਰਨ ਲਈ ਮਹਿਮੂਦ ਮਲਾਡ ਅਤੇ ਵਿਰਾਰ ਦੇ ਵਿੱਚ ਚੱਲਣ ਵਾਲੀ ਲੋਕਲ ਟ੍ਰੇਨਾਂ ‘ਚ ਟਾਫੀਆਂ ਵੇਚਿਆ ਕਰਦੇ ਸਨ ਬਚਪਨ ਦੇ ਦਿਨਾਂ ਤੋਂ ਹੀ ਮਹਿਮੂਦ ਦਾ ਰੂਝਾਨ ਅਦਾਕਾਰੀ ਵੱਲ ਸੀ ਅਤੇ ਉਹ ਅਦਾਕਾਰ ਬਣਨਾ ਚਾਹੁੰਦੇ ਸਨ ਆਪਣੇ ਪਿਤਾ ਦੀ ਸਿਫਾਰਸ਼ ਦੀ ਵਜਾ ਨਾਲ ਮਹਿਮੂਦ ਨੂੰ ਬਾਬੇ ਟਾਕੀਜ਼ ਦੀ ਸਾਲ 1943 ‘ਚ ਪ੍ਰਦਰਸ਼ਿਤ ਫਿਲਮ ‘ਕਿਸਮਤ’ ‘ਚ ਅਭੀਨੇਤਾ ਅਸ਼ੋਕ ਕੁਮਾਰ ਦੇ ਬਚਪਨ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਾ ਗਿਆ ਇਸ ‘ਚ ਮਹਮੂਦ ਨੇ ਕਾਰ ਡ੍ਰਾਈਵ ਕਰਨਾ ਸਿਖਿਆ ਅਤੇ ਨਿਰਮਾਤਾ ਗਿਆਨ ਮੁਖਰਜੀ ਦੇ ਇੱਥੇ ਬਤੌਰ ਡ੍ਰਾਈਵਰ ਕੰਮ ਕਰਨ ਲੱਗੇ, ਕਿਉਂਕਿ ਇਸ ਬਹਾਨੇ ਉਨ੍ਹਾਂ ਮਾਲਿਕ ਦੇ ਨਾਲ ਹਰ ਦਿਨ ਸਟੂਡੀਓ ਜਾਣ ਦਾ ਮੌਕਾ ਮਿਲ ਜਾਇਆ ਕਰਦਾ ਸੀ, ਜਿੱਥੇ ਉਹ ਕਲਾਕਾਰਾਂ ਨੂੰ ਕਰੀਬ ਤੋਂ ਵੇਖ ਸਕਦੇ ਸਨ ਇਸ ਤੋਂ ਬਾਅਦ ਮਹਿਮੂਦ ਨੇ ਗੀਤਕਾਰ ਗੋਪਾਲ ਸਿੰਘ ਨੇਪਾਲੀ, ਭਾਰਤ ਵਿਆਸ, ਰਾਜਾ ਮੇਂਹਦੀ ਅਲੀ ਖਾਨ ਅਤੇ ਨਿਰਮਾਤਾ ਪੀ.ਐਲ. ਸੰਤੋਸ਼ੀ ਦੇ ਘਰ ‘ਚ ਵੀ ਡਰਾਈਵਰ ਦਾ ਕੰਮ ਕੀਤਾ ਮਹਿਮੂਦ ਦੀ ਕਿਸਮਤ ਦਾ ਸਿਤਾਰਾ ਉਦੋਂ ਚਮਕਿਆਂ ਜਦੋਂ ਫਿਲਮ ‘ਨਾਦਾਨ’ ਕੀਤੀ ਸ਼ੂਟਿੰਗ ਦੌਰਾਨ ਅਭਿਨੇਤਰੀ ਮਧੂਬਾਲਾ ਦੇ ਸਾਹਮਣੇ ਇਕ ਜੂਨੀਅਰ ਕਲਾਕਾਰ ਲਗਾਤਾਰ ਦਸ ਰੀਟੇਕ ਤੋਂ ਬਾਅਦ ਵੀ ਆਪਣਾ ਸੰਵਾਦ ਨਹੀਂ ਬੋਲ ਪਾਇਆ ਫਿਲਮ ਨਿਰਦੇਸ਼ਕ ਹੀਰਾ ਸਿੰਘ ਨੇ ਇਹ ਸੰਵਾਦ ਮਹਮੂਦ ਨੂੰ ਬੋਲਣ ਲਈ ਦਿੱਤਾ ਗਿਆ, ਜਿਸ ਨੂੰ ਉਨ੍ਹਾਂ ਨੇ ਬਿਨਾ ਰਿਟੇਕ ਇਕ ਵਾਰ ‘ਚ ਹੀ ਓਕੇ ਕਰ ਦਿੱਤਾ ਇਸ ਫਿਲਮ ‘ਚ ਮਹਮੂਦ ਨੂੰ ਬਤੌਰ 300 ਰੁਪਏ ਪ੍ਰਾਪਤ ਹੋਏ ਜਦੋਂਕਿ ਬਤੌਰ ਡਰਾਈਵਰੀ ਮਹਮੂਦ ਨੂੰ ਮਹੀਨੇ ‘ਚ ਮਾਤਰ 75 ਰੁਪਏ ਹੀ ਮਿਲਿਆ ਕਰਦੇ ਸਨ ਇਸ ਤੋਂ ਬਾਅਦ ਮਹਮੂਦ ਨੇ ਡ੍ਰਾਈਵਰੀ ਕਰਨ ਦਾ ਕੰਮ ਛੱਡ ਦਿੱਤਾ ਅਤੇ ਆਪਣਾ ਨਾਂਅ ਜੂਨੀਅਰ ਆਰਟਿਸਟ ਐਸੋਸੀਏਸ਼ਨ ‘ਚ ਦਰਜ ਕਰਾ ਦਿੱਤਾ ਅਤੇ ਫਿਲਮਾਂ ‘ਚ ਕੰਮ ਪਾਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਬਤੌਰ ਜੂਨੀਅਰ ਆਰਟਿਸਟ ਮਹਿਮੂਦ ਨੇ ਦੋ ਵਿੱਘੇ ਜਮੀਨ, ਜਾਗ੍ਰਤੀ, ਸੀ.ਆਈ. ਡੀ., ਪਿਆਸਾ ਵਰਗੀਆਂ ਫਿਲਮਾਂ ‘ਚ ਛੋਟੇ-ਮੋਟੇ ਰੋਲ ਕੀਤੇ, ਜਿਸ ‘ਚ ਉਨ੍ਹਾਂ ਕੁਝ ਖਾਸ ਫਾਇਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Comedy, King, Mahmoud, Struggle